
ਪਹਿਲੇ ਦਸ ਮਿੰਟ ਤੱਕ ਬੈਗਲੁਰੂ ਬੁਲਜ਼ ਨੇ ਪੰਜ ਅੰਕਾਂ ਦੀ ਚੜ੍ਹਤ ਆਪਣੇ ਨਾਮ ਕਰ ਲਈ ਸੀ
ਪ੍ਰੋ ਕਬੱਡੀ ਲੀਗ- ਪ੍ਰੋ ਕਬੱਡੀ ਲੀਗ ਦੇ ਸੱਤਵੇਂ ਪੱਧਰ ਦੇ ਮੁਕਾਬਲੇ ਵਿਚ ਦਿੱਲੀ ਦੇ ਤਿਆਗਰਾਜ ਸਪੋਰਟਸ ਕੰਪਲੈਕਸ ਵਿਚ ਜੈਪੁਰ ਪਿੰਕ ਪੈਂਥਰ ਨੂੰ 41-39 ਨਾਲ ਕਰਾਰੀ ਹਾਰ ਮਿਲੀ। ਬੈਗਲੁਰੂ ਬੁਲਜ਼ ਨੇ ਮੈਚ ਦੀ ਸ਼ੁਰੂਆਤ ਵਿਚ ਹੀ ਖੇਡ ਆਪਣੀ ਵੱਲ ਰੱਖੀ। ਟੀਮ ਇਕ ਸਮੇਂ ਤੇ 22-8 ਤੋਂ ਗੇ ਸੀ ਪਰ ਜੈਪੁਰ ਪਿੰਕ ਪੈਂਥਰ ਨੇ ਮੈਚ ਵਾਪਸੀ ਕੀਤੀ ਅਤੇ ਸਕੋਰ ਨੂੰ ਵਧਾਇਆ ਪਰ ਉਹ ਮੈਚ ਨੂੰ ਹੋਰ ਵਧੀਆ ਖੇਡਣ ਵਿਚ ਨਾਕਾਮ ਰਹੇ।
Jaipur Pink Panthers battle Bengaluru Bulls
ਪਹਿਲੇ ਦਸ ਮਿੰਟ ਤੱਕ ਬੈਗਲੁਰੂ ਬੁਲਜ਼ ਨੇ ਪੰਜ ਅੰਕਾਂ ਦੀ ਚੜ੍ਹਤ ਆਪਣੇ ਨਾਮ ਕਰ ਲਈ ਸੀ। ਸ਼ੁਰੂਆਤ ਵਿਚ ਪਵਨ ਕੁਮਾਰ ਸਹਿਰਾਵਤ ਨੇ ਸੰਦੀਪ ਕੁਮਾਰ ਨੂੰ ਸ਼ਾਂਤ ਰੱਖਿਆ ਅਤੇ ਸ ਨੂੰ ਡਿਫੈਂਡ ਕਰਨ ਦਾ ਮੌਕਾ ਨਹੀਂ ਦਿੱਤਾ। ਮੈਚ ਦੇ 12ਵੇਂ ਮਿੰਟ ਵਿਚ ਹੀ ਜੈਪੁਰ ਪਿੰਕ ਪੈਂਥਰਜ਼ ਨੇ ਬੁਲਜ਼ ਨੂੰ ਆਲ ਆਊਟ ਕਰ ਕੇ ਵੱਡੀ ਚੜ੍ਹਤ ਹਾਸਲ ਕੀਤੀ। ਪਹਿਲੇ ਹਾਫ਼ ਵਿਚ ਖੇਡ ਖਤਮ ਹੋਣ ਤੱਕ ਬੁਲਜ਼ ਨੇ ਜੈਪੁਰ ਤੇ 14 ਪੁਆਇੰਟਸ ਦੀ ਚੜ੍ਹਤ ਬਣਾਉਣ ਵਿਚ ਕਾਮਯਾਬ ਰਹੀ ਸੀ।
Pro Kabaddi League
ਰੋਹਿਤ ਨੇ ਪਹਿਲੇ ਹਾਫ਼ ਤੱਕ 10 ਵਿਚੋਂ 6 ਰੇਡ ਵਿਚ ਅੰਕ ਹਾਸਿਲ ਕਰ ਕੇ ਫਾਰਮ ਦੇ ਸੰਕੇਤ ਦੇ ਦਿੱਤੇ। ਦੂਜੇ ਹਾਫ਼ ਦੀ ਸ਼ੁਰੂਆਤ ਵਿਚ ਹੀ ਬੁਲਜ਼ ਨੇ ਇਕ ਵਾਰ ਫਿਰ ਜੈਪੁਰ ਨੂੰ ਆਲ ਆਊਟ ਕਰ ਕੇ ਲੀਡ ਨੂੰ ਹੋਰ ਵਧਾ ਲਿਆ। ਜੈਪੁਰ ਲਈ ਇੱਥੋਂ ਹੀ ਵਾਪਸੀ ਕਰਨਾ ਬੇਹੱਦ ਮੁਸਕਿਲ ਸੀ। ਰੋਹਿਤ ਕੁਮਾਰ ਨੇ ਸੁਪਰ ਰੇਡ ਕਰਨ ਦੇ ਨਾਲ ਹੀ ਇਸ ਸੀਜ਼ਨ ਦਾ ਆਪਣਾ ਦੂਜਾ ਸੁਪਰਟੈਨ ਪੂਰਾ ਕੀਤਾ।