30 ਨਵੰਬਰ ਤੇ 1 ਦਸੰਬਰ ਨੂੰ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ
Published : Jun 24, 2019, 2:24 am IST
Updated : Jun 24, 2019, 2:24 am IST
SHARE ARTICLE
First 'New Zealand Sikh Games' will be held at Pulman Park Takanini
First 'New Zealand Sikh Games' will be held at Pulman Park Takanini

ਦੇਸ਼-ਵਿਦੇਸ਼ ਤੋਂ ਦਰਜਨਾਂ ਖੇਡਾਂ ਖੇਡੀਆਂ ਜਾਣਗੀਆਂ

ਔਕਲੈਂਡ : ਨਿਊਜ਼ੀਲੈਂਡ ਵਿਚ ਪਹਿਲੀਆਂ ਸਿੱਖ ਖੇਡਾਂ ਦਾ ਅੱਜ ਰਸਮੀ ਐਲਾਨ ਪੁਲਮਨ ਪਾਰਕ ਟਾਕਾਨੀਨੀ ਵਿਖੇ ਖੇਡ ਮੈਨੇਜਮੈਂਟ ਕਮੇਟੀ ਵਲੋਂ ਕਰ ਦਿਤਾ ਗਿਆ। 42 ਹੈਕਟੇਅਰ ਦੇ ਵਿਚ ਫੈਲਿਆ 'ਪੁਲਮਨ ਪਾਰਕ' ਇਹ ਉਹੀ ਖੇਡ ਪਾਰਕ ਹੈ ਜਿਥੇ 30 ਨਵੰਬਰ ਅਤੇ 1 ਦਸੰਬਰ 2019 ਨੂੰ ਪਹਿਲੀਆਂ 'ਨਿਊਜ਼ੀਲੈਂਡ ਸਿੱਖ ਖੇਡਾਂ' ਦਾ ਆਯੋਜਨ ਕੀਤਾ ਜਾਣਾ ਹੈ ਅਤੇ ਇਥੇ ਦੇਸ਼-ਵਿਦੇਸ਼ ਤੋਂ ਦਰਜਨਾਂ ਖੇਡਾਂ ਖੇਡੀਆਂ ਜਾਣੀਆਂ ਹਨ। ਖੇਡ ਮੈਨੇਜਮੈਂਟ ਜਿਸ ਵਿਚ ਸ. ਤਾਰਾ ਸਿੰਘ ਬੈਂਸ, ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ, ਸ. ਇੰਦਰਜੀਤ ਸਿੰਘ ਕਾਲਕਟ, ਸ. ਸੁਰਿੰਦਰ ਸਿੰਘ ਢੀਂਡਸਾ ਅਤੇ ਸ. ਦਲਵੀਰ ਸਿੰਘ ਲਸਾੜਾ ਨੇ ਅੱਜ ਇਕ ਭਰਵਾਂ ਇਕੱਠ ਕਰ ਕੇ ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਵਿਚ ਇਨ੍ਹਾਂ ਖੇਡਾਂ ਬਾਬਤ ਤਿਆਰ ਲੌਗੋ ਅਤੇ ਵੈੱਬਸਾਈਟ ਨੂੰ ਲਾਂਚ ਕੀਤਾ। 2 ਵਜੇ ਚਾਹ-ਪਾਣੀ ਤੋਂ ਬਾਅਦ ਕਾਨਫ਼ਰੰਸ ਰੂਮ ਵਿਚ ਇਹ ਸਾਰਾ ਸਮਾਗਮ ਕੀਤਾ ਗਿਆ।

First 'New Zealand Sikh Games' will be held at Pulman Park TakaniniFirst 'New Zealand Sikh Games' will be held at Pulman Park Takanini

ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸਟੇਜ ਸੰਭਾਲਦਿਆਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਖੇਡਾਂ ਅਤੇ ਪੰਜਾਬੀਆਂ ਦੀ ਨਿਊਜ਼ੀਲੈਂਡ ਦੇ ਵਿਚ ਕਾਰਜ ਖੇਤਰ ਨੂੰ ਸੰਖੇਪ ਰੂਪ ਵਿਚ ਪੇਸ਼ ਕੀਤਾ। ਇਸ ਤੋਂ ਬਾਅਦ ਪੰਜਾਬ ਤੋਂ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਵਲੋਂ ਭੇਜੇ ਗਏ 'ਕਰ ਕਿਰਪਾ' ਗੀਤ ਦੇ ਅੰਤਰੇ ਅਤੇ ਸੰਦੇਸ਼ ਨਾਲ ਇਸ ਕਾਰਜ ਨੂੰ ਸਫ਼ਲਤਾ ਬਖ਼ਸ਼ਣ ਦੀ ਅਰਦਾਸ ਹੋਈ। ਖੇਡਾਂ ਦੀ ਰੂਪ ਰੇਖਾ ਦਰਸਾਉਂਦੀ ਇਕ ਕਵਿਤਾ ਸ. ਹਰਜਿੰਦਰ ਸਿੰਘ ਬਸਿਆਲਾ ਨੇ ਪੇਸ਼ ਕੀਤੀ। ਖੇਡ ਪ੍ਰਬੰਧਕ ਸ. ਦਲਜੀਤ ਸਿੰਘ ਸਿੱਧੂ ਨੇ ਕੀ? ਕਿਥੇ? ਅਤੇ ਕਦੋਂ? ਬਾਰੇ ਸਾਰੀ ਜਾਣਕਾਰੀ ਦਿਤੀ। ਇਸ ਤੋਂ ਉਪਰੰਤ ਖੇਡ ਪ੍ਰਬੰਧਕਾਂ ਨੇ ਲੈਪਟਾਪ ਉਤੇ ਬਟਨ ਦਬਾ ਕੇ ਲੌਗੋ ਅਤੇ ਵੈੱਬਸਾਈਟ ਨੂੰ ਲਾਂਚ ਕੀਤਾ ਅਤੇ ਨਿਰਧਾਰਤ ਤਰੀਕਾਂ ਦਾ ਐਲਾਨ ਕਰ ਦਿਤਾ। ਨਾਲ ਹੀ ਦੋ ਵੱਡੇ ਬੈਨਰ ਲਹਿਰਾ ਦਿਤੇ ਗਏ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਇਕੱਤਰ ਸਮੂਹ ਸਹਿਯੋਗੀਆਂ ਨੇ ਪੂਰਾ ਸਾਥ ਦਿਤਾ। 

First 'New Zealand Sikh Games' will be held at Pulman Park TakaniniFirst 'New Zealand Sikh Games' will be held at Pulman Park Takanini

ਓਪਨ ਵਿਚਾਰ ਵਿਚ ਹਾਜ਼ਰੀਨ ਕਬੱਡੀ ਫ਼ੈਡਰੇਸ਼ਨ ਦੇ ਨੁਮਾਇੰਦਿਆਂ, ਖੇਡ ਕਲੱਬਾਂ ਦੇ ਪ੍ਰਤੀਨਿਧਾਂ ਅਤੇ ਗੁਰ ਅਸਥਾਨਾਂ ਦੇ ਅਹੁਦੇਦਾਰਾਂ ਦੇ ਵਿਚਾਰ ਵੀ ਲਏ ਗਏ। ਫੁੱਟਬਾਲ ਬਾਰੇ ਸਤਨਾਮ ਬੈਂਸ, ਲੜਕੀਆਂ ਦੇ ਫੁੱਟਬਾਲ ਬਾਰੇ ਹਰਸ਼ਜੋਤ ਕੌਰ, ਨਿਊਜ਼ੀਲੈਂਡ ਕਬੱਡੀ ਫ਼ੈਡਰੇਸ਼ਨ ਤੋਂ ਹਰਪ੍ਰੀਤ ਸਿੰਘ ਗਿੱਲ, ਵਰਿੰਦਰ ਸਿੰਘ ਬਰੇਲੀ, ਹਾਕੀ ਬਾਰੇ ਗੁਰਪ੍ਰੀਤ ਸਿੰਘ, ਗੋਲਫ ਬਾਰੇ ਸ. ਖੜਕ ਸਿੰਘ,  ਅਤੇ ਕਲਚਰਲ ਪ੍ਰੋਗਰਾਮ ਬਾਰੇ ਬਲਜੀਤ ਕੌਰ ਢੇਲ ਨੇ ਅਪਣੇ ਵਿਚਾਰ ਪੇਸ਼ ਕੀਤੇ। ਸ. ਮਲਕੀਤ ਸਿੰਘ ਸਹੋਤਾ, ਸ. ਗੁਰਿੰਦਰ ਸਿੰਘ ਸ਼ਾਦੀਪੁਰ, ਗੁਰੁਆਰਾ ਬੇਗਮਪੁਰਾ ਸਾਹਿਬ ਤੋਂ ਅਸ਼ੀਸ ਕੁਮਾਰ, ਜਰਨੈਲ ਸਿੰਘ ਰਾਹੋਂ, ਹਰਪਾਲ ਸਿੰਘ ਪਾਲ, ਸ.ਜਗਦੀਪ ਸਿੰਘ ਵੜੇਚ, ਸੁਰਨੀਤ ਸਿੰਘ ਸ਼ੱਬਾ, ਚਰਨਜੀਤ ਸਿੰਘ ਦੁੱਲਾ ਨੇ ਵੀ ਸੰਬੋਧਨ ਕੀਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement