
ਭਾਰਤ ਨੂੰ ਟੂਰਨਾਮੈਂਟ 'ਚ ਰੂਸ, ਪੋਲੈਂਡ ਅਤੇ ਉਜ਼ਬੇਕਿਸਤਾਨ ਦੇ ਨਾਲ ਪੂਲ ਏ 'ਚ ਰਖਿਆ
ਨਵੀਂ ਦਿੱਲੀ : ਤਜਰਬੇਕਾਰ ਸਟ੍ਰਾਈਕਰ ਰਮਨਦੀਪ ਸਿੰਘ ਦੀ ਗੋਡੇ ਦੀ ਸੱਟ ਤੋਂ ਉਭਰਨ ਦੇ ਬਾਅਦ 6 ਜੂਨ ਤੋਂ ਹੋਣ ਵਾਲੇ ਐੱਫ਼.ਆਈ.ਐੱਚ ਪੁਰਸ਼ ਹਾਕੀ ਲੜੀ ਫਾਈਨਲਜ਼ ਦੇ ਲਈ ਟੀਮ 'ਚ ਵਾਪਸੀ ਹੋਈ ਹੈ ਜਦਕਿ 18 ਮੈਂਬਰੀ ਟੀਮ ਦੀ ਕਮਾਨ ਮਿਡਫੀਲਡਰ ਮਨਪ੍ਰੀਤ ਸਿੰਘ ਸੰਭਾਲਣਗੇ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ। ਭਾਰਤ ਨੂੰ ਟੂਰਨਾਮੈਂਟ 'ਚ ਰੂਸ, ਪੋਲੈਂਡ ਅਤੇ ਉਜ਼ਬੇਕਿਸਤਾਨ ਦੇ ਨਾਲ ਪੂਲ ਏ 'ਚ ਰਖਿਆ ਗਿਆ ਹੈ ਜਦਕਿ 18ਵੇਂ ਏਸ਼ੀਆਈ ਖੇਡਾਂ ਦੇ ਸੋਨ ਤਮਗ਼ਾ ਜੇਤੂ ਜਾਪਾਨ, ਮੈਕਸਿਕੋ, ਅਮਰੀਕਾ ਅਤੇ ਦਖਣੀ ਅਫ਼ਰੀਕਾ ਪੂਲ ਬੀ. 'ਚ ਹਨ।
Hockey
ਟੀਮ ਵਿਚ ਗੋਡੇ ਦੀ ਸੱਟ ਨਾਲ ਉਭਰੇ ਰਮਨਦੀਪ ਦੀ ਵਾਪਸੀ ਹੋਈ ਹੈ ਜਿਨ੍ਹਾਂ ਨੇ ਆਖ਼ਰੀ ਵਾਰ ਪਿਛਲੇ ਸਾਲ ਬਰੇਡਾ ਵਿਚ ਚੈਂਪੀਅਨਜ਼ ਟਰਾਫ਼ੀ ਖੇਡੀ ਸੀ। ਤਜਰੇਬਕਾਰ ਸਟਰਾਈਕਰ ਐੱਸ.ਵੀ ਸੁਨੀਲ ਦੀ ਗ਼ੈਜ ਹਾਜਰੀ ਵਿਚ ਮਨਦੀਪ ਸਿੰਘ, ਸਿਮਰਨਜੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਆਕਰਮਨ ਦੀ ਜ਼ਿੰਮੇਦਾਰੀ ਸੰਭਾਲਣਗੇ। ਬੀਰੇਂਦਰ ਲਾਕੜਾ ਭਾਰਤੀ ਟੀਮ ਦੇ ਉਪਕਪਤਾਨ ਹੋਣਗੇ। ਗੋਲਕੀਪਰ ਦਾ ਦਾਰੋਮਦਾਰ ਤਜਰਬੇਕਾਰ ਪੀ.ਆਰ.ਸ਼੍ਰੀਜੇਸ਼ ਅਤੇ ਕ੍ਰਿਸ਼ਨਨ.ਬੀ.ਪਾਠਕ 'ਤੇ ਰਹੇਗਾ।
Hockey
ਭਾਰਤ ਨੂੰ 6 ਜੂਨ ਨੂੰ ਰੂਸ ਦੇ ਵਿਰੁਧ ਪਹਿਲਾ ਮੈਚ ਖੇਡਣਾ ਹੈ। ਭਾਰਤ ਦਾ ਟੀਚਾ ਚੋਟੀ 'ਤੇ ਰਹਿ ਕੇ ਇਸ ਸਾਲ ਦੇ ਅਖੀਰ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ 'ਚ ਜਗ੍ਹਾ ਬਣਾਉਣਾ ਹੋਵੇਗਾ। ਟੀਮ ਦੇ ਨਵੇਂ ਕੋਚ ਗਰਾਹਮ ਰੀਡ ਦੇ ਨਾਲ ਇਹ ਪਹਿਲਾ ਟੂਰਨਾਮੈਂਟ ਹੈ। ਰੀਡ ਨੇ ਕਿਹਾ, '' ਮੈਂ ਭਾਰਤੀ ਟੀਮ ਦੇ ਮੁੱਖ ਕੋਚ ਦੇ ਤੌਰ 'ਤੇ ਅਪਣੇ ਪਹਿਲੇ ਐੱਫ.ਆਈ.ਐੱਚ ਟੂਰਨਾਮੈਂਟ ਨੂੰ ਲੈ ਕੇ ਉਤਸਾਹਿਤ ਹਾਂ। ਉਨ੍ਹਾਂ ਕਿਹਾ ਕਿ ਅਸੀਂ ਚੰਗੀ ਸੰਤੁਲਿਤ ਟੀਮ ਚੁਣੀ ਹੈ। ਕੋਚ ਨੇ ਕਿਹਾ ਸਾਡਾ ਫੋਕਸ ਲਗਾਤਾਰ ਚੰਗੇ ਪ੍ਰਰਦਰਸ਼ਨ 'ਤੇ ਰਹੇਗਾ। ਇਸ ਦੇ ਲਈ ਅਸੀਂ ਕਿਸੇ ਵੀ ਟੀਮ ਨੂੰ ਹਲਕੇ ਵਿਚ ਨਹੀਂ ਲਿਆਂਗੇ। ਹਰ ਕਿਸੇ ਨੂੰ ਅਪਣਾ ਸੌ ਫ਼ੀ ਸਦੀ ਦੇਣਾ ਹੋਵੇਗਾ।
Hockey
ਭਾਰਤੀ ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ : ਪੀ.ਆਰ. ਸ਼੍ਰੀਜੇਸ਼ ਅਤੇ ਕ੍ਰਿਸ਼ਨਨ ਬੀ. ਪਾਠਕ।
ਡਿਫੈਂਡਰ : ਹਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਸੁਰਿੰਦਰ ਕੁਮਾਰ, ਵਰੁਣ ਕੁਮਾਰ, ਅਮਿਤ ਰੋਹਿਦਾਸ, ਗੁਰਿੰਦਰ ਸਿੰਘ।
ਮਿਡਫੀਲਡਰ : ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ, ਨੀਲਾਕਾਂਤਾ ਸ਼ਰਮਾ।
ਫਾਰਵਰਡ : ਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਸਿਮਰਨਜੀਤ ਸਿੰਘ।