ਏਸ਼ਿਆਈ ਚੈਂਪੀਅੰਸ ਟਰਾਫ਼ੀ ਹਾਕੀ : ਭਾਰਤ ਨੇ ਜਾਪਾਨ ਨੂੰ ਹਰਾ ਕੇ ਫਾਈਨਲ ‘ਚ ਕੀਤੀ ਐਂਟਰੀ
Published : Oct 28, 2018, 4:44 pm IST
Updated : Oct 28, 2018, 4:44 pm IST
SHARE ARTICLE
India defeated Japan and enter in final
India defeated Japan and enter in final

ਮੌਜੂਦਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਗੋਲਡ ਮੈਡਲ ਜੇਤੂ ਜਾਪਾਨ ਨੂੰ 3 - 2 ਨਾਲ ਹਰਾ ਕੇ ਏਸ਼ੀਆਈ ਚੈਂਪੀਅੰਸ ਟਰਾਫੀ ਵਿਚ ਫਾਇਨਲ ‘ਚ...

ਮਸਕਟ ( ਭਾਸ਼ਾ) : ਮੌਜੂਦਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਗੋਲਡ ਮੈਡਲ ਜੇਤੂ ਜਾਪਾਨ ਨੂੰ 3 - 2 ਨਾਲ ਹਰਾ ਕੇ ਏਸ਼ੀਆਈ ਚੈਂਪੀਅੰਸ ਟਰਾਫੀ ਵਿਚ ਫਾਇਨਲ ‘ਚ ਐਂਟਰ ਕਰ ਲਿਆ ਹੈ, ਜਿਥੇ ਹੁਣ ਖਿਤਾਬ ਲਈ ਉਸ ਦਾ ਸਾਹਮਣਾ ਐਤਵਾਰ ਨੂੰ ਪਾਕਿਸਤਾਨ ਨਾਲ ਹੋਵੇਗਾ। ਇਹ ਮੁਕਾਬਲਾ ਭਾਰਤੀ ਸਮੇਂ ਤੇ ਮੁਤਾਬਕ ਰਾਤ 10.40 ਵਜੇ ਸ਼ੁਰੂ ਹੋਵੇਗਾ। ਸ਼ਨੀਵਾਰ ਨੂੰ ਖੇਡੇ ਗਏ ਪਹਿਲੇ ਸੈਮੀਫਾਈਨਲ ਵਿਚ ਪਾਕਿਸਤਾਨ ਨੇ ਮਲੇਸ਼ੀਆ ਨੂੰ ਸ਼ੂਟਆਉਟ ਵਿਚ 3-1 ਨਾਲ ਮਾਤ ਦੇ ਕੇ ਫਾਈਨਲ ਵਿਚ ਕਦਮ ਰੱਖਿਆ ਸੀ

India vs JapanIndia vs Japanਅਤੇ ਹੁਣ ਭਾਰਤ ਦੇ ਫਾਈਨਲ ਵਿਚ ਪਹੁੰਚਣ ਨਾਲ ਦੋਵਾਂ ਟੀਮਾਂ ਦੇ ਵਿਚ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਇਸ ਤੋਂ ਪਹਿਲਾਂ 2011 ਅਤੇ 2016 ਦੇ ਫਾਇਨਲ ਵਿਚ ਪਾਕਿਸਤਾਨ ਨਾਲ ਭਿੜ ਚੁੱਕਿਆ ਹੈ, ਜਿਥੇ ਦੋਵੇਂ ਵਾਰ ਉਸ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਅਪਣੇ ਨਾਮ ਕੀਤਾ ਸੀ। ਭਾਰਤ ਲਈ ਸੈਮੀਫਾਈਨਲ ਵਿਚ ਗੁਰਜੰਟ ਨੇ 19ਵੇਂ, ਚਿੰਗਲੇਨਸਾਨਾ ਨੇ 44ਵੇਂ ਅਤੇ ਦਿਲਪ੍ਰੀਤ ਨੇ 55ਵੇਂ ਮਿੰਟ ਵਿਚ ਗੋਲ ਦਾਗੇ। ਉਥੇ ਹੀ ਜਾਪਾਨ ਵਲੋਂ ਹਿਰੋਤਾਕਾ ਵਾਕੁਰੀ ਨੇ 22ਵੇਂ ਅਤੇ ਹਿਰੋਤਾਕਾ ਜੇਨਦਾਨਾ ਨੇ 56ਵੇਂ ਮਿੰਟ ਵਿਚ ਗੋਲ ਕੀਤੇ। 

ਭਾਰਤ ਨੇ ਮੈਚ ਦੀ ਸ਼ੁਰੂਆਤ ਵਿਚ ਹੀ ਮਿਲੇ ਪੈਨੈਲਟੀ ਕਾਰਨਰ ਨੂੰ ਵਿਅਰਥ ਕਰ ਦਿਤਾ। ਪਹਿਲੇ ਕੁਆਟਰ ਵਿਚ ਦੋਵੇਂ ਟੀਮਾਂ ਇਕ-ਦੂਜੇ ‘ਤੇ ਦਬਾਅ ਮੌਕਾ ਲੱਭਦੀਆਂ ਰਹੀਆਂ ਪਰ ਕਿਸੇ ਨੂੰ ਵੀ ਸਫ਼ਲਤਾ ਨਹੀਂ ਮਿਲ ਸਕੀ। ਉਥੇ ਹੀ  ਦੂਜੇ ਕੁਆਟਰ ਵਿਚ 19ਵੇਂ ਮਿੰਟ ਵਿਚ ਗੁਰਜੰਟ ਨੇ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਭਾਰਤ ਨੂੰ 1-0 ਦੇ ਵਾਧੇ ਪਹੁੰਚਾ ਦਿਤਾ। ਹਾਲਾਂਕਿ ਭਾਰਤੀ ਟੀਮ ਅਪਣੇ ਇਸ ਵਾਧੇ ਨੂੰ ਜ਼ਿਆਦਾ ਸਮੇਂ ਲਈ ਕਾਇਮ ਨਹੀਂ ਰੱਖ ਸਕੀ ਅਤੇ ਤਿੰਨ ਮਿੰਟ ਬਾਅਦ ਹੀ 22ਵੇਂ ਮਿੰਟ ਵਿਚ ਜਾਪਾਨ ਨੂੰ ਪੈਨੈਲਟੀ ਕਾਰਨਰ ਮਿਲਿਆ,

India wins the matchIndia wins the matchਜਿਸ ‘ਤੇ ਹਿਰੋਤਾਕਾ ਨੇ ਗੋਲ ਕਰ ਕੇ ਸਕੋਰ 1-1 ਬਰਾਬਰ ਕਰ ਦਿਤਾ ਅਤੇ ਮੈਚ ਦੇ ਹਾਫ਼ ਟਾਇਮ ਤੱਕ ਦੋਵੇਂ ਟੀਮਾਂ 1-1 ਦੇ ਮੁਕਾਬਲੇ ‘ਤੇ ਕਾਇਮ ਰਹੀਆਂ। ਹਾਫ਼ ਟਾਇਮ ਤੋਂ ਬਾਅਦ ਦੋਵਾਂ ਟੀਮਾਂ ਨੇ ਇਕ ਵਾਰ ਫਿਰ ਇਕ-ਦੂਜੇ ‘ਤੇ ਵਾਧਾ ਬਣਾਉਣ ਲਈ ਸੰਘਰਸ਼ ਸ਼ੁਰੂ ਕੀਤਾ। ਤੀਸਰੇ ਕੁਆਟਰ ਦੇ ਖ਼ਤਮ ਹੋਣ ਤੋਂ ਇਕ ਮਿੰਟ ਪਹਿਲਾਂ ਹੀ ਭਾਰਤ ਨੂੰ ਮੈਚ ਦਾ ਚੌਥਾ ਪੈਨੈਲਟੀ ਕਾਰਨਰ ਹਾਸਲ ਹੋਇਆ। ਇਸ ਵਾਰ ਵਰੁਣ ਦੇ ਡਰੈਗ ਫਲਿਕ ਨੂੰ ਚਿੰਗਲੇਨਸਾਨਾ ਨੇ ਡਿਫਲੈਕਟ ਕਰ ਕੇ ਗੋਲ ਪੋਸਟ ਦੇ ਵੱਲ ਧਕੇਲ ਦਿਤਾ ਅਤੇ ਭਾਰਤ ਨੂੰ ਮੈਚ ਵਿਚ 2-1 ਦਾ ਵਾਧਾ ਮਿਲ ਗਿਆ।

 ਚੌਥੇ ਅਤੇ ਆਖ਼ਰੀ ਕੁਆਟਰ ਵਿਚ ਜਾਪਾਨ ਨੇ ਮੁਕਾਬਲਾ ਕਰਨ ਦੇ ਲਗਾਤਾਰ ਮੌਕਾ ਭਾਲੇ ਪਰ ਭਾਰਤੀ ਟੀਮ ਨੇ ਅਜਿਹਾ ਨਹੀਂ ਹੋਣ ਦਿਤਾ। ਮੈਚ ਦੇ 55ਵੇਂ ਮਿੰਟ ਵਿਚ ਦਿਲਪ੍ਰੀਤ ਨੇ ਇਕ ਸ਼ਾਨਦਾਰ ਮੈਦਾਨੀ ਗੋਲ ਦਾਗ ਕੇ 3 - 1 ਤੋਂ ਅੱਗੇ ਕਰ ਦਿਤਾ। ਹਾਲਾਂਕਿ ਅਗਲੇ ਹੀ ਮਿੰਟ ਵਿਚ ਜਾਪਾਨ ਨੂੰ ਪੈਨੈਲਟੀ ਕਾਰਨਰ 56ਵੇਂ ਮਿੰਟ ਮਿਲਿਆ ਪਰ ਇਸ ਵਾਰ ਹਿਰੋਤਾਕਾ ਜੇਨਦਾਨਾ ਨੇ ਗੋਲ ਕਰ ਕੇ ਸਕੋਰ 2 - 3 ਕਰ ਦਿਤਾ। ਆਖਰੀ ਦੇ ਚਾਰ ਮਿੰਟਾਂ ਵਿਚ ਭਾਰਤੀ ਟੀਮ ਨੇ ਹੋਰ ਕੋਈ ਗੋਲ ਨਹੀਂ ਹੋਣ ਦਿਤਾ ਅਤੇ 3-2 ਨਾਲ ਮੈਚ ਜਿੱਤ ਕੇ ਫਾਈਨਲ ਵਿਚ ਐਂਟਰ ਕਰ ਲਿਆ।

Location: Oman, Masqat, Masqat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement