
ਹਰਿਆਣਾ ਲਈ ਵਿਕਾਸ ਕੰਡੋਲਾ, ਵਿਨੈ ਅਤੇ ਪ੍ਰਸ਼ਾਂਤ ਕੁਮਾਰ ਰਾਏ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਨਵੀਂ ਦਿੱਲੀ: ਹਰਿਆਣਾ ਸਟੀਲਰਜ਼ ਦੀ ਟੀਮ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਅਪਣੇ 11ਵੇਂ ਮੈਚ ਵਿਚ ਬੁੱਧਵਾਰ ਨੂੰ ਤਿਆਗਰਾਜ ਸਪੋਰਟਸ ਕੰਪਲੈਕਸ ਵਿਚ ਗੁਜਰਾਤ ਫਾਰਚੂਨ ਜੁਆਇੰਟਸ ਨੂੰ ਇਕਤਰਫ਼ਾ ਅੰਦਾਜ਼ ਵਿਚ 41-25 ਨਾਲ ਹਰਾ ਕੇ ਲੀਗ ਵਿਚ ਅਪਣੀ ਲਗਾਤਾਰ ਤੀਜੀ ਜਿੱਤ ਦਰਜ ਕਰ ਲਈ ਹੈ। ਇਸ ਜਿੱਤ ਦੇ ਨਾਲ ਹਰਿਆਣਾ ਦੀ ਟੀਮ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਹਰਿਆਣਾ ਲਈ ਵਿਕਾਸ ਕੰਡੋਲਾ, ਵਿਨੈ ਅਤੇ ਪ੍ਰਸ਼ਾਂਤ ਕੁਮਾਰ ਰਾਏ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਤਿਨ ਖਿਡਾਰੀਆਂ ਨੇ ਮੈਚ ਵਿਚ ਕੁੱਲ ਮਿਲਾ ਕੇ 23 ਅੰਕ ਹਾਸਲ ਕੀਤੇ।
Gujarat Fortunegiants vs Haryana Steelersਦਿੱਲੀ ਨੇ ਯੂ-ਮੁੰਬਾ ਨੂੰ 40-24 ਨਾਲ ਦਿੱਤੀ ਕਰਾਰੀ ਮਾਤ
ਇਸ ਦੇ ਨਾਲ ਹੀ ਇਕ ਹੋਰ ਮੈਚ ਵਿਚ ਇਸ ਸੀਜ਼ਨ ਦਾ 10ਵਾਂ ਮੈਚ ਖੇਡ ਰਹੀ ਦਬੰਗ ਦਿੱਲੀ ਨੇ ਬੁੱਧਵਾਰ ਨੂੰ ਯੂ-ਮੁੰਬਾ ਨੂੰ ਮਾਤ ਦੇ ਕੇ ਜਿੱਤ ਦੀ ਹੈਟ੍ਰਿਕ ਲਗਾਈ। ਟੀਮ ਦੇ ਸਟਾਰ ਨਵੀਨ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿਚ ਦਿੱਲੀ ਨੇ ਯੂ-ਮੁੰਬਾ ਨੂੰ 40-24 ਨਾਲ ਕਰਾਰੀ ਮਾਤ ਦਿੱਤੀ। ਅਪਣੇ ਘਰੇਲੂ ਮੈਦਾਨ ‘ਤੇ ਦਿੱਲੀ ਦੀ ਇਹ ਲਗਾਤਾਰ ਤੀਜੀ ਜਿੱਤ ਹੈ।
Dabang Delhi vs U Mumba
ਦਿੱਲੀ ਅਪਣੇ 10 ਮੈਚਾਂ ਵਿਚ ਅੱਠ ਜਿੱਤ ਨਾਲ ਪਹਿਲੇ ਸਥਾਨ ‘ਤੇ ਬਣੀ ਹੋਈ ਹੈ। ਲੀਗ ਦੇ ਇਤਿਹਾਸ ਵਿਚ ਯੂ-ਮੁੰਬਾ ਵਿਰੁੱਧ ਦਬੰਗ ਦਿੱਲੀ ਦੀ ਇਹ ਹੁਣ ਤੱਕ ਦੀ ਤੀਜੀ ਜਿੱਤ ਹੈ। ਦਬੰਗ ਦਿੱਲੀ ਲਈ ਉਸ ਦੇ ਸਟਾਰ ਰੇਡਰ ਸੁਪਰ-10 ਦੇ ਸੁਲਤਾਨ ਕਹੇ ਜਾਣ ਵਾਲੇ ਨਵੀਨ ਨੇ 11 ਪੁਆਇੰਟਸ ਹਾਸਲ ਕੀਤੇ। ਨਵੀਨ ਦਾ ਇਹ ਲਗਾਤਾਰ ਅੱਠਵਾਂ ਸੁਪਰ-10 ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਪਟਨਾ ਪਾਇਰੇਟ ਦੇ ਪ੍ਰਦੀਪ ਨਰਵਾਲ ਦੇ ਲਗਾਤਾਰ ਅੱਠ ਸੁਪਰ-10 ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ