ਅੱਜ ਤਕ ਕਿਸੇ ਵੀ ਖਿਡਾਰੀ ਤੋਂ ਨਹੀਂ ਤੋੜਿਆ ਗਿਆ ਧੋਨੀ ਦਾ ਇਹ ਰਿਕਾਰਡ
Published : Oct 31, 2018, 12:55 pm IST
Updated : Oct 31, 2018, 1:01 pm IST
SHARE ARTICLE
Dhoni
Dhoni

ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 13 ਸਾਲ ਪਹਿਲਾਂ ਅੱਜ ਦੇ ਦਿਨ ਸ਼੍ਰੀਲੰਕਾ......

ਨਵੀਂ ਦਿੱਲੀ ( ਪੀ.ਟੀ.ਆਈ ): ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 13 ਸਾਲ ਪਹਿਲਾਂ ਅੱਜ ਦੇ ਦਿਨ ਸ਼੍ਰੀਲੰਕਾ ਦੇ ਛੱਕੇ ਛੁਡਾ ਦਿਤੇ ਸਨ। ਦੱਸ ਦਈਏ ਕਿ 31 ਅਕਤੂਬਰ 2005 ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡਿਅਮ ਵਿਚ ਖੇਡੇ ਗਏ ਵਨਡੇ ਵਿਚ ਧੋਨੀ ਨੇ ਸ਼੍ਰੀਲੰਕਾ ਦੇ ਖਿਲਾਫ਼ 145 ਗੇਂਦਾਂ ਵਿਚ 183 ਰਨ ਲਗਾ ਦਿਤੇ ਸਨ। ਵਿਕਟ ਕੀਪਰ ਬੱਲੇਬਾਜ਼ ਦੇ ਤੌਰ ਉਤੇ ਵਨਡੇ ਇਤਿਹਾਸ ਦਾ ਇਹ ਸਭ ਤੋਂ ਬੜਾ ਨਿਜੀ ਸਕੋਰ ਰਿਹਾ। ਜੋ ਕਿ ਅੱਜ ਵੀ ਕਾਇਮ ਹੈ। ਉਦੋਂ ਧੋਨੀ ਨੇ ਆਸਟ੍ਰੇਲਿਆ ਦਿਗਜ ਏਡਮ ਗਿਲਕਰਿਸਟ ਦੇ 172 ਦੌੜਾਂ ਦੇ ਰਿਕਾਰਡ ਨੂੰ ਤੋੜਿਆ ਸੀ।

DhoniDhoni

ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਕੁਮਾਰ ਸੰਗਕਾਰਾ ਦੀ 138 ਰਨਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ 298 ਰਨਾਂ ਦਾ ਸਕੋਰ ਖੜਾ ਕੀਤਾ ਸੀ ਅਤੇ ਉਨ੍ਹਾਂ ਦਿਨਾਂ ਵਿਚ 299 ਦਾ ਟੀਚਾ ਕਾਫ਼ੀ ਚਣੌਤੀ ਪੂਰਵ ਹੁੰਦਾ ਸੀ ਪਰ ਲੰਬੇ ਬਾਲਾਂ ਵਾਲੇ ਧੋਨੀ ਨੇ ਇਸ ਟੀਚੇ ਨੂੰ ਵੀ ਆਸ਼ਾਨ ਸਾਬਤ ਕਰ ਦਿੱਤਾ। ਇਸ ਮੈਚ ਵਿਚ ਟੀਮ ਇੰਡੀਆ ਦੇ ਕਪਤਾਨ ਰਾਹੁਲ ਦ੍ਰਵਿੜ ਨੇ ਮਹਿੰਦਰ ਸਿੰਘ ਧੋਨੀ ਨੂੰ ਤੀਸਰੇ ਨੰਬਰ ਉਤੇ ਬੱਲੇਬਾਜੀ ਲਈ ਭੇਜਿਆ ਕਿਉਂਕਿ ਭਾਰਤੀ ਟੀਮ ਨੇ ਸਿਰਫ਼ 7 ਦੌੜਾਂ ਦੇ ਸਕੋਰ ਉਤੇ ਅਪਣੇ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਵਿਕੇਟ ਗਵਾ ਦਿਤਾ ਸੀ।

DhoniDhoni

ਧੋਨੀ ਨੇ ਚਾਮਿੰਡਾ ਅਤੇ ਮੁਰਲੀਧਰਨ ਵਰਗੇ ਖ਼ਤਰਨਾਕ ਗੇਂਦਬਾਜਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਆਪਣੇ ਹੈਲੀਕਾਪਟਰ ਸ਼ਾਟ ਦਾ ਕਮਾਲ ਦਿਖਾਉਂਦੇ ਹੋਏ ਤਾਬੜਤੋੜ ਪਾਰੀ ਖੇਡੀ ਅਤੇ ਧੋਨੀ ਨੇ ਅਜਿਹੀ ਪਾਰੀ ਖੇਡੀ ਕਿ ਸ਼੍ਰੀਲੰਕਾ ਦੇ ਗੇਂਦਬਾਜਾਂ ਦੀ ਹਾਲਤ ਖ਼ਰਾਬ ਹੋ ਗਈ। ਧੋਨੀ ਨੇ 40 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਜਦੋਂ ਕਿ 85 ਗੇਂਦਾਂ ਵਿਚ ਸੈਂਕੜਾ ਜੜ ਦਿਤਾ। ਧੋਨੀ ਨੇ ਨੰਬਰ ਤਿੰਨ ਉਤੇ ਮਿਲੇ ਮੌਕੇ ਦਾ ਪੂਰਾ ਫਾਇਦਾ ਉਠਾਉਦੇਂ ਹੋਏ ਟੀਮ ਲਈ ਮੈਚ ਜਿਤਾਊ ਪਾਰੀ ਖੇਡੀ। ਅਖੀਰ ਵਿਚ ਧੋਨੀ 145 ਗੇਂਦਾਂ ਵਿਚ 183 ਦੌੜਾਂ ਬਣਾ ਕੇ ਨਾਬਾਦ ਪਰਤੇ।

DhoniDhoni

ਧੋਨੀ ਨੇ ਅਪਣੀ ਇਸ ਪਾਰੀ ਵਿਚ 15 ਕਰਾਰੇ ਚੌਕੇ ਅਤੇ 10 ਛੱਕੇ ਲਗਾਏ ਸਨ। ਧੋਨੀ ਦੀ ਤਾਬੜਤੋੜ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ 46.1 ਓਵਰ ਵਿਚ ਹੀ 303 ਦੌੜਾਂ ਬਣਾ ਕੇ ਮੈਚ 6 ਵਿਕੇਟ ਨਾਲ ਜਿੱਤ ਲਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement