
ਮੈਕਸੀਕੋ, ਕਲੰਬੀਆ, ਪੇਰੂ ਤੇ ਅਰਜਨਟੀਨਾ ਵਰਗੇ ਲੈਟਿਨ ਦੇਸ਼ਾਂ ਦਾ ਸੰਗੀਤ ਹੁਣ ਰੂਸ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਲੋਕ ...
ਮਾਸਕੋ, (ਏਜੰਸੀ): ਮੈਕਸੀਕੋ, ਕਲੰਬੀਆ, ਪੇਰੂ ਤੇ ਅਰਜਨਟੀਨਾ ਵਰਗੇ ਲੈਟਿਨ ਦੇਸ਼ਾਂ ਦਾ ਸੰਗੀਤ ਹੁਣ ਰੂਸ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਲੋਕ ਅਪਣੀਆਂ ਅਪਣੀਆਂ ਟੀਮਾਂ ਦੇ ਸਮਰਥਨ ਵਿਚ ਆਏ ਹੋਏ ਹਨ। ਇਹ ਦਰਸ਼ਕ ਜਦੋਂ ਸਟੇਡੀਅਮਾਂ ਵਿਚ ਅਪਣਾ ਸੰਗੀਤ ਵਜਾਉਂਦੇ ਹਨ ਤਾਂ ਸਾਰਾ ਸਟੇਡੀਅਮ ਝੂਮ ਉਠਦਾ ਹੈ ਤੇ ਰੂਸ ਦੇ ਲੋਕਲ ਲੋਕ ਵੀ ਉਨ੍ਹਾਂ ਦਾ ਖ਼ੂਬ ਸਾਥ ਦਿੰਦੇ ਹਨ।
dancing
ਇਹ ਪ੍ਰਸ਼ੰਸਕ ਨਾ ਕੇਵਲ ਸਟੇਡੀਅਮਾਂ 'ਚ ਅਪਣਾ ਜਲਵਾ ਦਿਖਾਉਂਦੇ ਹਨ ਸਗੋਂ ਸ਼ਹਿਰਾਂ ਦੀਆਂ ਸੜਕਾਂ 'ਤੇ ਵੀ ਰੂਸ ਦੇ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ ਤੇ ਰੂਸ ਦੇ ਲੋਕ ਵੀ ਇਨ੍ਹਾਂ ਦੇ ਸੰਗੀਤ ਦਾ ਪੂਰਾ ਸਾਥ ਦਿੰਦੇ ਹਨ ਤੇ ਇਨ੍ਹਾਂ ਦੇ ਨਾਲ ਹੀ ਸ਼ਾਮਲ ਹੋ ਜਾਂਦੇ ਹਨ। ਦਰਅਸਲ ਦੂਜੇ ਦੇਸ਼ਾਂ ਵਿਚ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਰੂਸ ਵਿਚ ਅਪਰਾਧ ਬਹੁਤ ਜ਼ਿਆਦਾ ਹੈ। ਪ੍ਰਸ਼ਾਸਨ ਬਿਨਾਂ ਕਿਸੇ ਕਾਰਨ ਤੋਂ ਹੀ ਸਿਵਲੀਅਨਾਂ ਨੂੰ ਸਜ਼ਾ ਦੇ ਦਿੰਦਾ ਹੈ ਪਰ ਰੂਸ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਕੇ ਪੂਰੇ ਵਿਸ਼ਵ ਨੂੰ ਇਹ ਸੰਦੇਸ਼ ਦੇ ਦਿਤਾ ਕਿ ਉਸ ਵਰਗਾ ਵਧੀਆ ਦੇਸ਼ ਹੋਰ ਕੋਈ ਨਹੀਂ।
dancing
ਦੁਨੀਆਂ ਪਰ ਦਾ ਮੀਡੀਆ ਇਹ ਲਿਖ ਰਿਹਾ ਹੈ ਕਿ ਰੂਸ ਵਰਗਾ ਸੋਹਣਾ ਮੁਲਕ ਹੋਰ ਕੋਈ ਨਹੀਂ। ਕਈ ਪ੍ਰਸ਼ੰਸਕ ਅਪਣੇ ਦੇਸ਼ਾਂ ਦੇ ਹੱਥਾਂ ਵਿਚ ਝੰਡੇ ਫੜ੍ਹ ਕੇ ਮੌਜ ਨਾਲ ਸੜਕਾਂ 'ਤੇ ਘੁੰਮਦੇ ਦੇਖੇ ਜਾ ਸਕਦੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਦੇਸ਼ ਦੇ ਲੋਕਾਂ ਨੇ ਕਾਫ਼ੀ ਡਰਾਇਆ ਸੀ ਪਰ ਇਥੇ ਆ ਕੇ ਪਤਾ ਲੱਗਾ ਹੈ ਕਿ ਇਹ ਤਾਂ ਸ਼ਾਂਤੀ ਪਸੰਦ ਲੋਕ ਹਨ।