
ਭਾਰਤੀ ਟੀਮ ਨੇ ਉਮੀਦਾਂ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ, ਇੰਗਲੈਂਡ ਅਤੇ ਵੈਸਟਇੰਡੀਜ਼ ਵਰਗੀਆਂ ਮਹਾਨ ਟੀਮਾਂ ਨੂੰ ਵਿਸ਼ਵ ਚੈਂਪੀਅਨ ਬਣ ਕੇ ਹਰਾਇਆ
ਨਵੀਂ ਦਿੱਲੀ - ਕ੍ਰਿਕਟ ਦੀ ਦੁਨੀਆ ਵਿਚ 25 ਜੂਨ, 1983 ਦਾ ਦਿਨ ਇਤਿਹਾਸ ਵਿਚ ਇੱਕ ਨਾ ਭੁੱਲਣ ਵਾਲਾ ਦਿਨ ਹੈ ਕਿਉਂਕਿ 38 ਸਾਲ ਪਹਿਲਾਂ ਅੱਜ ਹੀ ਦੇ ਦਿਨ ਭਾਰਤੀ ਟੀਮ ਲਾਰਡਸ ਵਿਖੇ ਵਰਲਡ ਕੱਪ ਚੈਂਪੀਅਨ ਬਣੀ ਸੀ। ਭਾਰਤ ਨੇ ਫਾਈਨਲ ਵਿਚ ਵੈਸਟਇੰਡੀਜ਼ ਖਿਲਾਫ 43 ਦੌੜਾਂ ਦੀ ਹੈਰਾਨੀ ਵਾਲੀ ਜਿੱਤ ਦਰਜ ਕਰਦਿਆਂ ਵਿਸ਼ਵ ਕੱਪ ਪਹਿਲੀ ਵਾਰ ਜਿੱਤਿਆ ਸੀ। ਪੂਰੇ ਟੂਰਨਾਮੈਂਟ ਵਿਚ, ਭਾਰਤੀ ਟੀਮ ਨੇ ਉਮੀਦਾਂ ਦੇ ਵਿਰੁੱਧ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ, ਇੰਗਲੈਂਡ ਅਤੇ ਵੈਸਟਇੰਡੀਜ਼ ਵਰਗੀਆਂ ਮਹਾਨ ਟੀਮਾਂ ਨੂੰ ਵਿਸ਼ਵ ਚੈਂਪੀਅਨ ਬਣ ਕੇ ਹਰਾਇਆ।
1983 world cup
ਫਾਈਨਲ ਵਿਚ ਇੱਕ ਪਾਸੇ ਵੈਸਟਇੰਡੀਜ਼ ਦੀ ਟੀਮ, ਜਿਸ ਨੇ ਦੋ ਵਾਰ ਖ਼ਿਤਾਬ ਜਿੱਤਿਆ। ਦੂਜੇ ਪਾਸੇ ਪਿਛਲੇ ਦੋ ਵਰਲਡ ਕੱਪ (1975, 1979) ਵਿਚ ਮਾੜਾ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਸੀ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ 54.4 ਓਵਰਾਂ ਵਿਚ (ਫਿਰ ਵਨਡੇ ਮੈਚਾਂ ਦੇ 60 ਓਵਰ ਖੇਡੇ ਗਏ ਸਨ) ਸਿਰਫ 183 ਦੌੜਾਂ 'ਤੇ ਮੈਚ ਖ਼ਤਮ ਕਰ ਦਿੱਤਾ। ਕ੍ਰਿਸ਼ਨਮਾਚਾਰੀ ਸ੍ਰੀਕਾਂਤ ਨੇ ਭਾਰਤ ਲਈ ਸਭ ਤੋਂ ਵੱਧ 38 ਦੌੜਾਂ ਬਣਾਈਆਂ ਜੋ ਬਾਅਦ ਵਿਚ ਫਾਈਨਲ ਦਾ ਸਰਵਉੱਚ ਵਿਅਕਤੀਗਤ ਸਕੋਰ ਸਾਬਤ ਹੋਇਆ।
1983 world cup
ਇਹ ਵੀ ਪੜ੍ਹੋ : ਬੱਚੇ ਵਿਦੇਸ਼ਾਂ ਵਲ ਪ੍ਰਵਾਸ ਕਰ ਰਹੇ ਨੇ ਪਰ ਸਾਡੀਆਂ ਸਰਕਾਰਾਂ ਪੂਰੀ ਤਰ੍ਹਾਂ ਚੁੱਪ
ਵਿੰਡੀਜ਼ ਦੇ ਲਈ ਇਹ ਕੋਈ ਟੀਚਾ ਨਹੀਂ ਸੀ ਪਰ ਬਲਵਿੰਦਰ ਸਿੰਘ ਸੰਧੂ ਨੇ ਗਾਰਡਨ ਗ੍ਰਿਨੀਜ਼ ਨੂੰ ਸਿਰਫ਼ ਇਕ ਦੌੜ 'ਤੇ ਬੋਲਡ ਕਰ ਭਾਰਤ ਨੂੰ ਜ਼ਬਰਦਸਤ ਸਫ਼ਲਤਾ ਦਿਵਾਈ। ਸਿਰਫ਼ ਪੰਜ ਸਕੋਰ 'ਤੇ ਕੈਰੇਬਿਆਈ ਟੀਮ ਨੂਮ ਇਹ ਝਟਕਾ ਲੱਗਾ। ਹਾਲਾਂਕਿ ਇਸ ਤੋਂ ਬਾਅਦ ਵਿਵਿਅਨ ਰਿਚਡਰਸ ਨੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ 33 ਦੌੜਾਂ ਬਣਾ ਲਈਆਂ ਸਨ। ਰਿਚਡਰਸ ਨੇ ਮਦਨ ਲਾਲ ਦੀ ਗੇਂਦ 'ਤੇ ਅਚਾਨਕ ਮਿਡ ਵਿਕੇਟ ਵੱਲੋਂ ਇਕ ਉੱਚਾ ਸ਼ਾਟ ਮਾਰਿਆ। ਕਪਿਲ ਦੇਵ ਨੇ ਆਪਣੇ ਪਿੱਛੇ ਵੱਲੋਂ ਲੰਬੀ ਛਲਾਂਗ ਲਗਾਉਂਦੇ ਹੋਏ ਜ਼ਬਰਦਸਤ ਕੈਚ ਲੈ ਲਿਆ।
1983 world cup
ਵਿੰਡੀਜ਼ ਨੇ 57 ਦੇ ਸਕੋਰ 'ਤੇ ਤੀਜਾ ਵਿਕੇਟ ਗਵਾਇਆ। ਇਸ ਵਿਕੇਟ ਨਾਲ ਭਾਰਤੀ ਟੀਮ ਦਾ ਜੋਸ਼ ਦੁੱਗਣਾ ਹੋ ਗਿਆ। ਰਿਚਡਰਸ ਦਾ ਆਊਟ ਹੋਇਆ ਤੇ ਵੈਸਟਇੰਡੀਜ਼ ਦੀ ਪਾਰੀ ਬਿਖਰ ਗਈ। ਇਕ ਸਮਾਂ ਅਜਿਹਾ ਆਇਆ ਕਿ 76 ਦੌੜਾਂ 'ਤੇ 6 ਵਿਕੇਟਾਂ ਥੱਲੇ ਹੋ ਗਈਆਂ ਸਨ। ਆਖਿਰਕਾਰ ਪੂਰੀ ਟੀਮ 52 ਓਵਰਾਂ ਵਿਚ 140 ਦੌੜਾਂ 'ਤੇ ਸਿਮਟ ਗਈ। ਅਖ਼ੀਰ ਦੀ ਵਿਕੇਟ ਦੇ ਤੌਰ 'ਤੇ ਮਾਈਕਲ ਹੋਲਡਿੰਗ ਦੀ ਵਿਕਟ ਗਿਰ ਗਈ ਅਤੇ ਲਾਰਡਸ ਦਾ ਮੌਦਾਨ ਭਾਰਤ ਦੀ ਜਿੱਤੇ ਦੇ ਜਸ਼ਨ ਵਿਚ ਬਦਲ ਗਿਆ।
1983 world cup
ਇਹ ਵੀ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਜ ਦੇ ਦਿਨ ਕੀਤਾ ਸੀ ਦੇਸ਼ 'ਚ ਐਂਮਰਜੈਂਸੀ ਦਾ ਐਲਾਨ
ਮਦਨ ਲਾਲ ਨੇ 31 ਦੌੜਾਂ 'ਤੇ ਤਿੰਨ ਵਿਕਟਾਂ, ਮੁਹਿੰਦਰ ਅਮਰਨਾਥ ਸੈਮੀਫਾਈਨਲ ਤੋਂ ਬਾਅਦ ਫਾਈਨਲ ਵਿਚ ਵੀ ਆਪਣੇ ਆਲਰਾਊਂਡਰ ਪ੍ਰਦਰਸ਼ਨ ਨਾਲ ਮੈਨ ਆਫ ਦਿ ਮੈਚ ਰਹੇ। ਇਸ ਇਤਿਹਾਸਕ ਸਫਲਤਾ ਨੇ ਭਾਰਤੀ ਟੀਮ ਨੂੰ ਇਕ ਨਵੀਂ ਦਿਸ਼ਾ ਦਿੱਤੀ। 1983 ਵਿਸ਼ਵ ਕੱਪ ਤੋਂ ਬਾਅਦ ਹੁਣ ਤੱਕ ਬਾਰਤੀ ਟੀਮ 9 ਵਾਰ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਤੱਕ ਪਹੁੰਚ ਚੁੱਕੀ ਹੈ। ਆਈਸੀਸੀ ਟੂਰਨਮੈਂਟ ਵਿਚ ਸਭ ਤੋਂ ਜ਼ਿਆਦਾ ਵਾਰ ਫਾਈਨਲ ਵਿਚ ਪਹੁੰਚਣ ਦੇ ਮਾਮਲੇ ਵਿਚ ਬਾਰਤੀ ਟੀਮ ਹੁਣ ਆਸਟ੍ਰੇਲੀਆ ਦੀ ਬਰਾਬਰੀ ਤੱਕ ਪਹੁੰਚ ਗਈ ਹੈ।