
ਪਿਛਲੇ ਸਾਲ ਵੀ ਅਰਜੁਨ ਅਵਾਰਡ ਲਈ ਅਮਿਤ ਦੇ ਨਾਮ ਦੀ ਸਿਫ਼ਾਰਸ਼ ਕੀਤੀ ਗਈ ਸੀ
ਨਵੀਂ ਦਿੱਲੀ : ਏਸ਼ੀਆਈ ਖੇਡ 2018 ਦੇ ਤੋਨ ਤਮਗ਼ਾ ਜੇਤੂ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਅਤੇ ਵਿਸ਼ਵ ਚੈਂਪੀਅਨਸ਼ਿੱਪ 2017 ਦੇ ਕਾਂਸੀ ਤਮਗ਼ਾ ਜੇਤੂ ਗੌਰਵ ਬਿਧੂੜੀ ਨੂੰ ਮੰਗਲਵਾਰ ਨੂੰ ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਅਰਜੁਨ ਅਵਾਰਡ ਲਈ ਨਾਮਜਦ ਕੀਤਾ ਹੈ। ਅਮਿਤ ਨੇ ਜਕਾਰਤਾ ਵਿਚ ਏਸ਼ੀਆਈ ਖੇਡਾਂ ਵਿਚ 49 ਕਿਲੋ ਭਾਰ ਵਿਚ ਉਜ਼ਬੇਕੀਸਤਾਨ ਦੇ ਮੌਜੂਦਾ ਓਲੰਪਿਕ ਚੈਂਪੀਅਨ ਹਸਨਬਾਏ ਦੁਸਮਾਤੋਵ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ ਸੀ। ਪਿਛਲੇ ਸਾਲ ਵੀ ਅਰਜੁਨ ਅਵਾਰਡ ਲਈ ਅਮਿਤ ਦੇ ਨਾਮ ਦੀ ਸਿਫ਼ਾਰਸ਼ ਕੀਤੀ ਗਈ ਸੀ।
Amit Panghal
ਅਮਿਤ ਦੇ ਨਾਮ 'ਤੇ ਹਾਲਾਂਕਿ ਵਿਚਾਰ ਨਹੀਂ ਕੀਤਾ ਗਿਆ ਸੀ ਕਿਊਂਕਿ ਉਹ 2012 ਵਿਚ ਡੋਪ ਟੈਸਟ ਵਿਚ ਫ਼ੇਲ ਹੋ ਗਏ ਸੀ। ਇਸ ਲਈ ਉਨ੍ਹਾਂ 'ਤੇ ਇਕ ਸਾਲ ਦੀ ਪਾਬੰਦੀ ਵੀ ਲਗਾ ਦਿਤੀ ਗਈ ਸੀ। ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿਚ ਬੁਲਗਾਰੀਆ 'ਚ ਸਟ੍ਰੇਡਜਾ ਮੇਮੋਰੀਅਲ ਟੂਰਨਾਮੈਂਟ ਵਿਚ 52 ਕਿਲੋ ਭਾਰ ਵਿਚ ਸੋਨ ਤਮਗ਼ਾ ਜਿੱਤਿਆ ਸੀ। ਇਸ ਦੇ ਬਾਅਦ ਉਨ੍ਹਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਨਵੇਂ ਭਾਰ ਵਰਗ ਵਿਚ ਸੋਨ ਤਮਗ਼ਾ ਹਾਸਿਤ ਕੀਤਾ ਅਤੇ ਇਸ ਵਾਰ ਵੀ ਉਨ੍ਹਾਂ ਨੇ ਦੁਸਮਾਤੋਵ ਨੂੰ ਹਰਾਇਆ ਸੀ। ਬੀ.ਐੱਫ਼.ਆਈ ਨੇ ਅਮਿਤ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਦੂਜੀ ਵਾਰ ਉਨ੍ਹਾਂ ਦੇ ਨਾਮ ਦੀ ਸਿਫਾਰਸ਼ ਕੀਤੀ ਸੀ।
Gaurav Bidhuri
ਬੀ.ਐੱਫ਼.ਆਈ ਪ੍ਰਧਾਨ ਅਜੇ ਸਿੰਘ ਨੇ ਇਥੇ ਸਨਮਾਨ ਸਮਾਰੋਹ ਦੌਰਾਨ ਪੱਤਰਕਾਰਾਂ ਨੂੰ ਕਿਹਾ, '' ਅਸੀਂ ਫਿਰ ਤੋਂ ਅਮਿਤ ਦਾ ਨਾਮ ਭੇਜ ਰਹੇ ਹਨ ਸਾਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਉਨ੍ਹਾਂ ਦੇ ਨਾਮ 'ਤੇ ਵਿਚਾਰ ਕੀਤਾ ਜਾਵੇਗਾ।'' ਪੰਘਾਲ ਨੇ ਕਿਹਾ, ''ਦੇਖਦੇ ਹਾਂ ਕਿ ਹੁਣ ਕੀ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਇਸ ਵਾਰ ਮੇਰੇ ਨਾਮ 'ਤੇ ਵਿਚਾਰ ਕੀਤਾ ਜਾਵੇਗਾ।'' ਇਸੇ ਤਰ੍ਹਾ ਗੌਰਵ ਬਿਧੂੜੀ ਦਾ ਨਾਮ ਵੀ ਦੁਬਾਰਾ ਭੇਜਿਆ ਗਿਆ ਹੈ। ਹਾਲ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਚਾਂਦੀ ਤਮਗ਼ਾ ਜਿੱਤਣ ਵਾਲੇ ਬਿਧੂੜੀ ਹੈਮਬਰਗ ਵਿਚ 2017 ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗ਼ਾ ਜਿੱਤਣ ਵਾਲੇ ਇਕੱਲੇ ਭਾਰਤੀ ਸੀ।
Boxing Federation of India (BFI)
ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਚਾਂਦੀ ਤਮਗ਼ਾ ਜੇਤੂ ਸੋਨੀਆ ਲਾਠੇਰ ਅਤੇ ਰਾਸ਼ਟਰਮੰਡਲ ਖੇਡਾਂ ਦੀ ਸਾਬਕਾ ਕਾਂਸੀ ਤਮਗ਼ਾ ਜੇਤੂ ਪਿੰਕੀ ਰਾਣੀ ਵੀ ਦਾਵੇਦਾਰ ਸੀ ਪਰ ਬੀ.ਐੱਫ.ਆਈ ਨੇ ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਨਹੀਂ ਕੀਤੀ। ਮਹਿਲਾਵਾਂ ਦੀ ਸਹਾਇਕ ਕੋਚ ਸੰਧਿਆ ਗੁਰੂੰਗ ਅਤੇ ਮਹਿਲਾ ਟੀਮ ਦੇ ਸਾਬਕਾ ਮੁੱਖ ਕੋਚ ਸ਼ਿਵ ਸਿੰਘ ਦਾ ਨਾਮ ਦ੍ਰੋਣਾਚਾਰੀਆ ਪੁਰਸਕਾਰ ਲਈ ਭੇਜਿਆ ਗਿਆ ਹੈ।