ਕਿਉਂ ਕੱਟੀ ਗਈ ਲਾਲ ਕ੍ਰਿਸ਼ਨ ਅਡਵਾਨੀ ਦੀ ਟਿਕਟ...?
Published : Mar 22, 2019, 5:14 pm IST
Updated : Mar 22, 2019, 5:14 pm IST
SHARE ARTICLE
LK Advani
LK Advani

ਬੀਜੇਪੀ ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਕੁਲ 184 ਉਮੀਦਵਾਰਾਂ ਦੀ ਸੂਚੀ ਘੋਸ਼ਿਤ ਕਰ ਦਿੱਤੀ ਹੈ। ਬੀਜੇਪੀ ਨੇ ਗਾਂਧੀਨਗਰ ਤੋਂ ਕਿਸੇ ਦਾ ਨਾਂ ਨਹੀਂ ਭੇਜਿਆ।

ਨਵੀਂ ਦਿੱਲੀ : ਬੀਜੇਪੀ ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਕੁਲ 184 ਉਮੀਦਵਾਰਾਂ ਦੀ ਸੂਚੀ ਘੋਸ਼ਿਤ ਕਰ ਦਿੱਤੀ ਹੈ। ਇਸ ਵਿਚ ਗਾਂਧੀਨਗਰ ਦੀ ਬਹੁ-ਚਰਚਿਤ ਸੀਟ ਤੋਂ ਲਾਲ ਕ੍ਰਿਸ਼ਨ ਅਡਵਾਨੀ ਦੀ ਜਗ੍ਹਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਟਿਕਟ ਮਿਲੀ ਹੈ। ਬੀਜੇਪੀ ਦੀ ਰਾਜਨੀਤੀ ਦੇ ‘ਪਿਤਾਮਹ’ ਜਾਣੇ ਜਾਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦੀ ਟਿਕਟ ਕੱਟਣ ਨੂੰ ਲੈ ਕੇ ਨਾ ਸਿਰਫ ਪਾਰਟੀ ਵਿਚ ਹਲਚਲ ਹੈ, ਬਲਕਿ ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਦੀ ਪ੍ਰਤੀਕਿਰਿਆ ਆ ਰਹੀ ਹੈ।

ਸੂਤਰਾਂ ਅਨੁਸਾਰ ਗੁਜਰਾਤ ਦੀ ਬੀਜੇਪੀ ਇਕਾਈ ਨੇ ਗਾਂਧੀਨਗਰ ਤੋਂ ਕਿਸੇ ਦਾ ਨਾਂ ਨਹੀਂ ਭੇਜਿਆ ਸੀ। ਗਾਂਧੀਨਗਰ ਤੋਂ ਕੋਣ ਚੋਣ ਲੜੇਗਾ, ਸੂਬਾਈ ਨੇਤਾਵਾਂ ਨੇ ਇਸਦਾ ਫੈਸਲਾ ਕੇਂਦਰੀ ਨੇਤਾਵਾਂ ‘ਤੇ ਛੱਡ ਦਿੱਤਾ ਸੀ। ਦਰਅਸਲ ਰਾਜ ਇਕਾਈ ਦੇ ਜ਼ਿਆਦਾਤਰ ਨੇਤਾ ਗਾਂਧੀਨਗਰ ਸੀਟ ਤੋਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਲੜਦੇ ਦੇਖਣਾ ਚਾਹੁੰਦੇ ਸੀ।

LK Advani with PM modi and amit shahLK Advani with PM modi and amit shah

ਸੂਤਰਾਂ ਅਨੁਸਾਰ ਭਾਜਪਾ ਦੀ ਪ੍ਰਦੇਸ਼ ਇਕਾਈ ਨੇ ਮੰਗ ਕੀਤੀ ਸੀ ਕਿ ਜਾ ਤਾਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਜਾ ਅਮਿਤ ਸ਼ਾਹ ਨੂੰ ਇਸ ਵਾਰ ਸੂਬੇ ਤੋਂ ਲੋਕ ਸਭਾ ਚੋਣਾਂ ਵਿਚ ਉਤਾਰਿਆ ਜਾਵੇ। ਪ੍ਰਦੇਸ਼ ਭਾਜਪਾ ਨੇਤਾਵਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਸ਼ਾਹ ਗਾਂਧੀਨਗਰ ਤੋਂ ਚੋਣ ਲੜੇ। ਪਾਰਟੀ ਸੁਪਰਵਾਈਜ਼ਰ ਨਿਮਾਬੇਨ ਆਚਾਰਿਆ ਨੇ ਦੱਸਿਆ ਕਿ ਭਾਜਪਾ ਨੇ 16 ਮਾਰਚ ਨੂੰ ਪਾਰਟੀ ਕਰਮਚਾਰੀਆਂ ਅਤੇ ਨੇਤਾਵਾਂ ਦੀ ਰਾਏ ਲੈਣ ਲਈ ਗਾਂਧੀ ਨਗਰ ਵਿਚ ਸੁਪਰਵਾਈਜ਼ਰਾਂ ਨੂੰ ਭੇਜਿਆ ਸੀ ਅਤੇ ਇਹਨਾਂ ਵਿਚੋਂ ਜ਼ਿਆਦਾਤਰ ਨੇ ਸ਼ਾਹ ਦਾ ਪੱਖ ਲਿਆ। ਸਾਬਕਾ ਉਪ-ਪ੍ਰਧਾਨਮੰਤਰੀ ਅਡਵਾਨੀ (91) ਨੇ ਛੇ ਵਾਰ ਗਾਂਧੀਨਗਰ ਸੀਟ ‘ਤੇ ਜਿੱਤ ਦਰਜ ਕੀਤੀ ਹੈ।

ਗਾਂਧੀਨਗਰ ਸੰਸਦੀ ਸੀਟ ਦੇ ਤਹਿਤ ਨਾਰਇਣਪੁਰਾ ਤੋਂ ਅਮਿਤ ਸ਼ਾਹ ਵਿਧਾਇਕ ਰਹੇ। ਫਿਲਹਾਲ ਅਮਿਤ ਸ਼ਾਹ ਰਾਜਸਭਾ ਸਾਂਸਦ ਹਨ। ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਅਮਿਤ ਸ਼ਾਹ ਦੇ ਲੜਨ ਨਾਲ ਗੁਜਰਾਤ ਵਿਚ ‘ਮਿਸ਼ਨ 26’ ਪੂਰਾ ਹੋ ਸਕਦਾ ਹੈ। ਪਾਰਟੀ ਦੀ ਇਕ ਬੈਠਕ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਮਾਰਗ-ਦਰਸ਼ਕ ਮੰਡਲ ਦੇ ਮੈਂਬਰ 92 ਸਾਲਾਂ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੇ ਚੋਣ ਲੜਨ ਦਾ ਫੈਸਲਾ ਉਹਨਾਂ ‘ਤੇ ਛੱਡ ਦਿੱਤਾ ਗਿਆ ਹੈ। 

Murli manohar JoshiMurli manohar Joshi

ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਅਡਵਾਨੀ ਨਾਲ ਪਾਰਟੀ ਨੇ ਇਸ ਬਾਰੇ ਕੋਈ ਸੰਪਰਕ ਨਹੀਂ ਕੀਤਾ। ਇਕ ਹੋਰ ਬਜ਼ੁਰਗ ਨੇਤਾ ਕਲਰਾਜ ਮਿਸ਼ਰਾ ਨੇ ਮੌਕੇ ਦੀ ਨਜ਼ਾਕਤ ਦੇਖਦੇ ਹੋਏ ਟਿਕਟ ਦੀ ਘੋਸ਼ਣਾ ਹੋਣ ਤੋਂ ਪਹਿਲਾਂ ਹੀ ਆਪਣੇ ਨਾਮ ਦੀ ਘੋਸ਼ਣਾ ਕਰ ਦਿੱਤੀ। ਪਾਰਟੀ ਨੇ ਹਾਲੇ ਕਾਨਪੁਰ ਸੀਟ ਤੋਂ ਉਮੀਦਵਾਰ ਤੈਅ ਨਹੀਂ ਕੀਤਾ ਹੈ।

ਇਹ ਸੀਟ ਮੁਰਲੀ ਮਨੋਹਰ ਜੋਸ਼ੀ ਦੀ ਹੈ। ਅਡਵਾਨੀ ਦੀ ਟਿਕਟ ਕੱਟਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਜੋਸ਼ੀ ਦੀ ਤਰ੍ਹਾਂ ਕਿਸੇ ਹੋਰ ਨੂੰ ਇਸ ਸੀਟ ਤੋਂ ਉਤਾਰ ਸਕਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਬੀਜੇਪੀ ਨੇ ਕਿਹਾ ਸੀ ਕਿ 75 ਤੋਂ ਪਾਰ ਨੇਤਾ ਚੋਣ ਲੜ ਸਕਦੇ ਹਨ, ਪਰ ਮੰਤਰੀ ਪਦ ਜਾਂ ਪਾਰਟੀ ਵਿਚ ਅਹੁਦਾ ਨਹੀਂ ਮਿਲੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement