
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 53ਵੇਂ ਮੈਚ ਵਿਚ ਬੰਗਾਲ ਵਾਰੀਅਰਜ਼ ਨੇ ਪਟਨਾ ਪਾਇਰੇਟਸ ਨੂੰ ਇਕਤਰਫ਼ਾ ਮੁਕਾਬਲੇ ਵਿਚ 9 ਅੰਕਾਂ ਨਾਲ ਹਰਾ ਦਿੱਤਾ।
ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 53ਵੇਂ ਮੈਚ ਵਿਚ ਬੰਗਾਲ ਵਾਰੀਅਰਜ਼ ਨੇ ਪਟਨਾ ਪਾਇਰੇਟਸ ਨੂੰ ਇਕਤਰਫ਼ਾ ਮੁਕਾਬਲੇ ਵਿਚ 9 ਅੰਕਾਂ ਨਾਲ ਹਰਾ ਦਿੱਤਾ। ਇਸ ਮੁਕਾਬਲੇ ਵਿਚ ਪਹਿਲੀ ਪਾਰੀ ਤੋਂ ਬਾਅਦ ਪਟਨਾ ਦੀ ਟੀਮ ਪੂਰੀ ਤਰ੍ਹਾਂ ਨਾਲ ਪਿਛੜ ਗਈ। ਟੀਮ ਦੇ ਰੇਡਰ ਪ੍ਰਦੀਪ ਨਰਵਾਲ ਨੇ ਆਖਰੀ ਮਿੰਟ ਵਿਚ ਟੀਮ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਬਹੁਤ ਦੇਰ ਹੋ ਗਈ ਸੀ।
Bengal Warriors vs Patna Pirates
ਮੈਚ ਖਤਮ ਹੋਣ ਤੋਂ ਠੀਕ ਇਕ ਮਿੰਟ ਪਹਿਲਾਂ ਬੰਗਾਲ ਦੀ ਟੀਮ ਨੂੰ ਆਲ ਆਊਟ ਕਰ ਕੇ ਪਟਨਾ ਨੇ 4 ਅੰਕ ਅਪਣੇ ਨਾਂਅ ਕਰ ਲਏ। ਪਹਿਲੀ ਪਾਰੀ ਤੱਕ ਬੰਗਾਲ ਨੇ ਪਟਨਾ ‘ਤੇ ਇਕ ਅੰਕ ਦਾ ਵਾਧਾ ਹਾਸਲ ਕਰ ਲਿਆ ਸੀ। ਦੂਜੀ ਪਾਰੀ ਦੀ ਸ਼ੁਰੂਆਤ ਵਿਚ ਹੀ ਪਟਨਾ ਦੀ ਟੀਮ ਬੰਗਾਲ ਦੇ ਸਾਹਮਣੇ ਆਲ ਆਊਟ ਹੋ ਗਈ। ਆਲ ਆਊਟ ਹੋਣ ਤੋਂ ਤੁਰੰਤ ਬਾਅਦ ਹੀ ਪ੍ਰਦੀਪ ਨਰਵਾਰ ਇਕ ਵਾਰ ਫਿਰ ਆਊਟ ਹੋ ਕੇ ਬਾਹਰ ਚਲੇ ਗਏ। ਬੰਗਾਲ ਨੇ ਇਸ ਸੀਜ਼ਨ ਵਿਚ ਹੁਣ ਤੱਕ 16 ਵਾਰ ਟੀਮਾਂ ਨੂੰ ਆਲ ਆਊਟ ਕੀਤਾ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ