
ਤੁਰਕੀ ਦੇ ਇਕ ਟੀ.ਵੀ. ਚੈਨਲ ਨੇ ਇਕ ਸੀ.ਸੀ.ਟੀ.ਵੀ. ਫੁਟੇਜ ਦਾ ਪ੍ਰਸਾਰਨ ਕੀਤਾ ਹੈ......
ਅੰਕਾਰਾ : ਤੁਰਕੀ ਦੇ ਇਕ ਟੀ.ਵੀ. ਚੈਨਲ ਨੇ ਇਕ ਸੀ.ਸੀ.ਟੀ.ਵੀ. ਫੁਟੇਜ ਦਾ ਪ੍ਰਸਾਰਨ ਕੀਤਾ ਹੈ। ਇਸ ਵਿਚ ਕੁਝ ਲੋਕਾਂ ਨੂੰ ਸੂਟਕੇਸ ਅਤੇ ਬੈਗ ਲਿਜਾਂਦੇ ਦਿਖਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸੂਟਕੇਸਾਂ ਅਤੇ ਬੈਗ ਵਿਚ ਸਾਊਦੀ ਅਰਬ ਦੇ ਸਾਬਕਾ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਦੇ ਟੁੱਕੜੇ ਹਨ। ਇਕ ਟੀ.ਵੀ. ਚੈਨਲ 'ਤੇ ਦਿਖਾਏ ਗਏ ਦ੍ਰਿਸ਼ਾਂ ਵਿਚ ਇਸਤਾਂਬੁਲ ਵਿਚ ਸਾਊਦੀ ਅਰਬ ਦੇ ਕੌਂਸਲੇਟ ਜਨਰਲ ਦੀ ਰਿਹਾਇਸ਼ ਵਲ ਤਿੰਨ ਵਿਅਕਤੀ 5 ਸੂਟਕੇਸ ਅਤੇ ਕਾਲੇ ਰੰਗ ਦੇ ਦੋ ਵੱਡੇ ਬੈਗ ਲਿਜਾਂਦੇ ਹੋਏ ਦਿੱਸਦੇ ਹਨ।
ਸਾਊਦੀ ਵਣਜ ਦੂਤਘਰ ਤੋਂ ਕੁਝ ਦੂਰੀ 'ਤੇ ਆਵਾਸ ਸਥਿਤ ਹੈ। ਅਕਤੂਬਰ ਵਿਚ ਦੂਤਘਰ ਦੇ ਅੰਦਰ ਜਾਣ ਦੇ ਬਾਅਦ ਖਸ਼ੋਗੀ ਦੀ ਹੱਤਿਆ ਕਰ ਦਿਤੀ ਗਈ ਸੀ। ਤੁਰਕੀ ਦੇ ਅਗਿਆਤ ਸਰੋਤਾਂ ਦੇ ਹਵਾਲੇ ਨਾਲ ਟੀ.ਵੀ. ਚੈਨਲ ਨੇ ਕਿਹਾ ਹੈ ਕਿ ਖਸ਼ੋਗੀ ਦੀ ਲਾਸ਼ ਦੇ ਟੁੱਕੜੇ ਇਨ੍ਹਾਂ ਸੂਟਕੇਸਾਂ ਅਤੇ ਬੈਗ ਵਿਚ ਬੰਦ ਸਨ। ਇਕ ਅੰਗਰੇਜ਼ੀ ਅਖਬਾਰ ਵਿਚ ਲਿਖਣ ਵਾਲੇ ਖਸ਼ੋਗੀ ਦੀ ਹੱਤਿਆ 2 ਅਕਤੂਬਰ ਨੂੰ ਹੋਈ ਸੀ।
ਇਹ ਘਟਨਾ ਉਦੋਂ ਹੋਈ ਜਦੋਂ ਉਹ ਦੂਤਘਰ ਦੇ ਅੰਦਰ ਗਏ ਸਨ। ਤੁਰਕੀ ਦੇ ਅਧਿਕਾਰੀਆਂ ਨੇ ਅਕਤੂਬਰ ਵਿਚ ਵਣਜ ਦੂਤਘਰ ਅਤੇ ਰਿਹਾਇਸ਼ ਦੇ ਨਾਲ ਹੀ ਕਈ ਥਾਵਾਂ 'ਤੇ ਖੋਜ ਕੀਤੀ ਸੀਪਰ ਖਸ਼ੋਗੀ ਦੀ ਲਾਸ਼ ਨਹੀਂ ਮਿਲੀ। ਚੈਨਲ ਨੇ ਕਿਹਾ ਹੈ ਕਿ ਬੈਗ ਅਤੇ ਸੂਟਕੇਸ ਨੂੰ ਇਕ ਮਿਨੀਬੱਸ ਵਿਚ ਰਖਿਆ ਗਿਆ। ਇਹ ਬੱਸ ਵਣਜ ਦੂਤਘਰ ਤੋਂ ਰਿਹਾਇਸ਼ ਦੇ ਗੈਰਾਜ ਵਲ ਗਈ। ਇਸ ਮਗਰੋਂ ਉਹ ਲੋਕ ਬੈਗ ਸਮੇਤ ਅੰਦਰ ਚਲੇ ਗਏ। (ਪੀਟੀਆਈ)