
ਜੀਤੂ ਪਟਵਾਰੀ ਨੇ ਕੀਤਾ ਐਲਾਨ
ਨਵੀਂ ਦਿੱਲੀ: ਮੱਧ ਪ੍ਰਦੇਸ਼ ਸਰਕਾਰ ਆਉਣ ਵਾਲੇ ਦਿਨਾਂ ਵਿਚ ਪ੍ਰੋਫੈਸਰਾਂ ਦੇ ਆਹੁਦਿਆਂ 'ਤੇ ਬੰਪਰ ਭਰਤੀਆਂ ਕਰਨ ਜਾ ਰਹੀ ਹੈ। ਉੱਚ ਸਿੱਖਿਆ ਵਿਭਾਗ ਵਿਚ 50 ਫ਼ੀਸਦੀ ਆਹੁਦੇ ਖਾਲੀ ਹਨ। ਇਹਨਾਂ ਵਿਚੋਂ 25 ਫ਼ੀਸਦੀ ਆਹੁਦੇ ਪ੍ਰੋਫੈਸਰਾਂ ਲਈ ਹਨ। ਪ੍ਰਦੇਸ਼ ਵਿਚ ਅਸਿਸਟੈਂਟ ਪ੍ਰੋਫੈਸਰ ਦੇ 3618 ਆਹੁਦੇ ਖਾਲੀ ਹਨ ਜਿਹਨਾਂ 'ਤੇ ਜਲਦ ਭਰਤੀਆਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਉੱਚ ਸਿੱਖਿਆ ਮੰਤਰੀ ਜੀਤੂ ਪਟਵਾਰੀ ਨੇ ਵਿਧਾਨ ਸਭਾ ਵਿਚ ਦਿੱਤੀ।
Jobs
ਕਈ ਯੂਨੀਵਰਸਿਟੀਆਂ ਵਿਚ ਆਹੁਦੇ ਖਾਲੀ ਪਏ ਹਨ। ਇਸ ਵਿਚ ਦੇਵੀ ਅਹਿਲਿਆ ਯੂਨੀਵਰਸਿਟੀ ਦੇ 150 ਆਹੁਦੇ ਵੀ ਹਨ ਇਹਨਾਂ ਆਹੁਦਿਆਂ 'ਤੇ ਧਾਰਾ 52 ਲੱਗਣ ਤੋਂ ਪਹਿਲਾਂ ਹੀ ਰੋਕ ਲਗਾ ਦਿੱਤੀ ਗਈ ਸੀ। ਦਸ ਦਈਏ ਕਿ ਅਸਿਸਟੈਂਟ ਪ੍ਰੋਫੈਸਰ ਦੇ ਆਹੁਦਿਆਂ 'ਤੇ ਭਰਤੀ ਦੋ ਮਹੀਨਿਆਂ ਦੇ ਅੰਦਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੀਐਸਸੀ ਦੀ ਚੋਣ 214 ਆਹੁਦਿਆਂ 'ਤੇ ਸਪੋਰਟਸ ਅਧਿਕਾਰੀ ਅਤੇ ਲਾਇਬ੍ਰੇਰੀਅਨ ਦੀ ਨਿਯੁਕਤੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਜੀਤੂ ਪਟਵਾਰੀ ਨੇ ਸਿੱਖਿਆ ਖੇਤਰ ਲਈ ਹੋਰ ਵੀ ਕਈ ਐਲਾਨ ਕੀਤੇ ਹਨ। ਉਹਨਾਂ ਕਿਹਾ ਕਿ ਸਿੱਖਿਆ ਖੇਤਰ ਵਿਚ ਵਾਧੇ ਲਈ 2 ਹਜ਼ਾਰ ਸਮਾਰਟ ਕਲਾਸਾਂ, 200 ਭਾਸ਼ਾ ਲੈਬ ਅਤੇ 200 ਈ-ਲਾਇਬ੍ਰੇਰੀਆਂ ਦੇ ਪ੍ਰਬੰਧ ਕੀਤੇ ਗਏ ਹਨ।