
ਤਮਿਲ ਥਲਾਈਵਾਜ਼ ਵਿਰੁੱਧ ਵੀਰਵਾਰ ਨੂੰ ਬੰਗਾਲ ਵਾਰੀਅਰਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ਦੇ ਇਸ ਸੀਜ਼ਨ ਵਿਚ ਅਪਣੀ ਛੇਵੀਂ ਜਿੱਤ ਦਰਜ ਕਰ ਲਈ ਹੈ।
ਨਵੀਂ ਦਿੱਲੀ: ਤਮਿਲ ਥਲਾਈਵਾਜ਼ ਵਿਰੁੱਧ ਵੀਰਵਾਰ ਨੂੰ ਬੰਗਾਲ ਵਾਰੀਅਰਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ਦੇ ਇਸ ਸੀਜ਼ਨ ਵਿਚ ਅਪਣੀ ਛੇਵੀਂ ਜਿੱਤ ਦਰਜ ਕਰ ਲਈ ਹੈ। ਬੰਗਾਲ ਵਾਰੀਅਰਜ਼ ਨੇ 35-26 ਨਾਲ ਤਮਿਲ ਥਲਾਈਵਾਜ਼ ਨੂੰ ਹਰਾਇਆ। ਇਸ ਜਿੱਤ ਦੇ ਨਾਲ ਹੀ ਬੰਗਾਲ ਦੀ ਟੀਮ ਅੰਕ ਸੂਚੀ ਵਿਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਅਜੈ ਠਾਕੁਰ ਦਾ ਸੁਪਰ 10 ਵੀ ਤਮਿਲ ਦੇ ਕੰਮ ਨਹੀਂ ਆਇਆ।
ਇਸ ਦੇ ਨਾਲ ਹੀ ਪ੍ਰਪੰਜਨ ਨੇ ਤਮਿਲ ਥਲਾਈਵਾਜ਼ ਵਿਰੁੱਧ ਪ੍ਰੋ ਕਬੱਡੀ ਲੀਗ ਕੈਰੀਅਰ ਦਾ ਅਪਣਾ 10ਵਾਂ ਸੁਪਰ 10 ਪੂਰਾ ਕੀਤਾ। ਪਹਿਲੀ ਪਾਰੀ ਖਤਮ ਹੋਣ ਤੱਕ ਦੋਵੇਂ ਟੀਮਾਂ ਵਿਚ ਸਿਰਫ਼ ਇਕ ਅੰਕ ਦਾ ਅੰਤਰ ਸੀ। ਬੰਗਾਲ ਤਮਿਲ ਨਾਲੋਂ ਇਕ ਅੰਕ ਅੱਗੇ ਸੀ। ਦੂਜੀ ਪਾਰੀ ਵਿਚ ਬੰਗਾਲ ਨੇ ਅਪਣਾ ਵਾਧਾ ਬਣਾਈ ਰੱਖਿਆ। ਕੇ ਪ੍ਰਪੰਜਨ ਨੇ ਰਾਹੁਲ ਚੌਧਰੀ ਅਤੇ ਅਜੈ ਠਾਕੁਰ ਨੂੰ ਆਊਟ ਕਰ ਕੇ ਤਮਿਲ ਨੂੰ ਬੈਕਫੁੱਟ ‘ਤੇ ਧੱਕ ਦਿੱਤਾ।
ਤਮਿਲ ਦੀ ਰਫ਼ਤਾਰ ਦੂਜੀ ਪਾਰੀ ਵਿਚ ਘੱਟ ਹੋਈ ਅਤੇ 10 ਮਿੰਟ ਵਿਚ ਟੀਮ ਸਿਰਫ਼ ਇਕ ਅੰਕ ਹਾਸਲ ਕਰਨ ਵਿਚ ਹੀ ਕਾਮਯਾਬ ਰਹੀ। ਆਨੰਦ ਨੇ ਸੁਪਰ ਰੇਡ ਨਾਲ ਤਮਿਲ ਨੂੰ ਮੈਚ ਵਿਚ ਵਾਪਸ ਲਿਆਉਣ ਦਾ ਕੰਮ ਕੀਤਾ। ਹਾਲਾਂਕਿ ਇਸ ਤੋਂ ਬਾਅਦ ਰਿੰਕੂ ਨਰਵਾਲ ਨੇ ਇਸ ਸੀਜ਼ਨ ਦਾ ਪੰਜਵਾਂ ਹਾਈ ਫਾਈਵ ਪੂਰਾ ਕਰ ਕੇ ਬੰਗਾਲ ਨੂੰ ਆਖਰੀ ਮਿੰਟਾਂ ਵਿਚ ਜਿੱਤ ਹਾਸਲ ਕਰਵਾ ਦਿੱਤੀ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ