
ਬੈਡਮਿੰਟਨ ਵਿਚ ਪੀਵੀ ਸਿੰਧੂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਲਈ ਇਹ ਇਕ ਹੋਰ ਚੰਗੀ ਖ਼ਬਰ ਹੈ। ਹਾਕੀ ਵਿਚ ਵੀ ਭਾਰਤ ਦੇ ਤਮਗੇ ਦੀ ਉਮੀਦ ਵੱਧ ਗਈ ਹੈ।
ਟੋਕੀਉ: ਬੈਡਮਿੰਟਨ ਵਿਚ ਪੀਵੀ ਸਿੰਧੂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਲਈ ਇਹ ਇਕ ਹੋਰ ਚੰਗੀ ਖ਼ਬਰ ਹੈ। ਹਾਕੀ ਵਿਚ ਵੀ ਭਾਰਤ ਦੇ ਤਮਗੇ ਦੀ ਉਮੀਦ ਵੱਧ ਗਈ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਮਾਤ ਦਿੰਦੇ ਹੋਏ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ।
Tokyo Olympics: India defeats Argentina 3-1 in Hockey
ਹੋਰ ਪੜ੍ਹੋ: ਪੀਵੀ ਸਿੰਧੂ ਨੇ ਜਿੱਤ ਵੱਲ ਵਧਾਇਆ ਕਦਮ, ਡੈਨਮਾਰਕ ਦੀ ਮੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਬਣਾਈ ਥਾਂ
ਟੀਮ ਨੇ 2016 ਦੇ ਰੀਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨੂੰ ਕਰਾਰੀ ਮਾਤ ਦਿੱਤੀ ਹੈ। ਪੂਲ ਏ ਦੇ ਇਸ ਮੈਚ ਵਿਚ ਭਾਰਤ ਅਰਜਨਟੀਨਾ 'ਤੇ ਹਾਵੀ ਰਿਹਾ ਪਰ ਅਰਜਨਟੀਨਾ ਨੇ ਵੀ ਚੰਗਾ ਬਚਾਅ ਕੀਤਾ ਅਤੇ ਬਰਾਬਰੀ ਦੀ ਸਥਿਤੀ ਬਣਾਈ ਰੱਖੀ। ਹਾਫ ਟਾਈਮ ਤੱਕ ਦੋਵੇਂ ਟੀਮਾਂ ਇਕ ਵੀ ਗੋਲ ਨਹੀਂ ਕਰ ਸਕੀਆਂ।
Tokyo Olympics: India defeats Argentina 3-1 in Hockey
ਹੋਰ ਪੜ੍ਹੋ: ਮੋਦੀ ਕੈਬਨਿਟ ਦਾ ਵੱਡਾ ਫ਼ੈਸਲਾ: ਬੈਂਕ ਡੁੱਬਿਆ ਤਾਂ 90 ਦਿਨ ’ਚ ਵਾਪਸ ਮਿਲਣਗੇ ਗਾਹਕਾਂ ਦੇ ਪੈਸੇ
ਪਰ ਹਾਫ ਟਾਈਮ ਤੋਂ ਬਾਅਦ ਤੀਜਾ ਕੁਆਰਟਰ ਖਤਮ ਹੋਣ ਤੋਂ ਪਹਿਲਾਂ ਭਾਰਤ ਨੇ ਇਕ ਗੋਲ ਕਰਕੇ ਲੀਡ ਹਾਸਲ ਕਰ ਲਈ। ਅਰਜਨਟੀਨਾ ਦੀ ਟੀਮ ਲਗਾਤਾਰ ਸੰਘਰਸ਼ ਕਰਦੀ ਦਿਖਾਈ ਦਿੱਤੀ। ਦੂਜੇ ਹਾਫ ਵਿਚ ਮਿਲੇ ਪੈਨਲਟੀ ਕਾਰਨਰ ਵਿਚ ਅਰਜਨਟੀਨਾ ਦੇ ਮਾਈਕੋ ਕੇਸੈਲਾ ਨੇ ਇਕ ਗੋਲ ਕੀਤਾ ਅਤੇ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਆ ਗਈਆਂ।
Tokyo Olympics: India defeats Argentina 3-1 in Hockey
ਹੋਰ ਪੜ੍ਹੋ: ਸੰਪਾਦਕੀ: ਪਾਰਲੀਮੈਂਟ ਵਿਚ ਚੁਣੇ ਹੋਏ ਪ੍ਰਤੀਨਿਧਾਂ ਦੀ ਆਵਾਜ਼ ਬੰਦ ਕਰਨੀ ਜਾਇਜ਼ ਨਹੀਂ
ਇਸ ਤੋਂ ਬਾਅਦ ਭਾਰਤ ਨੇ ਲਗਾਤਾਰ ਦੋ ਗੋਲ ਕੀਤੇ। ਦੂਜਾ ਹਾਫ ਖਤਮ ਤੋਂ ਪਹਿਲਾਂ ਵਿਵੇਕ ਸਾਗਰ ਵੱਲੋਂ ਇਕ ਗੋਲ ਕਰਨ ਨਾਲ ਭਾਰਤ ਨੂੰ 2-1 ਦੀ ਲੀਡ ਮਿਲੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹਰਮਨਪ੍ਰੀਤ ਸਿੰਘ ਨੇ ਇਕ ਹੋਰ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਹੁਣ ਭਾਰਤ ਦਾ ਅਗਲਾ ਮੁਕਾਬਲਾ ਜਪਾਨ ਨਾਲ ਹੈ।