IPL 2024 Auction: ਹਾਰਦਿਕ ਪੰਡਯਾ ਨੂੰ ਲੈ ਕੇ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਇਤਿਹਾਸਕ ਸਮਝੌਤਾ!
Published : Nov 25, 2023, 9:35 am IST
Updated : Nov 25, 2023, 9:37 am IST
SHARE ARTICLE
IPL 2024 Auction gujarat titans hardik pandya to mumbai indians news
IPL 2024 Auction gujarat titans hardik pandya to mumbai indians news

ਹਰਫ਼ਨਮੌਲਾ ਹਾਰਦਿਕ ਪੰਡਯਾ ਦੀ ਮੁੰਬਈ ਇੰਡੀਅਨਜ਼ ਵਿਚ ਵਾਪਸੀ ਹੋਈ ਹੈ। ਹਾਲਾਂਕਿ ਅਜੇ ਤਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

IPL 2024 Auction: ਆਈਪੀਐਲ ਦੇ ਅਗਲੇ ਸੀਜ਼ਨ ਲਈ ਮਿੰਨੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿਚ ਹੋਣੀ ਹੈ। ਇਸ ਤੋਂ ਪਹਿਲਾਂ ਸਾਰੀਆਂ ਫਰੈਂਚਾਈਜ਼ੀਆਂ ਨੂੰ ਅਪਣੇ ਖਿਡਾਰੀਆਂ ਨੂੰ ਬਰਕਰਾਰ ਰੱਖਣ ਅਤੇ ਛੱਡਣ ਲਈ 26 ਨਵੰਬਰ ਤਕ ਦਾ ਸਮਾਂ ਦਿਤਾ ਗਿਆ ਹੈ। ਇਸ ਦੌਰਾਨ ਆਈਪੀਐਲ ਦੇ ਇਤਿਹਾਸ ਦੀ ਸੱਭ ਤੋਂ ਵੱਡੀ ਡੀਲ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਰਫ਼ਨਮੌਲਾ ਹਾਰਦਿਕ ਪੰਡਯਾ ਦੀ ਮੁੰਬਈ ਇੰਡੀਅਨਜ਼ ਵਿਚ ਵਾਪਸੀ ਹੋਈ ਹੈ। ਹਾਲਾਂਕਿ ਅਜੇ ਤਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

15 ਕਰੋੜ ਦੀ ਡੀਲ ਦੀ ਖ਼ਬਰ

ESPNcricinfo ਦੀ ਰੀਪੋਰਟ ਮੁਤਾਬਕ ਹਾਰਦਿਕ ਪੰਡਯਾ ਨੂੰ ਲੈ ਕੇ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਵੱਡਾ ਸਮਝੌਤਾ ਹੋਇਆ ਹੈ। ਖਬਰ ਹੈ ਕਿ ਮੁੰਬਈ ਨੇ ਅਪਣੇ ਪੁਰਾਣੇ ਖਿਡਾਰੀ ਨੂੰ ਵਾਪਸ ਲੈਣ ਲਈ ਗੁਜਰਾਤ ਟਾਈਟਨਸ ਨੂੰ 15 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਹ ਰਕਮ ਪੂਰੀ ਤਰ੍ਹਾਂ ਕੈਸ਼ ਮੋਡ ਵਿਚ ਕੀਤੀ ਗਈ ਹੈ। ਜਿਵੇਂ ਹੀ ਇਸ ਸਮਝੌਤੇ ਦਾ ਅਧਿਕਾਰਤ ਤੌਰ 'ਤੇ ਐਲਾਨ ਹੋਵੇਗਾ, ਇਹ ਆਈਪੀਐਲ ਇਤਿਹਾਸ ਵਿਚ ਦੋਵਾਂ ਟੀਮਾਂ ਵਿਚਾਲੇ ਸੱਭ ਤੋਂ ਵੱਡਾ ਖਿਡਾਰੀ ਸਮਝੌਤੇ ਹੋਵੇਗਾ।

ਆਈਪੀਐਲ 2023 ਦੀ ਨਿਲਾਮੀ ਤੋਂ ਬਾਅਦ, ਮੁੰਬਈ ਇੰਡੀਅਨਜ਼ ਦੇ ਪਰਸ ਵਿਚ ਸਿਰਫ 0.05 ਕਰੋੜ ਰੁਪਏ (ਲਗਭਗ $6000) ਬਚੇ ਸਨ। ਫ੍ਰੈਂਚਾਇਜ਼ੀ ਨੂੰ ਆਗਾਮੀ ਨਿਲਾਮੀ ਲਈ 5 ਕਰੋੜ ਰੁਪਏ ਵਾਧੂ ਦਿਤੇ ਗਏ ਹਨ ਅਤੇ ਫ੍ਰੈਂਚਾਇਜ਼ੀ ਨੇ ਹਾਰਦਿਕ ਨੂੰ ਟੀਮ 'ਚ ਵਾਪਸ ਲਿਆਉਣ ਲਈ ਸਾਰੀ ਰਕਮ ਦੀ ਵਰਤੋਂ ਕੀਤੀ ਹੈ। ਜੇਕਰ ਇਹ ਵਪਾਰ ਮੁੰਬਈ ਅਤੇ ਗੁਜਰਾਤ ਵਿਚਾਲੇ ਹੁੰਦਾ ਹੈ, ਤਾਂ ਅਸ਼ਵਿਨ ਦੇ ਪੰਜਾਬ ਕਿੰਗਜ਼ ਤੋਂ ਦਿੱਲੀ ਕੈਪੀਟਲਸ 'ਚ ਅਤੇ ਅਜਿੰਕਿਆ ਰਹਾਣੇ ਵੀ ਰਾਜਸਥਾਨ ਤੋਂ ਦਿੱਲੀ ਕੈਪੀਟਲਸ 'ਚ ਸ਼ਿਫਟ ਹੋਣ ਤੋਂ ਬਾਅਦ ਹਾਰਦਿਕ ਤੀਜੇ ਕਪਤਾਨ ਹੋਣਗੇ।

ਦੱਸ ਦੇਈਏ ਕਿ ਹਾਰਦਿਕ ਪੰਡਯਾ ਨੇ ਅਪਣੇ ਆਈਪੀਐਲ ਕਰੀਅਰ ਦੀ ਸ਼ੁਰੂਆਤ 2015 ਵਿਚ ਮੁੰਬਈ ਇੰਡੀਅਨਜ਼ ਨਾਲ ਕੀਤੀ ਸੀ। ਹਾਰਦਿਕ 6 ਸਾਲ ਮੁੰਬਈ ਨਾਲ ਖੇਡਿਆ। ਇਸ ਤੋਂ ਬਾਅਦ, ਉਸ ਨੇ 2022 ਵਿਚ ਗੁਜਰਾਤ ਟਾਈਟਨਜ਼ ਨਾਲ ਅਪਣਾ ਪਹਿਲਾ ਸੀਜ਼ਨ ਖੇਡਿਆ ਅਤੇ ਜਿੱਤਿਆ। 2023 ਦੇ ਸੀਜ਼ਨ ਵਿਚ ਵੀ ਹਾਰਦਿਕ ਦੀ ਕਪਤਾਨੀ ਵਿਚ ਗੁਜਰਾਤ ਨੇ ਫਾਈਨਲ ਵਿਚ ਥਾਂ ਬਣਾਈ ਸੀ। ਗੁਜਰਾਤ ਟਾਈਟਨਸ 2022 ਅਤੇ 2023 ਸੀਜ਼ਨ ਵਿਚ ਲੀਗ ਪੜਾਅ ਵਿਚ ਸਿਖਰ 'ਤੇ ਰਹੀ ਸੀ।

(For more news apart from IPL 2024 Auction gujarat titans hardik pandya to mumbai indians news, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement