ਕ੍ਰਿਕਟ ’ਚ ਗੇਂਦ ’ਤੇ ਥੁੱਕ ਲਾਉਣ ਦੀ ਹੋ ਸਕਦੀ ਹੈ ਮਨਾਹੀ
Published : Apr 25, 2020, 10:15 am IST
Updated : Apr 25, 2020, 10:15 am IST
SHARE ARTICLE
File Photo
File Photo

ਕੋਰੋਨਾ ਵਾਇਰਸ ਦੇ ਖਤਮ ਹੋਣ ਤੋਂ ਬਾਅਦ ਜਦੋਂ ਕ੍ਰਿਕਟ ਦੀ ਮੈਦਾਨ ’ਤੇ ਵਾਪਸੀ ਹੋਵੇਗੀ ਤਾਂ ਗੇਂਦਬਾਜ਼ ਗੇਂਦ ਨੂੰ ਆਪਣੇ ਥੁੱਕ ਨਾਲ ਨਹੀਂ ਚਮਕਾ ਸਕਣਗੇ। ਰੀਪੋਰਟ

ਨਵੀਂ ਦਿੱਲੀ, 24 ਅਪ੍ਰੈਲ : ਕੋਰੋਨਾ ਵਾਇਰਸ ਦੇ ਖਤਮ ਹੋਣ ਤੋਂ ਬਾਅਦ ਜਦੋਂ ਕ੍ਰਿਕਟ ਦੀ ਮੈਦਾਨ ’ਤੇ ਵਾਪਸੀ ਹੋਵੇਗੀ ਤਾਂ ਗੇਂਦਬਾਜ਼ ਗੇਂਦ ਨੂੰ ਆਪਣੇ ਥੁੱਕ ਨਾਲ ਨਹੀਂ ਚਮਕਾ ਸਕਣਗੇ। ਰੀਪੋਰਟ ਮੁਤਾਬਕ ਅੰਪਾਇਰਾਂ ਦੀ ਨਿਗਰਾਨੀ ਵਿਚ ਗੇਂਦ ਨੂੰ ਚਮਕਾਉਣ ਲਈ ਨਕਲੀ ਪਦਾਰਥ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਦੇ ਬਦਲ ’ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਇਹ ਖੇਡ ਦੇ ਨਿਯਮਾਂ ਦੇ ਤਹਿਤ ਗੇਂਦ ਨਾਲ ਛੇੜਛਾੜ ਦੇ ਦਾਇਰੇ ਵਿਚ ਆਉਂਦਾ ਹੈ।ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਕ੍ਰਿਕਟ ਵਿਚ ਬਾਲ ਟੈਂਪਰਿੰਗ ਨੂੰ ਹੁਣ ਕਾਨੂੰਨੀ ਕੀਤਾ ਜਾ ਸਕਦਾ ਹੈ।

ਕ੍ਰਿਕਟ ਵਿਚ ਗੇਂਦ ਨੂੰ ਚਮਕਾਉਣ ਦੇ ਲਈ ਗੇਂਦਾਬਾਜ਼ ਥੁੱਕ ਦਾ ਇਸਤੇਮਾਲ ਕਰਦਾ ਹੈ ਪਰ ਕੋਵਿਡ 19 ਮਹਾਮਾਰੀ ਤੋਂ ਬਾਅਦ ਜਦੋਂ ਕ੍ਰਿਕਟ ਸ਼ੁਰੂ ਹੋਵੇਗੀ ਤਾਂ ਇਸ ਨੂੰ ਲੈ ਕੇ ਆਈ. ਸੀ. ਸੀ. ਨੂੰ ਕੋਈ ਵੱਡਾ ਫ਼ੈਸਲਾ ਲੈਣਾ ਪੈ ਸਕਦਾ ਹੈ। ਟੈਸਟ ਵਿਚ ਗੇਂਦ ਦੀ ਚਮਕ ਅਹਿਮ ਹੁੰਦੀ ਹੈ, ਕਿਉਂਕਿ ਇਸ ਨਾਲ ਗੇਂਦਬਾਜ਼ ਨੂੰ ਸਵਿੰਗ ਅਤੇ ਰਿਵਰਸ ਸਵਿੰਗ ਕਰਾਉਣ ਵਿਚ ਮਦਦ ਮਿਲਦੀ ਹੈ। ਜੇਕਰ ਇਨ੍ਹਾਂ ਬਦਲਾਂ ਨੂੰ ਮੰਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੋਵੇਗੀ, ਕਿਉਂਕਿ ਗੇਂਦ ’ਤੇ ਰੇਗਮਾਰ ਰਗੜਣ ਦੀ ਕੋਸ਼ਿਸ਼ ਵਿਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੂੰ 2018 ਵਿਚ ਇਕ ਸਾਲ ਦੀ ਪਾਬੰਦੀ ਝੱਲਣੀ ਪਈ ਸੀ।     (ਪੀਟੀਆਈ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement