Advertisement

ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੇ ਬੰਗਲੁਰੂ ਬੁਲਜ਼ ਅਤੇ ਤੇਲਗੂ ਟਾਇੰਟਸ ਨੇ ਪਿੰਕ ਪੈਂਥਰਜ਼ ਨੂੰ ਹਰਾਇਆ

ਏਜੰਸੀ | Edited by : ਕਮਲਜੀਤ ਕੌਰ
Published Aug 25, 2019, 9:22 am IST
Updated Aug 26, 2019, 9:58 am IST
ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਅਪਣੇ ਘਰੇਲੂ ਮੈਚ ਵਿਚ ਸ਼ਨੀਵਾਰ ਨੂੰ ਚੈਂਪੀਅਨ ਬੰਗਲੁਰੂ ਬੁਲਜ਼ ਨੂੰ 33-31 ਨਾਲ ਹਰਾ ਦਿੱਤਾ।
Delhi beat Bengaluru
 Delhi beat Bengaluru

ਨਵੀਂ ਦਿੱਲੀ: ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਅਪਣੇ ਘਰੇਲੂ ਮੈਚ ਵਿਚ ਸ਼ਨੀਵਾਰ ਨੂੰ ਚੈਂਪੀਅਨ ਬੰਗਲੁਰੂ ਬੁਲਜ਼ ਨੂੰ 33-31 ਨਾਲ ਹਰਾ ਦਿੱਤਾ। ਉੱਥੇ ਹੀ ਦਿਨ ਦੇ ਇਕ ਹੋਰ ਰੋਮਾਂਚਕ ਮੁਕਾਬਲੇ ਵਿਚ ਤੇਲਗੂ ਟਾਇੰਟਸ ਨੇ ਜੈਪੁਰ ਪਿੰਕ ਪੈਂਥਰਜ਼ ਨੂੰ 24-21 ਨਾਲ ਮਾਤ ਦਿੱਤੀ। ਦਿੱਲੀ ਦੀ ਸ਼ਾਨਦਾਰ ਜਿੱਤ ਦੇ ਨਾਇਕ ਨਵੀਨ ਕੁਮਾਰ ਰਹੇ, ਜਿਨ੍ਹਾਂ ਨੇ 13 ਰੇਡ ਅੰਕ ਹਾਸਲ ਕੀਤੇ। ਬੰਗਲੁਰੂ ਲਈ ਪਵਨ ਸੇਹਰਾਵਤ ਨੇ 17 ਅੰਕ ਹਾਸਲ ਕੀਤੇ ਪਰ ਉਹ ਟੀਮ ਨੂੰ ਜਿੱਤ ਦਿਵਾਉਣ ਵਿਚ ਨਾਕਾਮਯਾਬ ਰਹੇ।

Delhi beat Bengaluru Delhi beat Bengaluru

ਦਿਨ ਦਾ ਦੂਜਾ ਮੁਕਾਬਲਾ ਵੀ ਕਾਫ਼ੀ ਕਰੀਬੀ ਰਿਹਾ, ਜਿਸ ਵਿਚ ਵਿਸ਼ਾਲ ਭਾਰਦਵਾਜ ਦੇ ਅੱਠ ਅੰਕਾਂ ਦੇ ਦਮ ‘ਤੇ ਤੇਲਗੂ  ਟਾਇੰਟਸ ਨੇ ਪਿੰਕ ਪੈਂਥਰਜ਼ ਨੂੰ ਮਾਤ ਦਿੱਤੀ। ਪਿੰਕ ਪੈਂਥਰਜ਼ ਲਈ ਸੰਦੀਪ ਢਲ ਨੇ ਸਭ ਤੋਂ ਜ਼ਿਆਦਾ ਚਾਰ ਅੰਕ ਬਣਾਏ। ਦੋਵੇਂ ਟੀਮਾਂ ਵਿਚ ਸਖ਼ਤ ਟੱਕਰ ਰਹੀ। ਟਾਇੰਟਸ ਦੀ ਜਿੱਤ ਵਿਚ ਵੱਡਾ ਯੋਗਦਾਨ ਡਿਫੇਂਸ ਦਾ ਰਿਹਾ। ਮੈਚ ਦੌਰਾਨ ਤਿੰਨ ਵਾਰ ਤੇਲਗੂ  ਟਾਇੰਟਸ ਦੇ ਡਿਫੇਂਸ ਨੇ ਸੁਪਰ ਟੈਕਲ ਦੇ ਜ਼ਰੀਏ ਅੰਕ ਹਾਸਲ ਕੀਤੇ। ਅਖੀਰ ਵਿਚ ਇਹ ਜੈਪੁਰ ‘ਤੇ ਭਾਰੀ ਪੈ ਗਿਆ।

Telugu Beat Jaipur Telugu Beat Jaipur

ਇਹਨਾਂ ਨਤੀਜਿਆਂ ਤੋਂ ਬਾਅਦ ਅੰਕ ਸੂਚੀ ਵਿਚ ਜੈਪੁਰ ਟਾਪ ‘ਤੇ ਬਣਿਆ ਹੋਇਆ ਹੈ। ਉਸ ਨੇ 10 ਵਿਚੋਂ 7 ਮੈਚ ਜਿੱਤੇ ਹਨ ਅਤੇ 3 ਮੈਚ ਹਾਰੇ ਹਨ। ਉੱਥੇ ਤੇਲਗੂ ਟਾਇੰਟਸ ਦੀ ਟੀਮ 9ਵੇਂ ਸਥਾਨ ‘ਤੇ ਹੈ। ਉਸ ਨੂੰ 10 ਮੈਚਾਂ ਵਿਚ 3 ‘ਤੇ ਜਿੱਤ ਅਤੇ 5 ‘ਤੇ ਹਾਰ ਮਿਲੀ ਹੈ। ਇਸ ਦੇ ਨਾਲ ਹੀ ਦੋ ਮੈਚ ਬਰਾਬਰੀ ‘ਤੇ ਖ਼ਤਮ ਹੋਏ ਸਨ। ਦਬੰਗ ਦਿੱਲੀ 8 ਵਿਚੋਂ 6 ਮੈਚ ਜਿੱਤ ਕੇ ਦੂਜੇ ਸਥਾਨ ‘ਤੇ ਹੈ। ਬੰਗਲੁਰੂ ਬੁਲਜ਼ 10 ਵਿਚੋਂ 5 ‘ਚ ਜਿੱਤ ਅਤੇ 5 ‘ਚ ਹਾਰ ਦੇ ਨਾਲ ਪੰਜਵੇਂ ਨੰਬਰ ‘ਤੇ ਹੈ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Delhi, New Delhi
Advertisement
Advertisement

 

Advertisement