
ਰੋਹਿਲ ਗੁਲੀਆ ਦਾ ਸੁਪਰ 10 ਪਟਨਾ ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ ਦੇ ਦਮਦਾਰ ਖੇਡ ‘ਤੇ ਭਾਰੀ ਪਿਆ।
ਚੇਨਈ: ਗੁਜਰਾਤ ਫਾਰਚੂਨ ਜੁਆਇੰਟਸ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸ਼ੁੱਕਰਵਾਰ ਨੂੰ ਪਟਨਾ ਪਾਇਰੇਟਸ ਨੂੰ 29-26 ਨਾਲ ਹਰਾ ਕੇ ਲਗਾਤਾਰ ਛੇ ਮੈਚਾਂ ਵਿਚ ਚੱਲੇ ਆ ਰਹੇ ਹਾਰ ਦੇ ਸਿਲਸਿਲੇ ਨੂੰ ਤੋੜ ਦਿੱਤਾ। ਰੋਹਿਲ ਗੁਲੀਆ ਦਾ ਸੁਪਰ 10 ਪਟਨਾ ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ ਦੇ ਦਮਦਾਰ ਖੇਡ ‘ਤੇ ਭਾਰੀ ਪਿਆ। ਪਟਨਾ ਦੀ ਟੀਮ ਨੇ ਸ਼ੁਰੂਆਤ ਵਿਚ ਹੀ 10-3 ਨਾਲ ਵਾਧਾ ਬਣਾ ਲਿਆ ਸੀ ਪਰ ਗੁਜਰਾਤ ਨੇ ਵਾਪਸੀ ਕਰਦੇ ਹੋਏ ਦੋਵੇਂ ਟੀਮਾਂ ਦੇ ਅੰਤਰ ਨੂੰ ਚਾਰ ਅੰਕ ਕਰ ਦਿੱਤਾ ਸੀ।
Gujarat Fortunegiants vs Patna Pirates
ਪਹਿਲੀ ਪਾਰੀ ਤੋਂ ਬਾਅਦ ਗੁਜਰਾਤ ਫਾਰਚੂਨ ਜੁਆਇੰਟਸ ਨੇ ਸ਼ਾਨਦਾਰ ਖੇਡ ਜਾਰੀ ਰੱਖਿਆ ਅਤੇ 31ਵੇਂ ਮਿੰਟ ਵਿਚ ਸਕੋਰ ਨੂੰ 22-22 ਨਾਲ ਬਰਾਬਰ ਕਰ ਦਿੱਤਾ।ਗੁਜਰਾਤ ਦੀ 10 ਮੈਚਾਂ ਵਿਚ ਚੌਥੀ ਜਿੱਤ ਹੈ ਅਤੇ ਉਹ 25 ਅੰਕਾਂ ਨਾਲ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ ਜਦਕਿ ਪਟਨਾ ਨੂੰ 10 ਮੈਚਾਂ ਵਿਚ ਸੱਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 17 ਅੰਕਾਂ ਨਾਲ 12ਵੇਂ ਅਤੇ ਆਖ਼ਰੀ ਸਥਾਨ ‘ਤੇ ਹੈ।
U Mumba beat Tamil Thalaivas
ਇਸ ਦੇ ਨਾਲ ਹੀ ਇਹ ਹੋਰ ਮੁਕਾਬਲੇ ਵਿਚ ਯੂ-ਮੁੰਬਾ ਨੇ ਇਕ ਰੋਮਾਂਚਕ ਮੁਕਾਬਲੇ ਵਿਚ ਤਮਿਲ ਥਲਾਈਵਾਜ਼ ਨੂੰ ਹਰਾ ਦਿੱਤਾ। ਇਸ ਮੈਚ ਵਿਚ ਯੂ –ਮੁੰਬਾ ਨੇ ਤਮਿਲ ਥਲਾਈਵਾਜ਼ ਨੂੰ 29-24 ਨਾਲ ਮਾਤ ਦਿੱਤੀ। ਤਮਿਲ ਦੀ ਟੀਮ ਅਪਣੇ ਘਰੇਲੂ ਮੈਚ ਵਿਚ ਇਕ ਵੀ ਮੈਚ ਜਿੱਤਣ ਵਿਚ ਕਾਮਯਾਬ ਨਹੀਂ ਹੋਈ। ਪਹਿਲੀ ਪਾਰੀ ਵਿਚ ਤਮਿਲ ਥਲਾਈਵਾਜ਼ ਨੇ 2 ਅੰਕ ਵੱਧ ਬਣਾਏ। ਸੰਦੀਪ ਨਰਵਾਲ ਅਤੇ ਅਥੁਲ ਐਮਐਸ ਨੇ ਯੂ-ਮੁੰਬਾ ਨੂੰ ਦੂਜੀ ਪਾਰੀ ਵਿਚ ਪੂਰੀ ਤਰ੍ਹਾਂ ਨਾਲ ਮੈਚ ਵਿਚ ਵਾਪਿਸ ਲਿਆ ਦਿੱਤਾ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ