
ਹਾਕੀ ਟੀਮ ਦੀ ਕਪਤਾਨ ਰਾਨੀ ਰਾਮਪਾਲ ਅਤੇ ਨਿਸ਼ਾਨੇਬਾਜ਼ ਮੰਨੂ ਭਾਕਰ ਨੂੰ ਮਹਿਲਾ ਵਰਗ ਵਿਚ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ ਚੁਣਿਆ
ਨਵੀਂ ਦਿੱਲੀ : ਨੌਜਵਾਨ ਕ੍ਰਿਕਟਰ ਰਿਸ਼ਭ ਪੰਤ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਵੀਰਵਾਰ ਨੂੰ ਦਿੱਲੀ ਖੇਡ ਪੱਤਰਕਾਰ ਸੰਘ (ਡੀ. ਐੱਸ. ਜੇ. ਏ.) ਦੇ ਸਾਲਾਨਾ ਪੁਰਸਕਾਰ ਸਮਾਰੋਹ ਵਿਚ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਨਾਲ ਸਨਮਾਨਤ ਕੀਤਾ ਗਿਆ। ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਨੀ ਰਾਮਪਾਲ ਅਤੇ ਨਿਸ਼ਾਨੇਬਾਜ਼ ਮੰਨੂ ਭਾਕਰ ਨੂੰ ਮਹਿਲਾ ਵਰਗ ਵਿਚ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਜਦਕਿ ਸਿਡਨੀ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਵੇਟਲਿਫਟਰ ਕਰਣਮ ਮਲੇਸ਼ਵਰੀ ਅਤੇ ਦ੍ਰੋਣਾਚਾਰਿਆ ਪੁਰਸਕਾਰ ਜੇਤੂ ਕੁਸ਼ਤੀ ਕੋਚ ਰਾਜ ਸਿੰਘ ਨੂੰ ਵੀ ਪੁਰਸਕਾਰ ਨਾਲ ਨਵਾਜਿਆ ਗਿਆ।
Bajrang Punia
ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਨੂੰ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਜਸਪਾਲ ਰਾਣਾ ਅਤੇ ਪੰਤ ਦੇ ਬਚਪਨ ਦੇ ਕੋਚ ਤਾਰਕ ਸਿੰਨਹਾ ਨੂੰ ਸਾਲ ਦਾ ਕੋਚ ਪੁਰਸਕਾਰ ਦਿਤਾ ਗਿਆ। ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਬਤਰਾ, ਸਾਬਕਾ ਜਨਰਲ ਸਕੱਤਰ ਰਣਧੀਰ ਸਿੰਘ, ਸਾਬਕਾ ਹਾਕੀ ਕਪਤਾਨ ਜਫਰ ਇਕਬਾਲ, ਜੇਕੇ ਟਾਇਰ ਮੋਟਰਸਪੋਰਟ ਦੇ ਮੁਖੀ ਸੰਜੇ ਸ਼ਰਮਾ, ਸਾਬਕਾ ਨਿਸ਼ਾਨੇਬਾਜ਼ ਮੋਰਾਦ ਅਲੀ ਖਾਨ ਅਤੇ ਹਾਕੀ ਓਲੰਪਿਅਨ ਹਰਵਿੰਦਰ ਸਿੰਘ ਨੇ ਪੁਰਸਕਾਰ ਵੰਡੇ।
ਵਿਕਟਕੀਪਰ ਬੱਲੇਬਾਜ਼ ਪੰਤ ਨੇ ਪਿਛਲੇ ਸਾਲ ਟੈਸਟ ਕ੍ਰਿਕਟ ਵਿਚ ਡੈਬਯੂ ਕੀਤਾ, ਇੰਗਲੈਂਡ ਅਤੇ ਆਸਟਰੇਲੀਆ ਦੇ ਮੁਸ਼ਕਲ ਹਾਲਾਤਾਂ ਵਿਚ ਸੈਂਕੜਾ ਲਾਇਆ ਅਤੇ ਅਪਣੇ ਹੁਨਰ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਪੁਰਸਕਾਰ ਨਾਲ ਭਵਿੱਖ ਵਿਚ ਬਿਹਤਰ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਦਾ ਹੌਂਸਲਾ ਵਧੇਗਾ। ਪੰਤ ਨੇ ਕਿਹਾ, ''ਸਾਡੇ ਵਰਗੇ ਨੌਜਵਾਨ ਖਿਡਾਰੀਆਂ ਲਈ ਇਸ ਤਰ੍ਹਾਂ ਦੇ ਸਨਮਾਨ ਕਾਫੀ ਮਹੱਤਵ ਰਖਦੇ ਹਨ। ਇਸ ਨਾਲ ਯਕੀਨੀ ਤੌਰ ਮੈਨੂੰ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੇਗੀ।''
ਪਿਛਲੇ ਸਾਲ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾ ਵਿਚ ਸੋਨ ਸਮਗਾ ਜਿੱਤਣ ਵਾਲੇ ਪੂਨਿਆ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਟੋਕਯੋ ਓਲੰਪਿਕ ਵਿਚ ਤੋਨ ਤਮਗਾ ਜਿੱਤਨਾ ਹੈ। ਅਜੇ ਤਕ ਕੋਈ ਵੀ ਭਾਰਤੀ ਪਹਿਲਵਾਨ ਓਲੰਪਿਕ ਵਿਚ ਸੋਨ ਤਮਗਾ ਨਹੀਂ ਜਿੱਤ ਸਕਿਆ ਹੈ। (ਪੀਟੀਆਈ)