
2020 ਦੀਆਂ ਟੋਕੀਓ ਓਲੰਪਿਕਸ ਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਬਣੇਗੀ 3ਐਕਸ3 ਬਾਸਕਟਬਾਲ
ਚੰਡੀਗੜ੍ਹ : ਭਾਰਤ ਦੀ ਇਕਲੌਤੀ ਫੀਬਾ ਦੁਆਰਾ ਮਾਨਤਾ ਪ੍ਰਾਪਤ ਲੀਗ 3x3 ਪ੍ਰੋ ਬਾਸਕਟਬਾਲ ਲੀਗ ਇੰਡੀਅਨ ਸਬ-ਕੌਂਟੀਨੈਂਟ (3ਬੀਐਲ) ਦਾ ਦੂਜਾ ਸ਼ੀਜਨ ਪੰਜਾਬ ਦੇ ਪੰਜਾ ਸ਼ਹਿਰਾਂ ਵਿਚ 2 ਅਗਸਤ ਤੋਂ 29 ਸਤੰਬਰ ਤੱਕ ਕੀਤਾ ਜਾਵੇਗਾ। 3 ਬੀ.ਐਲ. ਵਿਚ ਪਹਿਲੀ ਵਾਰ ਵੂਮੈਨਜ਼ 3x3 ਬਾਸਕਟਬਾਲ ਲੀਗ ਪੇਸ਼ ਕੀਤੀ ਜਾਵੇਗੀ ਜੋ ਕਿ ਪੁਰਸ਼ ਲੀਗ ਦੇ ਨਾਲ ਕਰਵਾਈ ਜਾਵੇਗੀ। ਇਹ ਖੁਲਾਸਾ ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
3x3 Pro Basketball League from August 2 to September 29: Rana Sodhi
ਰਾਣਾ ਸੋਢੀ ਨੇ ਦਸਿਆ ਕਿ ਇਹ ਬਾਸਕਟਬਾਲ ਖੇਡ ਦਾ ਇਹ ਛੋਟਾ ਤੇ ਤੇਜ਼ ਰੂਪ ਪਹਿਲੀ ਵਾਰ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਅਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਬਣਿਆ ਹੈ ਜਿਸ ਕਾਰਨ ਇਸ ਖੇਡ ਵਿਚ ਭਾਰਤ ਦੀਆਂ ਚੰਗਾ ਪ੍ਰਦਰਸ਼ਨ ਕਰਨ ਦੀ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਦਸਿਆ ਕਿ 3ਬੀ.ਐਲ. ਦੇ ਦੂਜੇ ਸੀਜ਼ਨ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੀਆਂ 12 ਟੀਮਾਂ ਹਿੱਸਾ ਲੈਣਗੀਆਂ ਜੋ ਚੈਂਪੀਅਨ ਬਣਨ ਲਈ 2 ਮਹੀਨੇ ਦੌਰਾਨ 9 ਦੌਰਾਂ ਵਿਚ ਮੁਕਾਬਲਾ ਕਰਨਗੀਆਂ। ਪੰਜਾਬ ਨੇ ਭਾਰਤ ਨੂੰ ਵਧੀਆ ਬਾਸਕਟਬਾਲ ਖਿਡਾਰੀ ਦਿੱਤੇ ਹਨ। ਹੁਣ ਸੂਬੇ ਵਿਚ ਬਾਸਕਟਬਾਲ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਦੇ ਸਹਿਯੋਗ ਨਾਲ 3 ਬੀ.ਐਲ. ਦੇ 9 ਦੌਰਾਂ ਨੂੰ ਚੰਡੀਗੜ੍ਹ, ਅੰਮ੍ਰਿਤਸਰ, ਮੋਹਾਲੀ, ਜਲੰਧਰ ਅਤੇ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਅਮਜੋਤ ਸਿੰਘ ਗਿੱਲ ਤੇ ਪਲਪ੍ਰੀਤ ਸਿੰਘ ਇਸ ਵੱਕਾਰੀ ਲੀਗ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ 10 ਮਿੰਟ ਵਾਲੀ ਇਹ ਖੇਡ ਸਪੀਡ, ਸਟੈਮਿਨਾ ਤੇ ਸਕਿੱਲ ਭਰਪੂਰ ਹੈ।
3x3 Pro Basketball League from August 2 to September 29: Rana Sodhi
ਖੇਡ ਮੰਤਰੀ ਨੇ ਦਸਿਆ ਕਿ ਭਾਰਤੀ ਮਹਿਲਾ ਬਾਸਕਟਬਾਲ ਖਿਡਾਰੀਆਂ ਨੂੰ ਪਲੇਟਫਾਰਮ ਮੁਹੱਈਆ ਕਰਵਾਉਣ ਅਤੇ ਦੇਸ਼ ਵਿਚ 3x3 ਬਾਸਕਟਬਾਲ ਨੂੰ ਜ਼ਮੀਨੀ ਪੱਧਰ 'ਤੇ ਵਿਕਸਤ ਕਰਨ ਦੇ ਮੱਦੇਨਜ਼ਰ ਪਹਿਲੀ ਵਾਰ ਭਾਰਤ ਵਿਚ 3 ਬੀ.ਐਲ ਸ਼ੀਜਨ 2 ਵਿਚ 3x3 ਬਾਸਕਟਬਾਲ ਲਈ ਪੇਸ਼ੇਵਰ ਮਹਿਲਾ ਲੀਗ ਨੂੰ ਸ਼ੁਰੂ ਕੀਤਾ ਜਾਵੇਗਾ। ਭਾਰਤੀ ਮਹਿਲਾਵਾਂ ਪਿਛਲੇ ਕੁਝ ਸਾਲਾਂ ਤੋਂ ਬਾਸਕਟਬਾਲ ਖੇਡ ਰਹੀਆਂ ਹਨ ਅਤੇ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਮਹਿਲਾ 3 ਬੀ.ਐਲ. ਲੀਗ ਮਹਿਲਾ ਬਾਸਕਟਬਾਲ ਖਿਡਾਰੀਆਂ ਨੂੰ ਬਾਸਕਟਬਾਲ ਵਿਚ ਪੇਸ਼ੇਵਰ ਕਰੀਅਰ ਬਣਾਉਣ ਅਤੇ ਭਾਰਤ ਵਿਚ ਮਹਿਲਾਵਾਂ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ।
3x3 Pro Basketball League from August 2 to September 29: Rana Sodhi
ਲੀਗ ਦੇ ਕਮਿਸ਼ਨਰ ਰੋਹਿਤ ਬਖਸ਼ੀ ਨੇ ਦੱਸਿਆ ਕਿ ਇਹ ਲੀਗ 9 ਦੌਰਾਂ ਵਿਚ ਹੋਣ ਕਰਕੇ ਫੀਬਾ 3x3 ਰੈਂਕਿੰਗ ਵਿਚ ਇੰਡੀਅਨ ਫੈਡਰੇਸ਼ਨ ਲਈ ਅੰਕਾਂ ਵਿਚ ਵਾਧਾ ਕਰਕੇ 2020 ਦੀਆਂ ਟੋਕੀਓ ਓਲੰਪਿਕਸ ਵਿੱਚ ਕੁਆਲੀਫਾਈ ਕਰਨ 'ਤੇ ਸੀਟ ਪੱਕੀ ਕਰਨ ਵਿਚ ਸਹਾਈ ਹੋਵੇਗੀ। ਪੁਰਸ਼ਾਂ ਦੇ ਦੌਰ ਦੀ ਜੇਤੂ ਟੀਮ ਫੀਬਾ 3x3 ਵਰਲਡ ਟੂਰ ਮਾਸਟਰ ਅਤੇ ਥ੍ਰੀ ਚੈਂਲੰਜਰ ਲਈ ਕੁਆਲੀਫਾਈ ਕਰੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪਹਿਲੇ ਸ਼ੀਜਨ ਦੀ ਸਫਲਤਾ ਤੋਂ ਬਾਅਦ 3 ਬੀ.ਐਲ. ਦਾ ਦੂਜਾ ਸ਼ੀਜਨ ਹੋਰ ਵੀ ਰੋਮਾਂਚਕ ਤੇ ਮੁਕਾਬਲੇ ਵਾਲਾ ਹੋਵੇਗਾ।
3x3 Pro Basketball League from August 2 to September 29: Rana Sodhi
ਇਸ ਮੌਕੇ ਵੱਖ-ਵੱਖ ਟੀਮਾਂ ਦੇ ਮਾਲਕ ਦੀਪਿਕਾ ਦੇਸ਼ਵਾਲ (ਚੰਡੀਗੜ੍ਹ ਬੀਟਸ), ਸੰਗਰਾਮ ਸਿੰਘ (ਮੁੰਬਈ ਹੀਰੋਜ਼), ਵਿਵੇਕ ਸਿੰਘ (ਦਿੱਲੀ ਹੋਪਰਜ਼), ਵਿਕਾਸ ਬਾਂਸਲ ਤੇ ਰਾਜੀਵ ਤਿਵਾੜੀ (ਗੁਰੂਗਰਾਮ ਮਾਸਟਰਜ਼), ਰਾਜੇਸ਼ ਕੁਮਾਰ (ਕੋਲਕਾਤਾ ਵਾਰੀਅਰਜ਼), ਰਾਜੇਸ਼ ਤਨੇਜਾ (ਹੈਦਰਾਬਾਦ ਬਾਲਰਜ਼) ਅਤੇ ਮਨੀਸ਼ ਤਿਆਗੀ ਤੇ ਸ਼ੋਭਿਤ ਅੱਗਰਵਾਲ (ਲਖਨਊ ਲਿੰਗਰਜ਼) ਵੀ ਹਾਜ਼ਰ ਹਨ।