
2016 ਤੋਂ ਬਾਅਦ ਇਹ ਪਹਿਲਾ ਫੀਸ ਵਾਧਾ ਹੈ ਅਤੇ 1 ਅਪ੍ਰੈਲ ਤੋਂ ਲਾਗੂ ਹੋਵੇਗਾ।
US visa news: ਅਮਰੀਕਾ ਨੇ ਐਚ-1ਬੀ, ਐਲ-1 ਅਤੇ ਈ.ਬੀ.-5 ਵਰਗੀਆਂ ਗੈਰ-ਪ੍ਰਵਾਸੀ ਵੀਜ਼ਾ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਫੀਸ ’ਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ। 2016 ਤੋਂ ਬਾਅਦ ਇਹ ਪਹਿਲਾ ਫੀਸ ਵਾਧਾ ਹੈ ਅਤੇ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਐਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ।
ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਲਈ ਇਸ ’ਤੇ ਨਿਰਭਰ ਕਰਦੀਆਂ ਹਨ।
1990 ’ਚ, ਅਮਰੀਕੀ ਸਰਕਾਰ ਨੇ ਈ.ਬੀ.-5 ਪ੍ਰੋਗਰਾਮ ਦੀ ਸਥਾਪਨਾ ਕੀਤੀ ਸੀ ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਕਾਰੋਬਾਰ ’ਚ ਘੱਟੋ ਘੱਟ 500,000 ਡਾਲਰ ਦੇ ਨਿਵੇਸ਼ ਕਰ ਕੇ ਅਪਣੇ ਅਤੇ ਅਪਣੇ ਪਰਵਾਰਕ ਮੈਂਬਰਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਈ.ਬੀ.-5 ਪ੍ਰੋਗਰਾਮ 10 ਅਮਰੀਕੀ ਕਾਮਿਆਂ ਨੂੰ ਨੌਕਰੀ ਦੇਣ ’ਚ ਮਦਦ ਕਰਦਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਨਵੀਂ ਫੀਸ ਦਰ ਮੁਤਾਬਕ ਫਾਰਮ ਆਈ-129 ਤਹਿਤ ਐਚ-1ਬੀ ਵੀਜ਼ਾ ਦੀ ਫੀਸ 460 ਡਾਲਰ ਤੋਂ ਵਧਾ ਕੇ 780 ਡਾਲਰ ਕਰ ਦਿਤੀ ਗਈ ਹੈ। ਐਚ-1ਬੀ ਰਜਿਸਟ੍ਰੇਸ਼ਨ ਫੀਸ ਅਗਲੇ ਸਾਲ 10 ਡਾਲਰ ਤੋਂ ਵਧਾ ਕੇ 215 ਡਾਲਰ ਕਰ ਦਿਤੀ ਜਾਵੇਗੀ। ਬੁਧਵਾਰ ਨੂੰ ਜਾਰੀ ਫੈਡਰਲ ਨੋਟੀਫਿਕੇਸ਼ਨ ਮੁਤਾਬਕ ਐਲ-1 ਵੀਜ਼ਾ ਦੀ ਫੀਸ 460 ਡਾਲਰ ਤੋਂ ਵਧਾ ਕੇ 1,385 ਡਾਲਰ ਅਤੇ ਈ.ਬੀ.-5 ਵੀਜ਼ਾ ਦੀ ਫੀਸ 3,675 ਡਾਲਰ ਤੋਂ ਵਧਾ ਕੇ 11,160 ਡਾਲਰ ਕਰ ਦਿਤੀ ਗਈ ਹੈ।
ਐਲ-1 ਵੀਜ਼ਾ ਅਮਰੀਕਾ ਵਿਚ ਇਕ ਗੈਰ-ਪ੍ਰਵਾਸੀ ਸ਼੍ਰੇਣੀ ਦਾ ਵੀਜ਼ਾ ਹੈ। ਇਹ ਬਹੁਕੌਮੀ ਕੰਪਨੀਆਂ ਨੂੰ ਅਪਣੇ ਵਿਦੇਸ਼ੀ ਦਫਤਰਾਂ ਤੋਂ ਕੁੱਝ ਮੁਲਾਜ਼ਮਾਂ ਨੂੰ ਅਸਥਾਈ ਤੌਰ ’ਤੇ ਅਮਰੀਕਾ ’ਚ ਕੰਮ ਕਰਨ ਲਈ ਤਬਦੀਲ ਕਰਨ ਦੀ ਇਜਾਜ਼ਤ ਦਿੰਦਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ ਅਪਣੇ ਫੈਡਰਲ ਨੋਟੀਫਿਕੇਸ਼ਨ ’ਚ ਕਿਹਾ ਕਿ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਵਲੋਂ ਵਰਤੇ ਜਾਣ ਵਾਲੇ ਫਾਰਮ ਅਤੇ ਫੀਸ ਢਾਂਚੇ ’ਚ ਬਦਲਾਅ ਦੇ ਨਾਲ ਫੀਸ ਐਡਜਸਟਮੈਂਟ ਦੇ ਆਧਾਰ ’ਤੇ ਸ਼ੁੱਧ ਲਾਗਤ, ਲਾਭ ਅਤੇ ਟ੍ਰਾਂਸਫਰ ਭੁਗਤਾਨ ਹੋਵੇਗਾ।
(For more Punjabi news apart from US visa news: H-1B, L-1 and EB-5 visa fees hiked, stay tuned to Rozana Spokesman)