
ਨਵੀਂ ਦਿੱਲੀ, 1
ਸਤੰਬਰ : ਭਾਰਤ ਵਿਚ ਖੇਡਾਂ ਦੀ ਹਾਲਤ ਕਿੱਦਾਂ ਦੀ ਹੈ, ਇਹ ਗੱਲ ਕਿਸੇ ਤੋਂ ਲੁਕੀ ਨਹੀਂ
ਹੈ। ਘੱਟ ਸਾਧਨਾਂ ਦੇ ਬਾਵਜੂਦ ਖਿਡਾਰੀ ਮਿਹਨਤ ਨਾਲ ਵਿਸ਼ਵ ਪਟਲ ਉੱਤੇ ਅਪਣੀ ਦਿਖ ਬਣਾਉਂਦੇ
ਹਨ, ਪਰ ਉਨ੍ਹਾਂ ਨਾਲ ਅਪਣੇ ਦੇਸ਼ ਵਿਚ ਹੋਣ ਵਾਲਾ ਵਿਵਹਾਰ ਉਨ੍ਹਾਂ ਨੂੰ ਤੋੜ ਕੇ ਰੱਖ
ਦਿੰਦਾ ਹੈ। ਹਾਲ ਹੀ ਵਿਚ ਇਕ ਵਾਰ ਫਿਰ ਤੋਂ ਦੇਸ਼ ਵਿਚ ਖੇਡ ਪ੍ਰਤਿਭਾ ਨਾਲ ਇਹੀ ਰਵੱਈਆ
ਦੇਖਣ ਨੂੰ ਮਿਲਿਆ ਹੈ।
ਟੇਬਲ ਟੈਨਿਸ ਵਿਚ ਦੇਸ਼ ਲਈ ਮੈਡਲ ਜਿੱਤ ਚੁੱਕੀ ਕੌਮਾਂਤਰੀ
ਪੈਰਾ-ਐਥਲੀਟ ਸੁਵਰਨਾ ਰਾਜ ਨੂੰ ਇਕ ਵਾਰ ਫਿਰ ਭਾਰਤੀ ਰੇਲ ਵਿਵਸਥਾ ਨੇ ਪਰੇਸ਼ਾਨ ਕੀਤਾ ਹੈ।
ਪੋਲੀਉ ਕਾਰਨ 90 ਫ਼ੀ ਸਦੀ ਵਿਕਲਾਂਗ ਖਿਡਾਰੀ ਨੂੰ ਭਾਰਤੀ ਰੇਲਵੇ ਵਿਚ ਇਕ ਵਾਰ ਫਿਰ ਤੋਂ
ਉੱਤੇ ਦੀ ਸੀਟ ਦਿਤੀ ਗਈ ਹੈ। ਸੁਵਰਨਾ ਨਾਲ ਅਜਿਹਾ ਰਵੱਈਆ ਪਹਿਲੀ ਵਾਰ ਨਹੀਂ ਹੋਇਆ ਹੈ।
ਇਸ
ਤੋਂ ਪਹਿਲਾਂ, ਇਸ ਸਾਲ ਜੂਨ ਵਿਚ ਵੀ ਉਨ੍ਹਾਂ ਨੂੰ ਰੇਲਵੇ ਨੇ ਉੱਤੇ ਦੀ ਸੀਟ ਦਿੱਤੀ ਸੀ।
ਉਸ ਸਮੇਂ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਉਸ
ਜਾਂਚ ਦਾ ਕੀ ਹੋਇਆ ਇਹ ਤਾਂ ਪਤਾ ਨਹੀਂ, ਪਰ ਇਕ ਵਾਰ ਫਿਰ ਤੋਂ ਸੁਵਰਨਾ ਨਾਲ ਹੋਇਆ
ਅਜਿਹਾ ਵਿਵਹਾਰ ਦਰਸਾਉਂਦਾ ਹੈ ਕਿ ਭਾਰਤੀ ਰੇਲਵੇ ਕਿੰਨਾ ਸੰਵੇਦਨਸ਼ੀਲ ਹੈ।
ਸੁਵਰਨਾ
ਨੇ ਇਸ ਬਾਰੇ ਵਿੱਚ ਕਿਹਾ ਹੈ, ''ਮੇਰੇ ਨਾਲ ਅਜਿਹਾ ਜੂਨ ਵਿਚ ਹੋਇਆ ਸੀ ਉਹੀ ਫਿਰ ਇਕ ਵਾਰ
ਹੋਇਆ। ਵਿਕਲਾਂਗ ਹੋਣ ਦੇ ਬਾਅਦ ਵੀ ਮੈਨੂੰ ਉੱਤੇ ਦੀ ਬਰਥ (ਸੀਟ) ਦਿੱਤੀ ਗਈ ਜਦੋਂ ਕਿ
ਮੈਂ ਵਿਸ਼ੇਸ਼ ਸ਼੍ਰੇਣੀ (ਵਿਕਲਾਂਗ ਕੋਟੇ) ਦੀ ਟਿਕਟ ਲਈ ਸੀ। ਜੂਨ ਵਿਚ ਸੁਵਰਨਾ ਨੇ ਰੇਲਵੇ
ਸਫਰ ਦੌਰਾਨ ਟੀ.ਟੀ. ਨਾਲ ਸੀਟ ਬਦਲਨ ਦੀ ਗੁਜਾਰਿਸ਼ ਵੀ ਕੀਤੀ ਸੀ, ਪਰ ਉਨ੍ਹਾਂ ਲਈ ਕੋਈ
ਸੀਟ ਉਪਲੱਬਧ ਨਹੀਂ ਹੋ ਸਕੀ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਜ਼ਮੀਨ ਉੱਤੇ ਹੀ ਸੋਣਾ ਪਿਆ
ਸੀ। ਇਸ ਘਟਨਾ ਦੀ ਦੇਸ਼ ਭਰ ਵਿਚ ਹੋਈ ਆਲੋਚਨਾ ਦੇ ਬਾਅਦ ਰੇਲ ਮੰਤਰੀ ਨੇ ਇਸ ਮਾਮਲੇ ਦੀ
ਜਾਂਚ ਦੇ ਆਦੇਸ਼ ਦਿਤੇ ਸਨ।
ਇਸ ਬਾਰੇ ਵਿਚ ਰੇਲਵੇ ਦੇ ਪੀ.ਆਰ.ਓ. ਨੇ ਕਿਹਾ,
''ਵਿਕਲਾਂਗ ਮੁਸਾਫਰਾਂ ਲਈ ਰੇਲਵੇ ਬਹੁਤ ਸੰਵੇਦਨਸ਼ੀਲ ਹੈ। ਅਸੀ ਅਜਿਹੇ ਮੁਸਾਫਰਾਂ ਦੀਆਂ
ਸਹੂਲਤਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਵਿਸ਼ੇਸ਼ ਛੋਟ ਦਾ ਖਾਸ ਖਿਆਲ ਰਖਦੇ ਹਾਂ।''
ਹਾਲਾਂਕਿ, ਉਨ੍ਹਾਂ ਦੇ ਬਿਆਨ ਅਤੇ ਹਕੀਕਤ ਵਿਚ ਜ਼ਮੀਨ-ਅਸਮਾਨ ਦਾ ਅੰਤਰ ਦਿਖਾਈ ਦੇ ਰਿਹੇ
ਹੈ। (ਪੀ.ਟੀ.ਆਈ.)