
ਬੰਗਲੁਰੂ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੋ ਟੀ20 ਮੈਚਾਂ ਦੀ ਲੜੀ ਦਾ ਦੂਜਾ ਮੈਚ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ...
ਬੰਗਲੁਰੂ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੋ ਟੀ20 ਮੈਚਾਂ ਦੀ ਲੜੀ ਦਾ ਦੂਜਾ ਮੈਚ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਅੱਜ ਸ਼ਾਮ 7 ਵਜੇ ਖੇਡਿਆ ਜਾਵੇਗਾ। ਭਾਰਤ ਪਹਿਲੇ ਕ੍ਰਿਕਟ ਮੈਚ 'ਚ 3 ਵਿਕਟਾਂ ਨਾਲ ਹਾਰ ਗਿਆ ਸੀ। ਅਜਿਹੇ 'ਚ ਉਸ ਨੂੰ ਲੜੀ ਬਚਾਉਣ ਲਈ ਇਹ ਮੈਚ ਜਿੱਤਣਾ ਹੀ ਪਵੇਗਾ।
Training #MenInBlue sweat it out at the training session ahead of the final T20I against Australia#INDvAUS pic.twitter.com/jD7b0ssu2C
— #INDvAUS #INDvAUS (@BCCIfc) February 26, 2019
ਆਸਟ੍ਰੇਲੀਆ ਵਿਰੁੱਧ ਕਦੇ ਲੜੀ ਨਹੀਂ ਹਾਰਿਆ ਭਾਰਤ : ਅੱਜ ਦੇ ਮੈਚ 'ਚ ਜੇ ਭਾਰਤੀ ਟੀਮ ਹਾਰ ਜਾਂਦੀ ਹੈ ਤਾਂ ਘਰੇਲੂ ਮੈਦਾਨ 'ਤੇ ਆਸਟ੍ਰੇਲੀਆ ਵਿਰੁੱਧ ਪਹਿਲੀ ਟੀ20 ਲੜੀ ਹਾਰ ਹੋਵੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੁਣ ਤਕ 7 ਟੀ20 ਲੜੀਆਂ ਹੋਈਆਂ ਹਨ। ਇਨ੍ਹਾਂ 'ਚ ਭਾਰਤ ਨੇ 3 ਜਿੱਤੀਆਂ ਹਨ, ਜਦਕਿ ਇੱਕ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 3 ਲੜੀਆਂ ਬਰਾਬਰ ਰਹੀਆਂ ਹਨ।
Nice and compact! Local lad @klrahul11 looks all set to fire in the 2nd T20I against Australia #TeamIndia #INDvAUS @Paytm pic.twitter.com/yChnFut2jV
— BCCI (@BCCI) February 26, 2019
ਮਿਡਲ ਆਰਡਰ ਨੂੰ ਚੁੱਕਣੀ ਪਵੇਗੀ ਜ਼ਿੰਮੇਵਾਰੀ : ਐਤਵਾਰ ਨੂੰ ਵਿਸ਼ਾਖਾਪਟਨਮ 'ਚ ਖੇਡੇ ਗਏ ਪਹਿਲੇ ਟੀ20 ਮੈਚ 'ਚ ਮੇਜ਼ਬਾਨ ਟੀਮ ਦਾ ਮਿਡਲ ਆਰਡਰ ਪੂਰੀ ਤਰ੍ਹਾਂ ਫ਼ਲਾਪ ਰਿਹਾ ਸੀ। ਭਾਰਤ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 126 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਦੇ ਤਿੰਨ ਬੱਲੇਬਾਜ਼ ਲੋਕੇਸ਼ ਰਾਹੁਲ (50), ਮਹਿੰਦਰ ਸਿੰਘ ਧੋਨੀ (ਅਜੇਤੂ 29) ਅਤੇ ਕਪਤਾਨ ਵਿਰਾਟ ਕੋਹਲੀ (24) ਹੀ ਦਹਾਈ ਦੇ ਅੰਕੜੇ ਤਕ ਪਹੁੰਚੇ ਸਨ। ਅਜਿਹੇ 'ਚ ਦੂਜੇ ਟੀ20 'ਚ ਭਾਰਤੀ ਮਿਡਲ ਆਰਡਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।