Russia-Ukraine War : ਫੇਸਬੁੱਕ ਅਤੇ ਟਵਿੱਟਰ ਤੋਂ ਬਾਅਦ ਯੂਟਿਊਬ ਨੇ ਵੀ ਲਗਾਈ ਰੂਸੀ ਮੀਡੀਆ 'ਤੇ ਪਾਬੰਦੀ 
Published : Mar 1, 2022, 4:14 pm IST
Updated : Mar 1, 2022, 4:14 pm IST
SHARE ARTICLE
Russia-Ukraine War: After Facebook and Twitter, YouTube also bans Russian media
Russia-Ukraine War: After Facebook and Twitter, YouTube also bans Russian media

ਹੁਣ ਯੂਰਪ ਵਿਚ ਨਹੀਂ ਚਲਣਗੇ RT ਅਤੇ ਸਪੁਤਨਿਕ ਨਿਊਜ਼ ਚੈਨਲ 

ਰੂਸ ਵਲੋਂ ਯੂਕਰੇਨ 'ਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਰੂਸ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਰੀ ਅਨੁਸਾਰ ਯੂਟਿਊਬ ਨੇ ਪਹਿਲਾਂ ਹੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਰੂਸੀ ਮੀਡੀਆ ਏਜੰਸੀ ਨੂੰ ਵੀ ਬਲਾਕ ਕਰਨ ਦਾ ਫ਼ੈਸਲਾ ਕੀਤਾ ਹੈ।  ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ ਅਤੇ ਟਵਿੱਟਰ ਵੀ ਰੂਸੀ ਮੀਡੀਆ 'ਤੇ ਅਜਿਹਾ ਕਦਮ ਚੁੱਕ ਚੁੱਕੇ ਹਨ।

Youtube Policy ChangedYoutube  

ਦਰਅਸਲ, ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਰੂਸ ਹੁਣ ਗੂਗਲ ਨੂੰ ਟੱਕਰ ਦੇਣ ਲਈ ਦ੍ਰਿੜ ਹੈ। ਜਾਣਕਾਰੀ ਮੁਤਾਬਕ ਯੂਟਿਊਬ ਰੂਸੀ ਮੀਡੀਆ ਦੇ ਚੈਨਲਾਂ ਜਿਵੇਂ ਕਿ RT ਅਤੇ Sputnik News ਨੂੰ ਯੂਰਪ ਵਿੱਚ ਕੰਟੈਂਟ ਦਿਖਾਉਣ ਲਈ ਬੈਨ ਕਰ ਰਿਹਾ ਹੈ। ਅਲਫਾਬੇਟ ਇੰਕ ਦੀ ਕੰਪਨੀ ਨੇ ਇਹ ਫ਼ੈਸਲਾ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਲਿਆ ਹੈ।

GoogleGoogle

ਤੁਹਾਨੂੰ ਦੱਸ ਦੇਈਏ ਕਿ ਅਲਫਾਬੇਟ ਕੰਪਨੀ ਗੂਗਲ ਅਤੇ YouTube ਸਮੇਤ ਇਸ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਨੂੰ ਚਲਾਉਂਦੀ ਹੈ।  ਯੂਟਿਊਬ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡੇ ਸਿਸਟਮ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿੱਚ ਕੁਝ ਸਮਾਂ ਲੱਗੇਗਾ। ਇਸ ਸਮੇਂ ਸਾਡੀਆਂ ਕਈ ਟੀਮਾਂ ਇਸ ਕੰਮ ਵਿੱਚ ਦਿਨ ਰਾਤ ਇੱਕ ਕਰ ਰਹੀਆਂ ਹਨ ਤਾਂ ਜੋ ਇਸ ਸਬੰਧੀ ਜਲਦੀ ਤੋਂ ਜਲਦੀ ਕੋਈ ਕਾਰਵਾਈ ਕੀਤੀ ਜਾ ਸਕੇ। ਫੇਸਬੁੱਕ ਨੇ ਪਹਿਲਾਂ ਹੀ ਪਾਬੰਦੀ ਲਗਾਈ ਹੋਈ ਹੈ

FacebookFacebook

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਮੇਟਾ ਪਲੇਟਫਾਰਮਸ ਨੇ ਵੀ ਅਜਿਹਾ ਹੀ ਫ਼ੈਸਲਾ ਲਿਆ ਹੈ। ਫੇਸਬੁੱਕ ਨੇ ਪੂਰੇ ਯੂਰਪ ਵਿੱਚ ਰੂਸੀ ਮੀਡੀਆ ਨਾਲ ਸਬੰਧਤ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਟਵਿੱਟਰ ਨੇ ਵੀ ਅਜਿਹਾ ਹੀ ਫ਼ੈਸਲਾ ਲਿਆ ਹੈ। ਟਵਿੱਟਰ ਨੇ ਕਿਹਾ ਹੈ ਕਿ ਉਹ ਰੂਸੀ ਮੀਡੀਆ ਚੈਨਲਾਂ ਤੋਂ ਸਮੱਗਰੀ ਵਾਲੇ ਟਵੀਟਸ ਦੀ ਪਹੁੰਚ ਨੂੰ ਘਟਾ ਦੇਵੇਗਾ। ਯਾਨੀ ਉਹ ਅਜਿਹੇ ਟਵੀਟਸ ਨੂੰ ਬਹੁਤ ਜ਼ਿਆਦਾ ਪ੍ਰਮੋਟ ਨਹੀਂ ਕਰੇਗਾ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement