
ਕੌਰਵ ਮਨੀਸ਼ ਨੇ ਪੁਰਸ਼ਾਂ ਦੇ KL3 ਕੈਨੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਨਵੀਂ ਦਿੱਲੀ - ਏਸ਼ੀਅਨ ਪੈਰਾ ਖੇਡਾਂ 2023 ਵਿਚ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਹੈ। ਭਾਰਤ ਨੇ ਫੁਯਾਂਗ ਵਾਟਰ ਸਪੋਰਟਸ ਸੈਂਟਰ ਵਿਖੇ 2 ਹੋਰ ਤਮਗ਼ੇ ਜਿੱਤੇ। ਪ੍ਰਾਚੀ ਯਾਦਵ ਨੇ ਔਰਤਾਂ ਦੀ KL2 ਡੋਂਗੀ ਵਿਚ ਸੋਨ ਤਮਗ਼ਾ ਜਿੱਤਿਆ ਜਦੋਂ ਕਿ ਕੌਰਵ ਮਨੀਸ਼ ਨੇ ਪੁਰਸ਼ਾਂ ਦੇ KL3 ਵਿਚ ਕਾਂਸੀ ਦਾ ਤਮਗ਼ਾ ਜਿੱਤਿਆ।
ਫੁਯਾਂਗ ਵਾਟਰ ਸਪੋਰਟਸ ਸੈਂਟਰ ਵਿਖੇ ਭਾਰਤ ਲਈ 2 ਹੋਰ ਤਗਮੇ
ਪ੍ਰਾਚੀ ਯਾਦਵ ਨੇ ਔਰਤਾਂ ਦੇ KL2 ਕੈਨੋ ਵਿਚ ਸੋਨ ਤਮਗਾ ਜਿੱਤਿਆ।
ਕੌਰਵ ਮਨੀਸ਼ ਨੇ ਪੁਰਸ਼ਾਂ ਦੇ KL3 ਕੈਨੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਐਥਲੀਟ ਪ੍ਰਾਚੀ ਯਾਦਵ ਨੇ ਸੋਮਵਾਰ ਨੂੰ ਹਾਂਗਜ਼ੂ ਵਿਚ ਚੌਥੇ ਏਸ਼ਿਆਈ ਪੈਰਾ ਖੇਡਾਂ ਵਿਚ ਕੈਨੋ ਵਿੱਚ ਮਹਿਲਾ VL2 ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ। ਪ੍ਰਾਚੀ ਯਾਦਵ ਨੇ ਵੀਐਲ2 ਫਾਈਨਲ ਵਿਚ ਕੈਨੋਇੰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਲਿਖਿਆ ਕਿ ''ਏਸ਼ੀਅਨ ਪੈਰਾ ਖੇਡਾਂ 'ਚ ਪਹਿਲਾ ਤਮਗ਼ਾ ਜਿੱਤ ਕੇ ਪ੍ਰਾਚੀ ਯਾਦਵ ਨੇ ਭਾਰਤੀ ਖੇਡਾਂ ਦੇ ਇਤਿਹਾਸ 'ਚ ਆਪਣਾ ਨਾਂ ਲਿਖਵਾਇਆ ਹੈ। ਪੈਰਾ ਕੈਨੋਇੰਗ ਮਹਿਲਾ VL2 ਫਾਈਨਲ ਵਿਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਪ੍ਰਾਚੀ ਨੂੰ ਵਧਾਈ, ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਮਾਣ ਹੈ।"
ਇਸ ਦੇ ਨਾਲ ਹੀ ਦੱਸ ਦਈਏ ਕਿ ਦੀਪਤੀ ਜੀਵਨਜੀ ਨੇ ਏਸ਼ੀਅਨ ਪੈਰਾ ਖੇਡਾਂ 'ਚ ਮਹਿਲਾ ਟੀ-20 100 ਮੀਟਰ ਮੁਕਾਬਲੇ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦੀਪਤੀ ਨੇ ਇਹ ਜਿੱਤ 56.69 ਸਕਿੰਟ 'ਚ ਦਰਜ ਕੀਤੀ।