ਸਿੱਖੀ ਸਰੂਪ ਵਾਲੇ ਮੁੱਕੇਬਾਜ਼ ਇੰਦਰ ਸਿੰਘ ਬਾਸੀ ਨੇ ਜਿੱਤੀ ਸਦਰਨ ਇੰਗਲੈਂਡ ਚੈਂਪੀਅਨਸ਼ਿਪ 

By : KOMALJEET

Published : Jul 26, 2023, 3:02 pm IST
Updated : Jul 26, 2023, 3:02 pm IST
SHARE ARTICLE
Inder Singh Bassi
Inder Singh Bassi

ਪੇਸ਼ੇਵਰ ਮੁਕਾਬਲੇ 'ਚ ਇਹ ਖ਼ਿਤਾਬ ਹਾਸਲ ਕਰਨ ਵਾਲਾ ਬਣਿਆ ਪਹਿਲਾ ਸਿੱਖ ਖਿਡਾਰੀ 

ਲੰਡਨ ਦੇ ਯੌਰਕ ਹਾਲ 'ਚ ਪਿਛਲੇ ਹਫ਼ਤੇ ਹੋਇਆ ਸੀ ਮੁਕਾਬਲਾ 

ਲੰਡਨ : ਸਿੱਖੀ ਸਰੂਪ ਵਾਲੇ ਮੁੱਕੇਬਾਜ਼ ਇੰਦਰ ਸਿੰਘ ਬਾਸੀ ਨੇ ਵਿਦੇਸ਼ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਸਿੱਖ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਹੈ। ਇੰਦਰ ਬਾਸੀ ਨੇ ਹਾਲ ਹੀ ਵਿਚ ਹੋਈ ਸਦਰਨ ਇੰਗਲੈਂਡ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: 'ਆਪ' MLA ਤੇ IAS ਅਫ਼ਸਰ ਵਿਚਾਲੇ ਵਿਵਾਦ ਮਾਮਲਾ : ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼ ਹੋਏ IAS ਅਧਿਕਾਰੀ ਦਲੀਪ ਕੁਮਾਰ 

ਦੱਸ ਦੇਈਏ ਕਿ ਇਸ ਚੈਂਪੀਅਨਸ਼ਿਪ ਦੇ ਮੁਕਾਬਲੇ ਲੰਡਨ ਦੇ ਯੌਰਕ ਹਾਲ ਵਿਚ ਪਿਛਲੇ ਹਫ਼ਤੇ ਹੋਏ ਸਨ। ਇਸ ਪੇਸ਼ੇਵਰ ਮੁਕਾਬਲੇ ਵਿਚ ਇੰਦਰ ਸਿੰਘ ਬਾਸੀ ਨੇ ਇਹ ਖ਼ਿਤਾਬ ਹਾਸਲ ਕੀਤਾ ਹੈ ਹੈ ਅਤੇ ਅਜਿਹਾ ਕਰਨ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦਾ ਕੀਤਾ ਪਰਦਾਫ਼ਾਸ਼: ਦੋ ਹੋਰ ਸਰਟੀਫਿਕੇਟ ਕੀਤੇ ਰੱਦ: ਡਾ. ਬਲਜੀਤ ਕੌਰ

ਪੁੱਤਰ ਦੀ ਇਸ ਪ੍ਰਾਪਤੀ ਨੇ ਜਿਥੇ ਪ੍ਰਵਾਰ ਦਾ ਸਿਰ ਉਚਾ ਕੀਤਾ ਹੈ ਉਥੇ ਹੀ ਭਾਈਚਾਰੇ ਲਈ ਵੀ ਵੱਡੇ ਮਾਣ ਵਾਲੀ ਗੱਲ ਹੈ। ਦੱਸ ਦੇਈਏ ਕਿ ਕੇਸਾਧਾਰੀ ਹੋਣ ਕਾਰਨ ਇੰਦਰ ਸਿੰਘ ਬਾਸੀ ਨੂੰ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਅਦਾਲਤਾਂ ਦਾ ਰੁਖ਼ ਵੀ ਕਰਨਾ ਪਿਆ ਤਾਂ ਜੋ ਉਹ ਅਪਣੇ ਸਿੱਖੀ ਸਰੂਪ ਨੂੰ ਸਾਂਭ ਸਕਣ।

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement