
ਗੇਂਦ ਨਾਲ ਛੇੜਛਾੜ ਮਾਮਲੇ ਦੇ ਵਿਵਾਦ ਦੇ ਬਾਅਦ ਵਾਰਨਰ ਅਤੇ ਸਟੀਵ ਸਮਿਥ ਨੂੰ ਕਿ੍ਰਕਟ ਆਸਟਰੇਲੀਆ ਨੇ ਇਕ-ਇਕ ਸਾਲ ਲਈ ਬੈਨ ਕਰ ਦਿਤਾ...
ਨਵੀਂ ਦਿੱਲੀ : ਗੇਂਦ ਨਾਲ ਛੇੜਛਾੜ ਮਾਮਲੇ ਦੇ ਵਿਵਾਦ ਦੇ ਬਾਅਦ ਵਾਰਨਰ ਅਤੇ ਸਟੀਵ ਸਮਿਥ ਨੂੰ ਕਿ੍ਰਕਟ ਆਸਟਰੇਲੀਆ ਨੇ ਇਕ-ਇਕ ਸਾਲ ਲਈ ਬੈਨ ਕਰ ਦਿਤਾ। ਜਿਸ ਕਾਰਨ ਉਹ ਆਈ.ਪੀ.ਐਲ. ਤੋਂ ਵੀ ਹੱਥ ਧੋ ਬੈਠੇ। ਇਸ ਦੌਰਾਨ ਆਈ.ਪੀ.ਐਲ. ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲਗਾ ਸੀ ਪਰ ਹੁਣ ਆਈ.ਪੀ.ਐਲ. ਪ੍ਰਸ਼ੰਸਕਾਂ ਲਈ ਇਕ ਵੱਡੀ ਖਬਰ ਆਈ ਹੈ।
warner
ਆਈ.ਪੀ.ਐਲ. ਦੀ ਟੀਮ ਸਨਰਾਈਜਰਸ ਹੈਦਰਾਬਾਦ ਨੇ ਵਾਰਨਰ ਦੀ ਜਗ੍ਹਾਂ ਧਮਾਕੇਦਾਰ ਖਿਡਾਰੀ ਐਲਕਸ ਹੇਲਸ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ।ਦਸ ਦੇਈਏ ਕਿ ਵਾਰਨਰ ਆਈ.ਪੀ.ਐਲ.ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਸਨ ਤੇ ਉਨ੍ਹਾਂ ਤੋਂ ਬਾਅਦ ਹੁਣ ਟੀਮ ਦਾ ਕਪਤਾਨ ਕੇਨ ਵਿਲੀਅਮਸਨ ਨੂੰ ਬਣਾਇਆ ਗਿਆ ਹੈ ਪਰ ਵਾਰਨਰ ਦੀ ਜਗ੍ਹਾ ਟੀਮ ਨੂੰ ਸਲਾਮੀ ਬੱਲੇਬਾਜ਼ ਦੀ ਕਮੀ ਖਲ ਰਹੀ ਸੀ।
warner
ਜਿਸ ਦੇ ਚਲਦੇ ਹੈਦਰਾਬਾਦ ਨੇ ਐਲਿਕਸ ਹੇਲਸ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਹੇਲਸ ਨੇ 2014 ਟੀ20 ਵਿਸ਼ਵ ਕੱਪ ਵਿਚ ਤੂਫਾਨੀ ਸੈਂਕੜਾ ਜੜਿਅਾ ਸੀ। ਉਨ੍ਹਾਂ ਨੇ ਸ਼੍ਰੀਲੰਕਾ ਵਿਰੁਧ 27 ਮਾਰਚ ਨੂੰ ਹੋਏ ਟੂਰਨਾਮੈਂਟ ਦੇ 22ਵੇਂ ਮੈਚ ਵਿਚ 64 ਗੇਂਦਾਂ ਵਿਚ 116 ਦੌੜਾਂ ਠੋਕੀਆਂ ਸਨ, ਜਿਸ ਵਿਚ 11 ਚੌਕੇ ਅਤੇ 6 ਛਿੱਕੇ ਸ਼ਾਮਲ ਰਹੇ ਹਨ।ਇਸ ਤੋਂ ਇਲਾਵਾ ਖ਼ਬਰਾਂ ਮੁਤਾਬਕ ਸ਼੍ਰੀਲੰਕਾ ਦੇ ਬੱਲੇਬਾਜ਼ ਕੁਸ਼ਲ ਪਰੇਰਾ ਨੇ ਵਾਰਨਰ ਦੇ ਰਿਪਲੇਸਮੈਂਟ ਦੇ ਤੌਰ ਉਤੇ ਹੈਦਰਾਬਾਦ ਲਈ ਖੇਡਣ ਤੋਂ ਮਨਾਹੀ ਕਰ ਦਿਤੀ ਹੈ।
warner smith
ਪਰੇਰਾ ਦਾ ਕਹਿਣਾ ਹੈ ਕਿ ਉਹ ਅਪ੍ਰੈਲ ਅਤੇ ਮਈ ਦੇ ਮਹੀਨੇ ਵਿਚ ਸ਼੍ਰੀਲੰਕਾ ਵਿਚ ਘਰੇਲੂ ਕ੍ਰਿਕਟ ਖੇਡਣਗੇ, ਜਿਸ ਦੇ ਕਾਰਨ ਉਨ੍ਹਾਂ ਦਾ ਆਈ.ਪੀ.ਐਲ. ਵਿਚ ਖੇਡ ਪਾਉਣਾ ਸੰਭਵ ਨਹੀਂ ਹੈ। ਹਾਲਾਂਕਿ ਕੁਸ਼ਲ ਪਰੇਰਾ ਵਲੋਂ ਇਸ ਗੱਲ ਦੀ ਰਸਮੀ ਜਾਣਕਾਰੀ ਨਹੀਂ ਦਿਤੀ ਗਈ ਹੈ।