Hardik Pandya News: ਹਾਰਦਿਕ ਪਾਂਡਿਆ ਦੀ ਥਾਂ ਪ੍ਰਸਿੱਧ ਕ੍ਰਿਸ਼ਨਾ ਨੂੰ ਦੇਣਾ ਕਿੰਨਾ ਸਹੀ? ਹੋਰ ਕੀ ਵਿਕਲਪ ਸੀ?
Published : Nov 4, 2023, 4:17 pm IST
Updated : Nov 4, 2023, 4:17 pm IST
SHARE ARTICLE
Hardik Pandya
Hardik Pandya

ਹਾਰਦਿਕ ਪਾਂਡਿਆ ਦੀ ਥਾਂ ਪ੍ਰਸਿੱਧ ਕ੍ਰਿਸ਼ਨਾ ਨੂੰ ਮੌਕਾ ਦਿਤਾ ਗਿਆ ਹੈ ਪਰ ਕ੍ਰਿਕੇਟ ਪ੍ਰੇਮੀ ਤੇ ਭਾਰਤੀ ਟੀਮ ਦੇ ਪ੍ਰਸ਼ੰਸਕ ਇਸ ਫੈਸਲੇ ਨਾਲ ਸੰਤੁਸ਼ਟ ਨਜ਼ਰ ਨਹੀਂ ਆ ਰਹੇ।

Hardik Pandya out of ICC World Cup 2023 News in Punjabi: ਆਈਸੀਸੀ ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਪਹੁੰਚਣ ਵਾਲੀ ਭਾਰਤ ਪਹਿਲੀ ਟੀਮ ਬਣੀ ਪਰ ਉਸ ਤੋਂ ਪਹਿਲਾਂ ਹੀ ਭਾਰਤ ਨੂੰ ਇਕ ਵੱਡਾ ਝੱਟਕਾ ਲੱਗਿਆ ਹੈ ਕਿਉਂਕਿ ਭਾਰਤੀ ਟੀਮ ਦੇ ਪ੍ਰਭਾਵਸ਼ਾਲੀ ਆਲਰਾਊਂਡਰ ਹਾਰਦਿਕ ਪਾਂਡਿਆ ਸੱਟ ਲੱਗਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਇਸ ਦੌਰਾਨ ਹਾਰਦਿਕ ਪਾਂਡਿਆ ਦੀ ਥਾਂ ਪ੍ਰਸਿੱਧ ਕ੍ਰਿਸ਼ਨਾ ਨੂੰ ਮੌਕਾ ਦਿਤਾ ਗਿਆ ਹੈ ਪਰ ਕ੍ਰਿਕੇਟ ਪ੍ਰੇਮੀ ਤੇ ਭਾਰਤੀ ਟੀਮ ਦੇ ਪ੍ਰਸ਼ੰਸਕ ਇਸ ਫੈਸਲੇ ਨਾਲ ਸੰਤੁਸ਼ਟ ਨਜ਼ਰ ਨਹੀਂ ਆ ਰਹੇ।

ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਇਸ ਨੂੰ ਲੈ ਕੇ ਵੱਖ-ਵੱਖ ਟਿੱਪਣੀਆਂ ਦਿਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਾਰਦਿਕ ਦੀ ਥਾਂ ਪ੍ਰਸਿੱਧ ਕ੍ਰਿਸ਼ਨਾ ਨੂੰ ਨਹੀਂ ਸਗੋਂ ਕਿਸੇ ਹੋਰ ਆਲਰਾਊਂਡਰ ਨੂੰ ਹੀ ਮੌਕਾ ਦੇਣਾ ਚਾਹੀਦਾ ਸੀ। ਹਾਲਾਂਕਿ ਅਜਿਹੇ 'ਚ ਕਈ ਫੈਨਸ ਦਾ ਤਾਂ ਇਹ ਵੀ ਮੰਨਣਾ ਹੈ ਕਿ ਹਾਰਦਿਕ ਦੀ ਥਾਂ ਟੀਮ 'ਚ ਕੋਈ ਨਹੀਂ ਲੈ ਸਕਦਾ। ਦੱਸ ਦਈਏ ਕਿ ਹਾਰਦਿਕ ਪਾਂਡਿਆ ਭਾਰਤੀ ਟੀਮ ਲਈ ਮਹਿਜ਼ ਇਕ ਪ੍ਰਭਾਵਸ਼ਾਲੀ ਆਲਰਾਊਂਡਰ ਨਹੀਂ ਸਗੋਂ ਟੀਮ ਦੇ ਉਪ ਕਪਤਾਨ ਵੀ ਸਨ। ਹਾਰਦਿਕ ਪਾਂਡਿਆ ਟੀਮ ਲਈ ਇਕ ਅਹਿਮ ਖਿਡਾਰੀ ਹਨ। ਇਸ ਕਰਕੇ ਉਨ੍ਹਾਂ ਦੇ ਟੀਮ ਤੋਂ ਬਾਹਰ ਹੋਣ ਕਾਰਨ ਕਈ ਲੋਕ ਦੁਖੀ ਹਨ।   

ਹਾਰਦਿਕ ਪਾਂਡਿਆ ਦੀ ਥਾਂ ਪ੍ਰਸਿੱਧ ਕ੍ਰਿਸ਼ਨਾ ਤੋਂ ਇਲਾਵਾ ਹੋਰ ਕੀ ਵਿਕਲਪ ਸਨ?

ਦੱਸਣਯੋਗ ਹੈ ਕਿ ਭਾਰਤੀ ਕ੍ਰਿਕੇਟ ਟੀਮ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਹਾਰਦਿਕ ਦੀ ਥਾਂ ਟੀਮ 'ਚ ਕਿਸੇ ਪ੍ਰਭਾਵਸ਼ਾਲੀ ਆਲਰਾਊਂਡਰ ਨੂੰ ਹੀ ਜਗ੍ਹਾ ਦਿਤੀ ਜਾਣੀ ਚਾਹੀਦੀ ਸੀ। ਜੇਕਰ ਗੱਲ ਕਰੀਏ ਆਲਰਾਊਂਡਰ ਦੀ ਤਾਂ ਭਾਰਤ ਕੋਲ ਅਕਸਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਵਜੋਂ ਵਿਕਲਪ ਉਪਲਬਧ ਸਨ। ਇਸੇ ਤਰ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਦੀਪਕ ਚਾਹਰ ਨੂੰ ਵੀ ਮੌਕਾ ਦਿਤਾ ਜਾ ਸਕਦਾ ਸੀ।   

ਕੇ ਐਲ ਰਾਹੁਲ ਬਣੇ ਉਪ ਕਪਤਾਨ!

ਹਾਰਦਿਕ ਪਾਂਡਿਆ ਟੀਮ ਦੇ ਉਪ ਕਪਤਾਨ ਵੀ ਸਨ ਤਾਂ ਉਨ੍ਹਾਂ ਦੇ ਟੀਮ ’ਚੋਂ ਬਾਹਰ ਹੋਣ ਤੋਂ ਬਾਅਦ ਟੀਮ ਕੋਲ ਉਪ ਕਪਤਾਨ ਦੀ ਥਾਂ ਵੀ ਖਾਲੀ ਸੀ। ਇਸ ਕਰਕੇ ਬੀਸੀਸੀਆਈ ਵਲੋਂ ਕੇ ਐਲ ਰਾਹੁਲ ਨੂੰ ਟੀਮ ਦੇ ਉਪ ਕਪਤਾਨ ਵਜੋਂ ਨਿਯੁਕਤ ਕੀਤਾ ਗਿਆ ਹੈ।

(For more news apart from Hardik Pandya out of ICC World Cup 2023 News in Punjabi, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement