
ਸੁਖਜੀਤ ਕੌਰ ਨੇ ਕਬਾਇਲੀ ਖੇਤਰ ਹੰਗੂ ਤੋਂ ਸ਼ੁਰੂ ਕੀਤੀ ਚੋਣ ਮੁਹਿੰਮ
ਇਸਲਾਮਾਬਾਦ: ਪਾਕਿਸਤਾਨ ਦੇ ਚੋਣ ਮੈਦਾਨ ’ਚ ਪਹਿਲੀ ਵਾਰ ਸਿੱਖ ਔਰਤ ਕਿਸਮਤ ਅਜ਼ਮਾਉਣ ਜਾ ਰਹੀ ਹੈ। ਦਰਅਸਲ ਪਾਕਿਸਤਾਨ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੈ ਜਦੋਂ ਕੋਈ ਸਿੱਖ ਮਹਿਲਾ ਚੋਣ ਮੈਦਾਨ ਵਿਚ ਉਤਰੀ ਹੋਵੇ। ਸੁਖਜੀਤ ਕੌਰ ਨੇ ਕਬਾਇਲੀ ਖੇਤਰ ਹੰਗੂ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਅੰਬਾਨੀ ਪਰਿਵਾਰ ਨੂੰ ਦੇਸ਼-ਵਿਦੇਸ਼ ਵਿਚ ਮਿਲੇਗੀ Z+ ਸੁਰੱਖਿਆ, ਖੁਦ ਭਰਨਾ ਹੋਵੇਗਾ ਸਾਰਾ ਖਰਚਾ
ਦੱਸ ਦੇਈਏ ਕਿ ਸੁਖਜੀਤ ਕੌਰ ਪਿਛਲੇ ਕੁਝ ਸਮੇਂ ਤੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨਾਲ ਜੁੜੀ ਹੈ। ਉਹਨਾਂ ਉਮੀਦ ਜਤਾਈ ਹੈ ਕਿ ਉਹ ਜ਼ਿਲ੍ਹਾ ਹੰਗੂ ਤੋਂ ਐਮ.ਪੀ.ਏ. (ਮੈਂਬਰ ਸੂਬਾਈ ਅਸੈਂਬਲੀ) ਦੀ ਸੀਟ ਹਾਸਲ ਕਰਕੇ ਇਲਾਕੇ ਦੇ ਘੱਟ-ਗਿਣਤੀਆਂ ਦੀ ਬਿਹਤਰੀ ਲਈ ਯੋਗ ਸੇਵਾਵਾਂ ਦੇਣਗੇ।
ਇਹ ਵੀ ਪੜ੍ਹੋ: ਮਾਂ ਬਣਾਉਂਦੀ ਹੈ ਸਕੂਲ ’ਚ ਖਾਣਾ, ਪੁੱਤਰ ਨੂੰ ਮਿਲੀ 1.70 ਕਰੋੜ ਦੀ ਫੈਲੋਸ਼ਿਪ
ਸੁਖਜੀਤ ਕੌਰ ਦੇ ਪਤੀ ਸੰਨੀ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੇ ਖੇਤਰ ਦੇ ਹਿੰਦੂ-ਸਿੱਖਾਂ ਦੇ ਸਹਿਯੋਗ ਨਾਲ ਕਬਾਇਲੀ ਜ਼ਿਲ੍ਹੇ ਹੰਗੂ ਵਿਚਲੇ ਕਿਲ੍ਹਾ ਸਾਰਾਗੜ੍ਹੀ ਵਿਖੇ 'ਗੁਰਦੁਆਰਾ ਸਾਰਾਗੜ੍ਹੀ ਸ੍ਰੀ ਸਿੰਘ ਸਭਾ ਹੰਗੂ' ਦੀ ਉਸਾਰੀ ਕਰਵਾਉਣ ਅਤੇ ਘੱਟ-ਗਿਣਤੀਆਂ ਲਈ ਮੈਡੀਕਲ ਅਤੇ ਰਾਹਤ ਕੈਂਪ ਲਗਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: ਛੱਤ ਤੋਂ ਹੇਠਾਂ ਸੁੱਟੀ ਨਵਜੰਮੀ ਬੱਚੀ, ਲਾਵਾਰਿਸ ਹਾਲਤ 'ਚ ਮਿਲੀ ਮਾਸੂਮ ਨੂੰ ਕਰਵਾਇਆ ਹਸਪਤਾਲ ਦਾਖ਼ਲ
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਸੂਬਾ ਖ਼ੈਬਰ ਪਖਤੂਨਖਵਾ ਅਤੇ ਲਹਿੰਦੇ ਪੰਜਾਬ ਦੀਆਂ ਸੂਬਾਈ ਅਸੈਂਬਲੀਆਂ ਭੰਗ ਕੀਤੇ ਜਾਣ ਤੋਂ ਬਾਅਦ ਚੋਣ ਕਮਿਸ਼ਨ ਨੇ 9 ਅਪ੍ਰੈਲ ਨੂੰ ਉਕਤ ਵਿਧਾਨ ਸਭਾ ਹਲਕਿਆਂ 'ਚ ਸੂਬਾਈ ਚੋਣਾਂ ਦਾ ਐਲਾਨ ਕੀਤਾ ਹੈ।