ਪ੍ਰੋ ਕਬੱਡੀ ਲੀਗ: ਗੁਜਰਾਤ ਦੇ ਸਾਹਮਣੇ ਢੇਰ ਹੋਈ ਜੈਪੁਰ
Published : Aug 14, 2017, 8:19 am IST
Updated : Mar 24, 2018, 4:20 pm IST
SHARE ARTICLE
Pro Kabaddi League
Pro Kabaddi League

ਪ੍ਰੋ ਕਬੱਡੀ ਲੀਗ ਦੀ ਨਵੀਂ ਟੀਮ ਗੁਜਰਾਤ ਫਾਰਚਿਊਨ ਜਾਇੰਟਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਜੈਪੁਰ ਪਿੰਕ ਪੈਂਥਰਸ ਨੂੰ 27-20 ਨਾਲ ਹਰਾ ਕੇ ਲੀਗ ਦੇ 5ਵੇਂ ਸੈਸ਼ਨ

ਅਹਿਮਦਾਬਾਦ: ਪ੍ਰੋ ਕਬੱਡੀ ਲੀਗ ਦੀ ਨਵੀਂ ਟੀਮ ਗੁਜਰਾਤ ਫਾਰਚਿਊਨ ਜਾਇੰਟਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਜੈਪੁਰ ਪਿੰਕ ਪੈਂਥਰਸ ਨੂੰ 27-20 ਨਾਲ ਹਰਾ ਕੇ ਲੀਗ ਦੇ 5ਵੇਂ ਸੈਸ਼ਨ 'ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਇੱਥੇ ਹੈਦਰਾਬਾਦ ਦੇ ਗਾਚੀਬਾਵਲੀ ਸਟੇਡੀਅਮ 'ਚ ਐਤਵਾਰ ਰਾਤ ਨੂੰ ਖੇਡੇ ਗਏ ਜ਼ੋਨ ਏ ਦੇ ਮੁਕਾਬਲੇ 'ਚ  ਟੀਮ ਗੁਜਰਾਤ ਨੇ ਰੇਡ ਤੋਂ 8, ਡਿਫੈਂਸ ਤੋਂ 13, ਆਲਆਊਟ ਤੋਂ 2 ਅਤੇ ਤਿੰਨ ਵਾਧੂ ਅੰਕ ਪ੍ਰਾਪਤ ਕੀਤੇ। ਜਦਕਿ ਜੈਪੁਰ ਦੀ ਟੀਮ ਨੇ ਰੇਡ ਤੋਂ 9, ਡਿਫੈਂਸ ਤੋਂ 6 ਅਤੇ ਪੰਜ ਵਾਧੂ ਅੰਕ ਹਾਸਲ ਕੀਤੇ।

ਗੁਜਰਾਤ ਦੇ ਲਈ ਸਚਿਨ ਨੇ 7 ਅਤੇ ਫਜ਼ਲ ਅਤ੍ਰਾਚਲੀ ਅਤੇ ਅਬੋਝਾਰ ਮਿਘਾਨੀ ਨੇ 4-4 ਅੰਕ ਹਾਸਲ ਕੀਤੇ। ਜੈਪੁਰ ਵੱਲੋਂ ਕੋਈ ਵੀ ਖਿਡਾਰੀ ਤਿੰਨ ਤੋਂ ਜ਼ਿਆਦਾ ਅੰਕ ਨਹੀਂ ਲੈ ਸਕਿਆ ਜੋ ਕਿ ਉਸ ਦੀ ਹਾਰ ਦਾ ਪ੍ਰਮੁੱਖ ਕਾਰਨ ਬਣਿਆ। ਗੁਜਰਾਤ ਦੀ ਟੀਮ ਨੇ ਜ਼ੋਨ ਏ 'ਚ 6 ਮੈਚਾਂ 'ਚ 4 ਜਿੱਤ, ਇਕ ਹਾਰ ਅਤੇ ਡਰਾਅ ਦੇ ਨਾਲ 23 ਅੰਕ ਲੈ ਕੇ ਚੋਟੀ 'ਤੇ ਹੈ ਜਦਕਿ ਜੈਪੁਰ ਦੀ ਟੀਮ ਦੀ ਤਿੰਨ ਮੈਚਾਂ 'ਚ ਇਹ ਦੂਜੀ ਹਾਰ ਹੈ ਅਤੇ ਉਹ 6 ਅੰਕ ਲੈ ਕੇ ਅੰਕ ਸੂਚੀ 'ਚ ਸਭ ਤੋਂ ਹੇਠਾਂ 6ਵੇਂ ਸਥਾਨ 'ਤੇ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement