ਧਰਮ ਪਰਿਵਰਤਨ ਮਾਮਲਾ : ਟਾਟਰਗੰਜ ਦੇ ਸਿੱਖਾਂ ਨੇ ਦੱਸੀਆਂ ਅੰਦਰਲੀਆਂ ਗੱਲਾਂ

By : JUJHAR

Published : Jun 2, 2025, 1:48 pm IST
Updated : Jun 2, 2025, 2:02 pm IST
SHARE ARTICLE
Conversion case: Sikhs of Tatarganj reveal insider details
Conversion case: Sikhs of Tatarganj reveal insider details

ਕਿਹਾ, ਕੁੱਝ ਲੋਕਾਂ ਨੇ ਜ਼ਮੀਨੀ ਝਗੜੇ ਨੂੰ ਧਰਮ ਪਰਿਵਰਤਨ ਦੀ ਰੰਗਤ ਦੇ ਦਿਤੀ

ਟਾਟਰਗੰਜ ਤੋਂ ਰੋਜ਼ਾਨਾ ਸਪੋਕਸਮੈਨ ਦੀ ਟੀਮ ਸਚਾਈ ਤੁਹਾਡੇ ਤਕ ਲੈ ਕੇ ਆ ਰਹੀ ਹੈ। ਜਿਥੋਂ ਪਿਛਲੇ ਦਿਨੀ ਖ਼ਬਰਾਂ ਆਈਆਂ ਸਨ ਕਿ ਯੂਪੀ ਦੇ ਕਾਫ਼ੀ ਲੋਕ ਆਪਣਾ ਧਰਮ ਪਰਿਵਰਤਨ ਕਰ ਕੇ ਈਸਾਈ ਬਣ ਰਹੇ ਹਨ ਪਰ ਜ਼ਮੀਨੀ ਹਕੀਕਤ ਤੇ ਉਥੋਂ ਦੇ ਸਿੱਖਾਂ ਮੁਤਾਬਕ ਹਕੀਕਤ ਕੁੱਝ ਹੋਰ ਹੈ। ਜਿਸ ਤਰ੍ਹਾਂ ਲੋਕਾਂ ਨੂੰ ਦਸਿਆ ਗਿਆ ਕਿ ਪੀਲੀਭੀਤ ਦੇ 3000 ਲੋਕ ਈਸਾਈ ਬਣ ਗਏ ਹਨ। ਧਰਮ ਪਰਿਵਰਤਨ ਸਿਖਰਾਂ ’ਤੇ ਚੱਲ ਰਿਹਾ ਹੈ, ਲਾਲਚ ਦਿਤਾ ਜਾ ਰਿਹਾ ਹੈ ਪਰ ਉਥੋਂ ਦੇ ਲੋਕਾਂ ਨੇ ਇਨ੍ਹਾਂ ਗੱਲਾਂ ਨੂੰ ਨਕਾਰਿਆ ਹੈ। 

ਪਿੰਡ ਦੇ ਇਕ ਵਿਅਕਤੀ ਨੇ ਕਿਹਾ ਧਰਮ ਪਰਿਵਰਤਨ ਵਾਲੀਆਂ ਸਾਰੀਆਂ ਗੱਲਾਂ ਝੂਠੀਆਂ ਹਨ। ਅੱਜ ਤੋਂ 5 ਸਾਲ ਪਹਿਲਾਂ ਇਥੋਂ ਦੇ ਕੁੱਝ ਲੋਕ ਘਰ ਵਿਚ ਬੈਠ ਕੇ ਪ੍ਰਾਰਥਨਾ ਤਾਂ ਕਰਦੇ ਸਨ। ਕੁੱਝ ਬਾਹਰਲੇ ਲੋਕਾਂ ਦੇ ਪਿੱਛੇ ਲੱਗ ਕੇ ਪਿੰਡ ਦੇ ਕੁੱਝ ਲੋਕ ਇਸ ਤਰ੍ਹਾਂ ਕਰਦੇ ਸਨ। ਪਰ ਬਾਅਦ ਵਿਚ ਕਮੇਟੀ ਤੇ ਪ੍ਰਸ਼ਾਸਨ ਦੇ ਦਖ਼ਲ ਨਾਲ ਪ੍ਰਾਰਥਨਾ ਸਭਾ ਬੰਦ ਹੋ ਗਈ। ਅੱਜ ਤੋਂ 4 ਮਹੀਨੇ ਪਹਿਲਾਂ ਮੇਰੀਆਂ ਦੋ ਬੇਟੀਆਂ ਦਾ ਵਿਆਹ ਗੁਰੂਘਰ ਵਿਚ ਹੀ ਹੋਇਆ ਸੀ। ਜੇ ਅਜਿਹੀ ਕੋਈ ਗੱਲ ਹੁੰਦੀ ਤਾਂ ਅਸੀਂ ਗੁਰੂਘਰ ਜਾਣਾ ਹੀ ਨਹੀਂ ਸੀ। ਸਾਨੂੰ ਜੇ ਕੋਈ ਲਾਲਚ ਹੁੰਦਾ ਤਾਂ ਅਸੀਂ ਪੱਕੇ ਮਕਾਨ ਨਾ ਬਣਾ ਲੈਂਦੇ।

ਸਾਡੇ ਪਿੰਡ ਤੋਂ 4 ਕਿਲੋਮੀਟਰ ਦੂਰ ਜੋ ਲੋਕ ਰਹਿੰਦੇ ਹਨ ਇਹ ਅਫ਼ਵਾਹ ਉਨ੍ਹਾਂ ਨੇ ਉਡਾਈ ਹੋਈ ਹੈ, ਜਿਨ੍ਹਾਂ ਨੇ ਸਾਰਿਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਜਿਸ ਕਰ ਕੇ ਸਾਰਾ ਮਾਹੌਲ ਵਿਗੜਿਆ ਹੋਇਆ ਹੈ ਤਾਂ ਹੀ ਪ੍ਰਸ਼ਾਸਨ ਜਾਂਚ ਕਰਨ ਆਉਂਦਾ ਹੈ ਤੇ ਮੀਡੀਆ ਵਾਲੇ ਵੀ ਆਉਂਦੇ ਹਨ। ਸਾਨੂੰ ਕੋਈ ਲਾਲਚ ਨਹੀਂ ਦਿੰਦਾ ਜੇ ਅਜਿਹੀ ਗੱਲ ਹੁੰਦੀ ਤਾਂ ਸਾਡੇ ਪਿੰਡ ਵਿਚ ਚੰਗਾ ਸਕੂਲ ਤੇ ਹਸਪਤਾਲ ਹੁੰਦਾ। ਸਾਡੇ ਘਰ ਪੱਕੇ ਹੁੰਦੇ। ਸਾਡੇ ਪਿੰਡ ਵਿਚ 300 ਘਰ ਹਨ ਤੇ 3000 ਦੇ ਲਗਭਗ ਵੋਟ ਹੈ।
ਪਿੰਡ ਦੇ ਇਕ ਹੋਰ ਵਿਅਕਤੀ ਨੇ ਕਿਹਾ ਕਿ ਸਾਡੇ ਪੁਰਖੇ ਵੀ ਸਿੱਖ ਸਨ ਤੇ ਅਸੀਂ ਵੀ ਸਿੱਖ ਹਨ ਤੇ ਹਰ ਰੋਜ਼ ਗੁਰੂ ਘਰ ਜਾ ਕੇ ਮੱਥਾ ਟੇਕਦੇ ਹਾਂ।

ਸਾਨੂੰ ਨਾ ਕਿਸੇ ਨੇ ਲਾਲਚ ਦਿਤਾ ਤੇ ਨਾ ਹੀ ਅਸੀਂ ਕਿਸੇ ਦੇ ਲਾਲਚ ਵਿਚ ਆਉਂਦੇ ਹਾਂ। ਅਸੀਂ ਸਿੱਖ ਹਾਂ ਤੇ ਸਿੱਖੀ ਨਾਲ ਹੀ ਜੁੜੇ ਰਹਾਂਗੇ। ਅਸੀਂ ਕਿਸੇ ਲਾਲਚ ਵਿਚ ਆ ਕੇ ਆਪਣਾ ਧਰਮ ਨਹੀਂ ਛੱਡਾਂਗੇ। ਅਸੀਂ ਆਪਣਾ ਕਮਾਉਂਦੇ ਹਾਂ ਤੇ ਆਪਣਾ ਹੀ ਖਾਂਦੇ ਹਾਂ। ਸਾਡੇ ਪਿੰਡ ਵਿਚ ਬਿਜਲੀ, ਪਾਣੀ, ਸਕੂਲ ਅਤੇ ਹਸਪਤਾਲ ਦੀ ਸਮੱਸਿਆ ਤਾਂ ਹੈ ਪਰ ਕੀ ਕਰੀਏ ਸਮਾਂ ਕੱਢ ਰਹੇ ਹਾਂ। ਪਿੰਡ ਦੇ ਇਕ ਹੋਰ ਨੌਜਵਾਨ ਨੇ ਕਿਹਾ ਕਿ ਕੁੱਝ ਗ਼ਲਤ ਅਨਸਰਾਂ ਨੇ ਸਾਡੇ ਸਿੱਖ ਸਮਾਜ ਨੂੰ ਬਦਨਾਮ ਕੀਤਾ ਹੈ। ਜੋ ਤੁਸੀਂ ਵੀ ਆ ਕੇ ਦੇਖ ਲਿਆ ਹੈ।

photophoto

ਇਥੇ ਦੋ-ਤਿੰਨ ਸਾਲ ਪਹਿਲਾਂ ਇਕ ਘਰ ਵਿਚ ਸਭਾ ਚਲਦੀ ਸੀ ਜਿਥੇ ਪਿੰਡ ਦੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਹੁੰਦੇ ਸੀ। ਧਰਮ ਪਰਿਵਰਤਨ ਦਾ ਮੁੱਦਾ ਪ੍ਰਸ਼ਾਸਨ ਤਕ ਵੀ ਪਹੁੰਚਿਆ ਹੈ ਤੇ ਪ੍ਰਸ਼ਾਸਨ ਵਲੋਂ ਵੀ ਲਗਾਤਾਰ ਇਸ ਮੁੱਦੇ ਜਾਂਚ ਕੀਤੀ ਜਾ ਰਹੀ ਹੈ। ਐਸਡੀਐਮ ਵੀ ਆਪਣੀ ਟੀਮ ਨਾਲ ਇਥੇ ਆਏ ਸਨ ਪਰ ਇਥੇ ਅਜਿਹਾ ਕੋਈ ਮਾਮਲਾ ਨਹੀਂ ਪਇਆ ਗਿਆ। ਇਹ ਸਾਰਾ ਘਟਨਾਕ੍ਰਮ ਇਕ ਜ਼ਮੀਨੀ ਵਿਵਾਦ ਕਰ ਕੇ ਹੋਇਆ ਹੈ। ਪਿਛਲੇ ਦਿਨੀਂ ਧਰਮ ਪਰਿਵਰਤਨ ਦਾ ਆਰੋਪ ਮੇਰੇ ’ਤੇ ਵੀ ਲਗਿਆ ਸੀ। ਮੈਂ ਸ਼ੋਸਲ ਮੀਡੀਆ ਦਾ ਪੱਤਰਕਾਰ ਹਾਂ ਤੇ ਇਕ ਪ੍ਰੋਗਰਾਮ ਨੂੰ ਕਵਰੇਜ ਕੀਤਾ ਸੀ।

ਜਿਸ ਦੌਰਾਨ ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਧਰਮ ਪਰਿਵਰਤਨ ਕਰ ਲਉ। ਤੁਹਾਨੂੰ 2 ਲੱਖ ਰੁਪਏ ਦਿਤੇ ਜਾਣਗੇ। ਮੇਰੇ ਪਰਿਵਾਰ ਵਿਚ 12 ਲੋਕ ਹਨ, ਜਿਸ ਕਰ ਕੇ ਮੈਨੂੰ 24 ਲੱਖ ਰੁਪਏ ਮਿਲਣੇ ਸੀ ਪਰ ਅਸੀਂ ਧਰਮ ਪਰਿਵਰਤਨ ਨਹੀਂ ਕੀਤਾ। ਜੇ ਅਸੀਂ ਧਰਮ ਪਰਿਵਰਤਨ ਕਰ ਲੈਂਦੇ ਤਾਂ ਸਾਡੇ ਘਰ ਕੱਚਾ ਨਹੀਂ ਹੋਣਾ ਸੀ। ਅਸੀਂ ਅੱਜ ਵੀ ਪੰਜਾਬ ਵਿਚ ਜਾ ਕੇ ਝੋਨਾ ਲਗਾਉਂਦੇ ਤੇ ਕਣਕ ਕੱਟਦੇ ਹਾਂ, ਮਿਹਨਤ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲਦੇ ਹਾਂ। ਸਾਡੇ ਪਿੰਡ ਦੇ ਕਈ ਲੋਕ ਜੋ ਹਰ ਰੋਜ਼ ਗੁਰੂਘਰ ਵਿਚ ਜਾ ਕੇ ਸੇਵਾ ਕਰਦੇ ਹਨ, ਪਾਠ ਕਰਦੇ ਹਨ, ਪਰ ਇਨ੍ਹਾਂ ਗ਼ਲਤ ਲੋਕਾਂ ਨੇ ਉਨ੍ਹਾਂ ਦਾ ਨਾਮ ਵੀ ਬਦਨਾਮ ਕਰ ਦਿਤਾ ਹੈ।

ਸਾਡੇ ਪਿੰਡ ਵਿਚ ਕੁੱਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਸੀ ਤਾਂ ਸਾਡਾ ਸਾਰਾ ਪਿੰਡ ਗੁਰੂ ਘਰ ਮੱਥਾ ਟੇਕਣ ਗਿਆ ਸੀ। ਜਿਨ੍ਹਾਂ ਨੇ ਧਰਮ ਪਰਿਵਰਤਨ ਵਾਲੀ ਅਫ਼ਵਾਹ ਫੈਲਾਈ ਹੈ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਿੰਡ ਦੇ ਜਿਹੜੇ 500 ਲੋਕਾਂ ਨੇ ਧਰਮ ਬਦਲਿਆ ਸੀ ਉਨ੍ਹਾ ਵਿਚੋਂ 150 ਲੋਕ ਹੀ ਗੁਰਦੁਆਰਾ ਸਾਹਿਬ ਵਿਚ ਆਏ ਸਨ, ਬਾਕੀ ਸਾਡੇ ਆਪਣੇ ਘਰਾਂ ਵਿਚ ਸਨ। ਇਹ ਜਿਹੜੇ ਲੋਕ ਈਸਾਈ ਧਰਮ ਵਲੋਂ ਪ੍ਰਾਰਥਨਾ ਕਰਦੇ ਸਨ ਉਹ 2 ਤੋਂ 3 ਸਾਲ ਪਹਿਲਾਂ ਕਰਦੇ ਸਨ।

ਪਰ ਬਾਅਦ ਵਿਚ ਉਹ ਸਾਡੇ ਵਾਪਸ ਸਿੱਖ ਧਰਮ ਨੂੰ ਮੰਨਣ ਲੱਗ ਪਏ ਸਨ ਤੇ ਇਨ੍ਹਾਂ ਗ਼ਲਤ ਲੋਕਾਂ ਨੇ ਉਸੇ ਪੁਰਾਣੇ ਮੁੱਦੇ ਨੂੰ ਨਵਾਂ ਬਣਾ ਕੇ ਪੇਸ਼ ਕੀਤਾ ਹੈ। ਸਾਡਾ ਸਾਰਾ ਪਿੰਡ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਜਾਂਦਾ ਹੈ ਤੇ ਅਸੀਂ ਸਾਰੇ ਸਿੱਖ ਹਾਂ, ਸਿੱਖ ਹੀ ਰਹਾਂਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement