
ਮੈਚ ਖ਼ਤਮ ਹੋਣ ਤੋਂ ਕੁੱਝ ਸੈਕਿੰਡ ਪਹਿਲਾਂ ਬਾਹੁਬਲੀ ਦੇ ਨਾਂਅ ਨਾਲ ਮਸ਼ਹੂਰ ਤੇਲੁਗੂ ਦੇ ਸਿਧਾਰਥ ਦੇਸਾਈ ਨੇ ਇਕ ਅੰਕ ਲੈ ਕੇ ਟੀਮ ਨੂੰ ਮੈਚ ਹਾਰਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ
ਹੈਦਰਾਬਾਦ: ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਅਪਣੇ ਪਹਿਲੇ ਮੈਚ ਵਿਚ ਬੁੱਧਵਾਰ ਨੂੰ ਤੇਲੁਗੂ ਟਾਇੰਟਸ ਨੂੰ ਬੇਹੱਦ ਰੋਮਾਂਚਕ ਅੰਦਾਜ਼ ਵਿਚ 34-33 ਨਾਲ ਹਰਾ ਕੇ ਲੀਗ ਵਿਚ ਅਪਣੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਤੇਲੁਗੂ ਟਾਇੰਟਸ ਦੀ ਇਹ ਲਗਾਤਾਰ ਤੀਜੀ ਹਾਰ ਹੈ। ਸਥਾਨਕ ਗਚੀਬਾਵਲੀ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਦੇ ਪਹਿਲੇ ਹਾਫ਼ ਵਿਚ ਰੋਮਾਂਚ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਟੀਮਾਂ ਤਿੰਨ ਵਾਰ ਬਰਾਬਰ ਦੇ ਸਕੋਰ ‘ਤੇ ਸਨ।
Telugu Titans vs Dabang Delhi
20ਵੇਂ ਮਿੰਟ ਦੇ ਆਖਰੀ ਸਮੇਂ ਵਿਚ ਵੀ ਦੋਵੇਂ ਟੀਮਾਂ 12-12 ਨਾਲ ਬਰਾਬਰੀ ‘ਤੇ ਸਨ ਪਰ ਨਵੀਨ ਕੁਮਾਰ ਨੇ ਦਿੱਲੀ ਲਈ ਇਕ ਅੰਕ ਹਾਸਲ ਕਰ ਕੇ ਪਹਿਲੇ ਹਾਫ਼ ਦੀ ਸਮਾਪਤੀ ‘ਤੇ ਉਸ ਨੂੰ 13-12 ਤੱਕ ਪਹੁੰਚਾ ਦਿੱਤਾ। ਦੂਜੇ ਹਾਫ਼ ਵਿਚ ਵੀ ਰੋਮਾਂਚ ਸਿਖਰ ‘ਤੇ ਸੀ ਜਦੋਂ ਦਿੱਲੀ ਸੱਤਵੇਂ ਮਿੰਟ ਵਿਚ 22-21 ਨਾਲ, 18ਵੇਂ ਮਿੰਟ ਵਿਚ 33-31 ਨਾਲ ਅਤੇ ਆਖ਼ਰੀ ਮਿੰਟ ਵਿਚ 34-32 ਨਾਲ ਅੱਗੇ ਸੀ।
Telugu Titans vs Dabang Delhi
ਮੈਚ ਖ਼ਤਮ ਹੋਣ ਤੋਂ ਕੁੱਝ ਸੈਕਿੰਡ ਪਹਿਲਾਂ ਬਾਹੁਬਲੀ ਦੇ ਨਾਂਅ ਨਾਲ ਮਸ਼ਹੂਰ ਤੇਲੁਗੂ ਟਾਇੰਟਸ ਦੇ ਸਿਧਾਰਥ ਦੇਸਾਈ ਨੇ ਇਕ ਅੰਕ ਲੈ ਕੇ ਟੀਮ ਨੂੰ ਮੈਚ ਹਾਰਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਾਹੁਬਲੀ ਦੀ ਇਹ ਕੋਸ਼ਿਸ਼ ਕੰਮ ਨਾ ਆ ਸਕੀ ਅਤੇ ਦਿੱਲੀ ਨੇ ਇਕ ਅੰਕ ਨਾਲ ਮੈਚ ਜਿੱਤ ਲਿਆ। ਜੇਤੂ ਦਬੰਗ ਦਿੱਲੀ ਦੇ ਨਵੀਨ ਕੁਮਾਰ ਨੇ 14 ਅਤੇ ਚੰਦਰਨ ਰੰਜੀਤ ਨੇ ਛੇ ਅੰਕ ਹਾਸਲ ਕੀਤੇ। ਤੇਲੁਗੂ ਟਾਇੰਟਸ ਲਈ ਸੂਰਜ ਦੇਸਾਈ ਨੇ 18 ਅਤੇ ਸਿਧਾਰਥ ਦੇਸਾਈ ਨੇ ਅੱਠ ਅੰਕ ਲਏ। ਤੇਲੁਗੂ ਨੂੰ ਰੇਡ ਨਾਲ 27 ਅਤੇ ਟੈਕਲ ਨਾਲ ਛੇ ਅੰਕ ਮਿਲੇ ਸਨ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ