
ਤਿੰਨਾਂ ਨੇ ਮਿਲ ਕੇ ਬਣਾਏ ਕੁੱਲ 1886 ਅੰਕ
ਨਵੀਂ ਦਿੱਲੀ: ਏਸ਼ੀਆਈ ਖੇਡਾਂ 2023 'ਚ ਭਾਰਤ ਦਾ ਮੈਡਲ ਖਾਤਾ ਖੁੱਲ੍ਹ ਗਿਆ ਹੈ। ਦੇਸ਼ ਨੂੰ ਨਿਸ਼ਾਨੇਬਾਜ਼ੀ ਦੀ ਖੇਡ ਵਿੱਚੋਂ ਪਹਿਲਾ ਤਮਗਾ ਮਿਲਿਆ ਹੈ। ਭਾਰਤੀ ਮਹਿਲਾ ਨਿਸ਼ਾਨੇਬਾਜ਼ੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦੇ ਤਗਮੇ 'ਤੇ ਨਿਸ਼ਾਨਾ ਸਾਧਿਆ ਹੈ। ਮੇਹੁਲੀ ਘੋਸ਼, ਆਸ਼ੀ ਚੌਕਸੇ ਅਤੇ ਰਮਿਤਾ ਦੀ ਤਿਕੜੀ ਨੇ 10 ਮੀਟਰ ਏਅਰ ਰਾਈਫਲ 'ਚ ਕੁੱਲ 1886 ਅੰਕ ਹਾਸਲ ਕਰਕੇ ਦੇਸ਼ ਦਾ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ ਹੈ।
ਇਹ ਵੀ ਪੜ੍ਹੋ: ਸੰਗਰੂਰ 'ਚ ਮਮਤਾ ਸ਼ਰਮਸਾਰ, ਮਾਂ ਨੇ ਧੀ ਨੂੰ ਖਾਣੇ 'ਚ ਜ਼ਹਿਰ ਦੇ ਕੇ ਮਾਰਿਆ
ਮੇਹੁਲੀ ਘੋਸ਼, ਆਸ਼ੀ ਚੌਕਸੇ ਅਤੇ ਰਮਿਤਾ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦੇ ਤਗਮੇ 'ਤੇ ਨਿਸ਼ਾਨਾ ਲਗਾਇਆ ਹੈ। ਤਿੰਨਾਂ ਨੇ ਮਿਲ ਕੇ ਕੁੱਲ 1886 ਅੰਕ ਬਣਾਏ। ਮੇਹੁਲੀ ਨੇ 630.8, ਰਮਿਤਾ ਨੇ 631.9 ਅਤੇ ਆਸ਼ੀ ਨੇ 623.3 ਅੰਕ ਬਣਾ ਕੇ ਚੀਨ 'ਚ ਖੇਡੇ ਜਾ ਰਹੇ ਟੂਰਨਾਮੈਂਟ 'ਚ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਪੱਕਾ ਕੀਤਾ।
ਇਹ ਵੀ ਪੜ੍ਹੋ: NIA ਨੇ ਜਾਰੀ ਕੀਤੀ 19 ਗਰਮਖਿਆਲੀਆਂ ਦੀ ਸੂਚੀ, ਸਾਰਿਆਂ ਦੀ ਜ਼ਬਤ ਹੋਵੇਗੀ ਜਾਇਦਾਦ
ਚੀਨ ਨੇ 10 ਮੀਟਰ ਏਅਰ ਰਾਈਫਲ 'ਚ ਸੋਨ ਤਗਮੇ 'ਤੇ ਕਬਜ਼ਾ ਕੀਤਾ। ਭਾਰਤੀ ਮਹਿਲਾ ਟੀਮ ਨੇ ਚੀਨ ਨੂੰ ਸਖ਼ਤ ਟੱਕਰ ਦਿੱਤੀ ਪਰ ਅੰਤ ਵਿੱਚ ਸੋਨ ਤਮਗਾ ਖਿਸਕ ਗਿਆ। ਚੀਨੀ ਜੋੜੀ ਨੇ 1896.6 ਅੰਕ ਬਣਾ ਕੇ ਸੋਨ ਤਗਮਾ ਜਿੱਤਿਆ।