
ਵਿਸ਼ਵ ਕੱਪ ਵਿਚ ਭਾਰਤ ਦੀ ਸੀ ਇਹ ਪੰਜਵੀਂ ਜਿੱਤ
ਨਵੀਂ ਦਿੱਲੀ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਮੈਚ ਨੇ ਦਰਸ਼ਕਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਡਿਜ਼ਨੀ ਪਲੱਸ ਹੌਟਸਟਾਰ ਯਾਨੀ OTT 'ਤੇ ਰਿਕਾਰਡ 4.3 ਕਰੋੜ ਲੋਕਾਂ ਦੁਆਰਾ ਲਾਈਵ ਮੈਚ ਦੇਖਿਆ ਗਿਆ। ਹੁਣ ਤੱਕ, ਇੰਨੇ ਲੋਕਾਂ ਨੇ ਕਦੇ ਵੀ OTT 'ਤੇ ਕੋਈ ਕ੍ਰਿਕਟ ਮੈਚ ਲਾਈਵ ਨਹੀਂ ਦੇਖਿਆ ਸੀ।
ਭਾਰਤ-ਨਿਊਜ਼ੀਲੈਂਡ ਦੇ ਇਸ ਮੈਚ ਨੇ ਇਸ ਵਿਸ਼ਵ ਕੱਪ 'ਚ ਬਣੇ ਭਾਰਤ-ਪਾਕਿਸਤਾਨ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਮੈਚ ਨੂੰ OTT 'ਤੇ 3.5 ਕਰੋੜ ਲੋਕਾਂ ਨੇ ਦੇਖਿਆ। ਹਾਲਾਂਕਿ, ਜੇਕਰ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਨਾਲ ਤੁਲਨਾ ਕੀਤੀ ਜਾਵੇ, ਤਾਂ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ 2023 ਦਾ ਆਈਪੀਐਲ ਫਾਈਨਲ OTT 'ਤੇ ਦਰਸ਼ਕਾਂ ਦੀ ਗਿਣਤੀ ਦੇ ਮਾਮਲੇ ਵਿਚ ਤੀਜੇ ਸਥਾਨ 'ਤੇ ਹੈ। ਇਸ ਨੂੰ 3.2 ਕਰੋੜ ਦਰਸ਼ਕਾਂ ਨੇ ਦੇਖਿਆ।
ਦਰਅਸਲ ਵਿਸ਼ਵ ਮੈਚਾਂ ਦੇ ਪ੍ਰਸਾਰਣ ਅਧਿਕਾਰ ਸਟਾਰ ਸਪੋਰਟਸ ਨੈੱਟਵਰਕ ਦੇ ਕੋਲ ਹਨ। ਇਸ ਤੋਂ ਇਲਾਵਾ ਪ੍ਰਸ਼ੰਸਕ Disney Plus Hotstar 'ਤੇ ਲਾਈਵ ਸਟ੍ਰੀਮਿੰਗ ਦੇਖ ਸਕਦੇ ਹਨ। OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਨੇ 9 ਜੂਨ ਨੂੰ ਐਲਾਨ ਕੀਤਾ ਸੀ ਕਿ ਉਪਭੋਗਤਾ ਐਪ 'ਤੇ ਏਸ਼ੀਆ ਕੱਪ 2023 ਅਤੇ ਆਈਸੀਸੀ ਪੁਰਸ਼ ਕ੍ਰਿਕਟ ਵਨਡੇ ਵਿਸ਼ਵ ਕੱਪ 2023 ਦੇ ਸਾਰੇ ਮੈਚਾਂ ਨੂੰ ਮੁਫ਼ਤ ਵਿਚ ਦੇਖ ਸਕਣਗੇ।