
ਵਾਟਸਨ ਦੀ 96 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਲੌਲਤ ਚੇਨਈ ਨੇ ਅਪਣੇ ਵਿਹੜੇ ‘ਚ ਹੈਦਰਾਬਾਦ ਵਿਰੁੱਧ ਖੇਡਦੇ ਹੋਏ...
ਨਵੀਂ ਦਿੱਲੀ : ਵਾਟਸਨ ਦੀ 96 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਲੌਲਤ ਚੇਨਈ ਨੇ ਅਪਣੇ ਵਿਹੜੇ ‘ਚ ਹੈਦਰਾਬਾਦ ਵਿਰੁੱਧ ਖੇਡਦੇ ਹੋਏ 6 ਵਿਕਟ ਤੋਂ ਜਿੱਤ ਹਾਸਲ ਕੀਤੀ ਹੈ। ਬਾਜੀਰਾਓ ਦੀ ਤਲਵਾਰ ਤੇ ਧੋਨੀ ਦੇ ਰਫ਼ਤਾਰ ‘ਤੇ ਸ਼ੱਕ ਨਹੀਂ ਕਰਦੇ। ਇਹ ਗੱਲ ਇਕ ਵਾਰ ਫਿਰ ਸਾਬਤ ਹੋ ਗਈ। ਧੋਨੀ ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆਂ ਨੂੰ ਅਪਣੀ ਸਪੀਡ ਦਾ ਦੀਵਾਨਾ ਬਣਾ ਚੁੱਕੇ ਹਨ। ਅਜਿਹੇ ‘ਚ ਮੈਚ ਵਿਚ ਧੋਨੀ ਨੇ ਡੇਵਿਡ ਵਾਰਨਰ ਨੂੰ 0.20 ਸੈਕਿੰਡ ਵਿਚ ਸਟੰਪ ਆਊਟ ਕਰ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।
Dhoni
ਦਰਅਸਲ ਹੋਇਆ ਇਹ ਕਿ ਡੇਵਿਡ ਵਾਰਨਰ ਬਿਹਤਰੀਨ ਬੱਲੀਬਾਜ਼ੀ ਕਰਦੇ ਹੋਏ 57 ਦੌੜਾਂ ਦੇ ਨਿੱਜੀ ਸਕੌਰ ‘ਤੇ ਸਨ, ਉਦੋਂ ਹਰਭਜਨ ਸਿੰਘ ਦੀ ਇਕ ਗੇਂਦ ‘ਤੇ ਉਨ੍ਹਾਂ ਨੇ ਕਵਰ ਵੱਲ ਤੇਜ਼ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੇਂਦ ਤੋਂ ਖੁੰਝ ਗਏ। ਇਸ ਵਿਚ ਵਿਕਟਾਂ ਦੇ ਪਿੱਛੇ ਖੜ੍ਹੇ ਐਮ.ਐਸ ਧੋਨੀ ਨੇ ਤੁਰੰਤ ਗੇਂਦ ਨੂੰ ਝੱਪਟਿਆ ਤੇ ਬਿਨ੍ਹਾਂ ਕੋਈ ਸਮਾਂ ਬਰਬਾਦ ਕਰਦੇ ਹੋਏ ਵਿਕਟਾਂ ਬਿਖੇਰ ਦਿੱਤੀਆਂ। ਇਹ ਸਭ ਇੰਨੀ ਜਲਦੀ ਹੋਇਆ ਕਿ ਡੇਵਿਡ ਵਾਰਨਰ ਨੂੰ ਇਕ ਵਾਰ ਵੀ ਭਰੋਸਾ ਹੀ ਨਹੀਂ ਹੋਇਆ।
David Warner
ਇਸ ਤੋਂ ਬਾਅਦ ਜਦ ਉਨ੍ਹਾਂ ਨੇ ਅਪਣਾ ਪੈਰ ਵੇਖਿਆ ਤਾਂ ਉਨ੍ਹਾਂ ਨੂੰ ਸਮਝ ਆ ਗਿਆ ਕਿ ਸ਼ਾਟ ਖੇਡਦੇ ਸਮੇਂ ਉਨ੍ਹਾਂ ਦਾ ਪੈਰ ਹਵਾ ਵਿਚ ਸੀ ਤਾਂ ਉਹ ਆਊਟ ਹੋ ਗਏ ਹਨ। ਇਸ ਵਜ੍ਹਾ ਨਾਲ ਹੀ ਵਾਰਨਰ ਸਿੱਧੇ ਪਵੇਲੀਅਨ ਵੱਲ ਚੱਲ ਪਏ। ਜਦ ਕਿ ਅੰਪਾਇਰ ਨੇ ਫੈਸਲਾ ਤੀਜੇ ਅੰਪਾਇਰ ਨੂੰ ਭੇਜਿਆ ਸੀ। ਹਾਲਾਂਕਿ ਥਰਡ ਅੰਪਾਇਰ ਵੱਲੋਂ Slow-Motion ‘ਚ ਦੇਖਣ ਤੋਂ ਬਾਅਦ ਸਪੱਸ਼ਟ ਹੋ ਗਿਆ ਕਿ ਵਾਰਨਰ ਆਉਟ ਹੀ ਹੈ। ਉਥੇ ਧੋਨੀ ਦੀ ਇਸ ਫ਼ੁਰਤੀ ਦੀ ਕੁਮੈਂਟਰੀ ਬਾਕਸ ਵਿਚ ਬੈਠੇ ਲੋਕਾਂ ਨੇ ਵੀ ਤਾਰੀਫ਼ ਕੀਤੀ।