
ਤੀ ਗੁਰਪ੍ਰੀਤ ਸਿੰਘ ਨੇ ਸ਼ੂਟਿੰਗ 'ਚ ਕਾਂਸੀ ਦਾ ਤਮਗ਼ਾ ਜਿੱਤਿਆ
ਨਵੀਂ ਦਿੱਲੀ : ਭਾਰਤ ਦੇ ਜੈਵਲਿਨ ਥ੍ਰੋ ਐਥਲੀਟ ਸ਼ਿਵਪਾਲ ਸਿੰਘ ਨੇ ਵੀਰਵਾਰ ਨੂੰ ਇਥੇ ਜਾਰੀ ਸਤਵੇਂ ਸੀ.ਆਈ.ਐਸ.ਐਮ ਮਿਲਟਰੀ ਵਰਲਡ ਗੇਮਜ਼ 'ਚ ਸੋਨ ਤਮਗਾ ਆਪਣੇ ਨਾਂ ਕੀਤਾ ਜਦ ਕਿ ਇਕ ਹੋਰ ਭਾਰਤੀ ਗੁਰਪ੍ਰੀਤ ਸਿੰਘ ਨੇ ਸ਼ੂਟਿੰਗ 'ਚ ਕਾਂਸੀ ਜਿੱਤਿਆ। ਸ਼ਿਵਪਾਲ ਭਾਰਤੀ ਹਵਾਈ ਫੌਜ 'ਚ ਨੌਕਰੀ ਕਰਨ ਵਾਲੇ ਸ਼ਿਵਪਾਲ ਨੇ 83.33 ਮੀਟਰ ਦੀ ਦੂਰੀ ਨਾਲ ਪਹਿਲਾ ਸਥਾਨ ਹਾਸਲ ਕੀਤਾ। 24 ਸਾਲ ਦੇ ਸ਼ਿਵਪਾਲ ਨੇ ਇਸ ਸਾਲ ਦੋਹਾ 'ਚ ਆਯੋਜਿਤ ਏਸ਼ੀਆਈ ਐਥਲੇਟਿਕਸ ਚੈਂਪੀਅਨਸ਼ਿਪ 'ਚ 86.26 ਮੀਟਰ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ।
Shivpal
ਇਸ ਦੇ ਨਾਲ ਹੀ ਭਾਰਤੀ ਫੌਜ 'ਚ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ 25 ਮੀਟਰ ਸੈਂਟਰ ਫਾਇਰ ਪਿਸਟਲ ਈਵੈਂਟ 'ਚ 585 ਸਕੋਰ ਦੇ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ। 31 ਸਾਲ ਦੇ ਦੇ ਗੁਰਪ੍ਰੀਤ ਅਮ੍ਰਿਤਸਰ ਤੋਂ ਹਨ। ਗੁਰਪ੍ਰੀਤ 2010 'ਚ ਭਾਰਤ 'ਚ ਆਯੋਜਿਤ ਰਾਸ਼ਟਰਮੰਡਲ ਖੇਡਾਂ 'ਚ ਦੋ ਸੋਨ ਤਮਗੇ ਜਿੱਤ ਚੁੱਕੇ ਹਨ।
Anandan Gunasekaran
ਪੈਰਾ ਐਥਲੀਟ ਆਨੰਦਨ ਗੁਣਸ਼ੇਖਰਨ ਨੇ ਈਵੈਂਟ ਦਾ ਤੀਜਾ ਸੋਨ ਆਪਣੇ ਨਾਂ ਕੀਤਾ। ਪੁਰਸ਼ਾਂ ਦੀ 100 ਮੀ ਅਤੇ 400 ਮੀਟਰ ਆਈ. ਟੀ.-1 ਈਵੈਂਟ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਗੁਣਸ਼ੇਖਰਨ ਨੇ 24.31 ਸੈਕਿੰਡ ਦੇ ਸਮੇਂ ਨਾਲ 200 ਮੀਟਰ ਆਈ. ਟੀ.-1 ਈਵੈਂਟ 'ਚ ਸੋਨ ਤਮਗਾ ਹਾਸਲ ਕੀਤਾ। ਕੋਲੰਬੀਆ ਦੇ ਫਜਾਰਡੋ ਪਾਰਡੋ ਨੇ ਚਾਂਦੀ ਅਤੇ ਪੇਰੂ ਦੇ ਕਾਸਾ ਜੋਸ ਨੇ ਕਾਂਸੀ ਤਮਗਾ ਜਿੱਤਿਆ।