ਛੇਵੀਂ ਕੌਮੀ ਵਹੀਲਚੇਅਰ ਬਾਸਕਟਬਾਲ ਚੈਂਪੀਅਨਸ਼ਿਪ
Published : Jun 29, 2019, 7:44 pm IST
Updated : Jun 29, 2019, 7:45 pm IST
SHARE ARTICLE
Sixth international basketball championship
Sixth international basketball championship

ਪੁਰਸ਼ ਵਰਗ ਵਿਚ ਮਹਾਂਰਾਸ਼ਟਰ ਜੇਤੂ, ਪੰਜਾਬ ਉਪ ਜੇਤੂ ਤੇ ਤਾਮਿਲਨਾਡੂ ਤੀਜੇ ਸਥਾਨ 'ਤੇ

ਚੰਡੀਗੜ੍ਹ: ਇਥੇ ਸੰਪੰਨ ਹੋਈ ਛੇਵੀਂ ਕੌਮੀ ਵਹੀਲਚੇਅਰ ਬਾਸਕਟਬਾਲ ਚੈਂਪੀਅਨਸ਼ਿਪ ਦੇ ਅੱਜ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਦੋਵੇਂ ਫਾਈਨਲ ਮੁਕਾਬਲਿਆਂ ਵਿਚ ਮਹਾਂਰਾਸ਼ਟਰ ਜੇਤੂ ਬਣਿਆ। ਪੁਰਸ਼ ਵਰਗ ਵਿੱਚ ਪੰਜਾਬ ਅਤੇ ਮਹਿਲਾ ਵਰਗ ਵਿਚ ਤਾਮਿਲਨਾਡੂ ਉਪ ਜੇਤੂ ਰਿਹਾ ਜਦੋਂ ਕਿ ਪੁਰਸ਼ ਵਰਗ ਵਿੱਚ ਤਾਮਿਲਨਾਡੂ ਅਤੇ ਮਹਿਲਾ ਵਰਗ ਵਿੱਚ ਕਰਨਾਟਕਾ ਤੀਜੇ ਸਥਾਨ ਉਤੇ ਰਿਹਾ।

sixth international basketball championshipSixth international basketball championship

ਇਥੋਂ ਦੇ ਸੈਕਟਰ 78 ਸਥਿਤ ਮਲਟੀਪਰਪਜ਼ ਸਟੇਡੀਅਮ ਵਿਖੇ ਵਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਪੰਜਾਬ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ ਛੇ ਰੋਜ਼ਾ ਚੈਂਪੀਅਨਸ਼ਿਪ ਦੇ ਅੱਜ ਸਮਾਮਤੀ ਸਮਾਰੋਹ ਦੇ ਮੁੱਖ ਮਹਿਮਾਨ ਕੇਂਦਰੀ ਖੇਡ ਮੰਤਰੀ ਸ੍ਰੀ ਕਿਰਨ ਰਿਜੀਜੂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਪੁਰਸ਼ ਵਰਗ ਦੇ ਫਾਈਨਲ ਵਿਚ ਮਹਾਂਰਾਸ਼ਟਰ ਨੇ ਪੰਜਾਬ ਨੂੰ 64-52 ਨਾਲ ਹਰਾਇਆ। ਇਹ ਮਹਾਰਾਸ਼ਟਰ ਦਾ ਲਗਾਤਾਰ ਛੇਵਾਂ ਖਿਤਾਬ ਹੈ। ਪੰਜਾਬ ਪਿਛਲੀ ਵਾਰ ਤੀਜੇ ਸਥਾਨ 'ਤੇ ਰਿਹਾ ਸੀ ਜਦੋਂ ਕਿ ਇਸ ਵਾਰ ਇਕ ਸਥਾਨ ਉਪਰ ਆਉਂਦਾ ਹੋਇਆ ਉਪ ਜੇਤੂ ਰਿਹਾ।

ਤੀਜੇ ਸਥਾਨ ਵਾਲੇ ਮੈਚ ਵਿਚ ਤਾਮਿਲਨਾਡੂ ਨੇ ਤੇਲੰਗਾਨਾ ਨੂੰ 42-20 ਨਾਲ ਹਰਾਇਆ। ਮਹਿਲਾ ਵਰਗ ਦੇ ਫਾਈਨਲ ਵਿੱਚ ਵੀ ਮਹਾਂਰਾਸ਼ਟਰ ਜੇਤੂ ਰਿਹਾ ਜਿਸ ਨੇ ਤਾਮਿਲਨਾਡੂ ਨੂੰ 25-14 ਨਾਲ ਹਰਾਇਆ। ਮਹਿਲਾ ਵਰਗ ਵਿੱਚ ਮਹਾਂਰਾਸ਼ਟਰ ਦਾ ਇਹ ਤੀਜਾ ਖਿਤਾਬ ਹੈ। ਤੀਜੇ ਸਥਾਨ ਵਾਲੇ ਮੈਚ ਵਿੱਚ ਕੇਰਲਾ ਨੇ ਉਡੀਸ਼ਾ ਨੂੰ 20-6 ਨਾਲ ਹਰਾਇਆ। ਸਮਾਪਤੀ ਸਮਾਰੋਹ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਡ ਮੰਤਰੀ ਰਿਜੀਜੂ ਨੇ ਇਸ ਚੈਂਪੀਅਨਸ਼ਿਪ ਨੂੰ ਸਫਲਾਤਪੂਰਵਕ ਕਰਵਾਉਣ ਲਈ ਐਸੋਸੀਏਸ਼ਨ ਅਤੇ ਪੰਜਾਬ ਖੇਡ ਵਿਭਾਗ ਨੂੰ ਵਧਾਈ ਦਿੱਤੀ।

Sixth international basketball championshipSixth international basketball championship

ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਦੂਜੀਆਂ ਟੀਮਾਂ ਨੂੰ ਵੀ ਅਗਲੇ ਸਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਵੀ ਪ੍ਰੋਤਸਾਹਨ ਅਤੇ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਖੇਡ ਮੰਤਰਾਲੇ ਵੱਲੋਂ ਪੈਰਾਲੰਪਿਕ ਖੇਡ ਕਮੇਟੀਆਂ ਅਤੇ ਪੈਰਾ ਸਪੋਰਟਸ ਨਾਲ ਜੁੜੇ ਅਧਿਕਾਰੀਆਂ ਤੇ ਖਿਡਾਰੀਆਂ ਨਾਲ ਮਿਲ ਕੇ ਆਉਣ ਵਾਲੇ ਸਮੇਂ ਵਿਚ ਪੈਰਾ ਖਿਡਾਰੀਆਂ ਪੱਖੀ ਖੇਡ ਢਾਂਚਾ ਉਸਾਰਨ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮਾਂ ਵਿਚ ਪੈਰਾ ਖਿਡਾਰੀਆਂ ਪੱਖੀ ਬੁਨਿਆਦੀ ਢਾਂਚਾ ਉਸਾਰਨ ਉਤੇ ਜ਼ੋਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਹਨ ਜਿਸ ਵਿੱਚ ਭਾਰਤ ਦੇ ਖਿਡਾਰੀਆਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਅਤੇ ਵੱਧ ਤਮਗੇ ਜਿੱਤਣ ਉਪਰ ਜ਼ੋਰ ਦਿੱਤਾ ਜਾਵੇਗਾ। ਕੇਂਦਰੀ ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਦੋ ਰੋਜ਼ਾ ਫੇਰੀ ਦੌਰਾਨ ਉਹ ਇਥੇ ਆਉਣ ਤੋਂ ਇਲਾਵਾ ਪਟਿਆਲਾ ਸਥਿਤ ਐਨ.ਆਈ.ਐਸ. ਦਾ ਵੀ ਦੌਰਾ ਕਰ ਕੇ ਆਏ ਹਨ ਜਿੱਥੇ ਖਿਡਾਰੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।

Sixth international basketball championshipBasketball Match

ਪੰਜਾਬ ਦੇ ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਨੇ ਕੇਂਦਰੀ ਖੇਡ ਮੰਤਰੀ ਦਾ ਪੰਜਾਬ ਆਉਣ 'ਤੇ ਸਵਾਗਤ ਕਰਦਿਆਂ ਫੈਡਰੇਸ਼ਨ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕੌਮੀ ਚੈਂਪੀਅਨਸ਼ਿਪ ਕਰਵਾਉਣ ਲਈ ਪੰਜਾਬ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਪੱਖੀ ਖੇਡ ਨੀਤੀ ਬਣਾਈ ਗਈ ਹੈ ਅਤੇ ਪੰਜਾਬ ਦੀ ਖੇਡ ਨੀਤੀ ਵਿੱਚ ਪੈਰਾ ਸਪੋਰਟਸ ਦੇ ਖਿਡਾਰੀਆਂ ਨੂੰ ਦੂਜੇ ਖਿਡਾਰੀਆਂ ਦੇ ਬਰਾਬਰ ਰੱਖਦਿਆਂ ਬਰਾਬਰ ਸਹੂਲਤਾਂ ਅਤੇ ਪ੍ਰੋਤਸਾਹਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਆਉਂਦੇ ਸਮੇਂ ਵਿੱਚ ਵੀ ਅਜਿਹੇ ਖੇਡ ਮੁਕਾਬਲਿਆਂ ਨੂੰ ਕਰਵਾਇਆ ਜਾਵੇਗਾ।

ਵਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਪ੍ਰਧਾਨ ਸ੍ਰੀਮਤੀ ਮਾਧਵੀ ਨੇ ਕੇਂਦਰੀ ਖੇਡ ਮੰਤਰੀ ਅਤੇ ਪੰਜਾਬ ਖੇਡ ਵਿਭਾਗ ਦਾ ਉਚੇਚਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੈਰਾ ਖਿਡਾਰੀਆਂ ਲਈ ਉਨ੍ਹਾਂ ਦੀ ਪਹੁੰਚ ਵਾਲਾ ਢਾਂਚਾ ਉਸਾਰਨ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋੜ ਹੈ ਕਿ ਓਲੰਪਿਕ, ਏਸ਼ਿਆਈ ਜਾਂ ਰਾਸ਼ਟਰਮੰਡਲ ਖੇਡਾਂ ਵਿੱਚ ਹੋਣ ਵਾਲੇ ਪੈਰਾ ਮੁਕਾਬਲਿਆਂ ਵਿੱਚ ਵਿਅਕਤੀਗਤ ਖੇਡ ਈਵੈਂਟਾਂ ਦੇ ਨਾਲ ਪੈਰਾ ਸਪੋਰਟਸ ਦੇ ਟੀਮ ਮੁਕਾਬਲਿਆਂ ਲਈ ਵੀ ਟੀਮਾਂ ਭੇਜੀਆਂ ਜਾਣ।

Sixth international basketball championshipSixth international basketball championship

ਵਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਸਕੱਤਰ ਜਨਰਲ ਸ੍ਰੀਮਤੀ ਕਲਿਆਣੀ ਰਾਜਾਰਮਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ 2014 ਵਿੱਚ 5 ਟੀਮਾਂ ਤੋਂ ਹੋਈ ਸੀ ਜਦੋਂ ਸਿਰਫ ਪੁਰਸ਼ ਵਰਗ ਦਾ ਮੁਕਾਬਲਾ ਹੋਇਆ ਸੀ। 2015 ਵਿੱਚ ਮਹਿਲਾ ਵਰਗ ਦੇ ਮੁਕਾਬਲੇ ਸ਼ਾਮਲ ਹੋਏ। ਹੁਣ ਛੇਵੀਂ ਚੈਂਪੀਅਨਸ਼ਿਪ ਵਿੱਚ ਟੀਮਾਂ ਦੀ ਗਿਣਤੀ 23 ਤੱਕ ਪੁੱਜ ਗਈ। ਪੁਰਸ਼ ਵਰਗ ਵਿੱਚ 23 ਅਤੇ ਮਹਿਲਾ ਵਰਗ ਵਿੱਚ 14 ਟੀਮਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿੱਚੋਂ ਭਾਰਤ ਦੀ ਟੀਮ ਚੁਣੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲੀ ਵਾਰ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜੋ ਕਿ ਬਹੁਤ ਸਫਲ ਰਹੀ। ਇਸ ਮੌਕੇ ਵੱਖ-ਵੱਖ ਟੀਮਾਂ ਵੱਲੋਂ ਹਿੱਸਾ ਲੈਣ ਆਏ ਖਿਡਾਰੀਆਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਮਿਲੀਆਂ ਸਹੂਲਤਾਂ ਅਤੇ ਮੇਜ਼ਬਾਨੀ ਉਤੇ ਤਸੱਲੀ ਪ੍ਰਗਟਾਈ ਅਤੇ ਨਾਲ ਹੀ ਆਪਣੀਆਂ ਕੁਝ ਮੰਗਾਂ ਰੱਖੀਆਂ। ਇਨ੍ਹਾਂ ਖਿਡਾਰੀਆਂ ਵਿੱਚ ਜੰਮੂ ਕਸ਼ਮੀਰ ਤੋਂ ਵਸੀਮ, ਹਰਿਆਣਾ ਤੋਂ ਗਰਿਮਾ ਜੋਸ਼ੀ, ਮਹਾਂਰਾਸ਼ਟਰ ਤੋਂ ਨਿਸ਼ਾ ਤੇ ਮੇਘਾਲਿਆ ਤੋਂ ਲਕੀਮਾ ਸ਼ਾਮਲ ਸੀ।

Sixth international basketball championshipSixth international basketball championship

ਇਸ ਮੌਕੇ ਖੇਡ ਵਿਭਾਗ ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਪੀ.ਆਰ.ਸੀ. ਦੇ ਡਾਇਰੈਕਟਰ ਕਰਨਲ ਗੁਲਜੀਤ ਚੱਢਾ, ਕੌਂਗਨੀਜੈਂਟ ਆਊਟਰੀਚ ਦੇ ਗਲੋਬਲ ਹੈਡ ਸ੍ਰੀ ਦੀਪਕ ਪ੍ਰਭੂ ਮੱਟੀ, ਆਈ.ਸੀ.ਆਈ.ਸੀ.ਆਈ. ਦੇ ਜ਼ੋਨਲ ਹੈਡ ਸ੍ਰੀ ਭੁਪੇਸ਼ ਅੱਗਰਵਾਲ, ਸਪਰੋਟਸ ਅਥਾਰਟੀ ਆਫ ਇੰਡੀਆ ਦੇ ਡਿਪਟੀ ਡਾਇਰੈਕਟਰ ਜਨਰਲ ਸ੍ਰੀ ਸੰਦੀਪ ਪ੍ਰਧਾਨ ਤੇ ਡਾਇਰੈਕਟਰ (ਖੇਤਰੀ ਜ਼ੋਨ) ਸ੍ਰੀ ਅਜੀਤ ਸਿੰਘ,

ਮੋਹਾਲੀ ਦੇ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ, ਤਹਿਸੀਲਦਾਰ ਸੁਖਪਿੰਦਰ ਕੌਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ, ਖੇਡ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ, ਪੰਜਾਬ ਸਟੇਟ ਵਹੀਲਚੇਅਰ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement