
ਭੈਣ ਜਲਦੀ ਹੀ ਆਪਣੇ ਭਰਾ ਦੀ ਪਤਨੀ ਭਾਵ ਭਾਬੀ ਨੂੰ ਅਤੇ 3 ਭਤੀਜਿਆਂ ਨੂੰ ਮਿਲਣਾ ਚਾਹੁੰਦੀ ਹੈ
ਕਰੀਬਨ ਚਾਰ ਦਹਾਕਿਆਂ ਮਗਰੋਂ ਜਦੋਂ ਟ੍ਰੇਸੀ ਆਪਣੇ ਭਰਾ ਸਿਆਨ ਕੈਨੀ ਨੂੰ ਕੈਲਗਰੀ ਕੌਮਾਂਤਰੀ ਏਅਰਪੋਰਟ ਤੇ ਮਿਲੀ ਤਾਂ ਉਸਦੀ ਜ਼ਿੰਦਗੀ ਦਾ ਇਹ ਸਬ ਤੋਂ ਖਾਸ ਦਿਨ ਬਣ ਗਿਆ।ਕੈਨੇਡਾ ਦੇ ਅਲਬਰਟਾ 'ਚ ਰਹਿੰਦੀ ਟਰੀਏਕੀ ਕੇਅ ਕੁਰਾਨ ਨਾਂ ਦੀ ਔਰਤ ਨੇ ਦੱਸਿਆ ਕਿ ਉਹ 44 ਸਾਲਾਂ ਬਾਅਦ ਆਪਣੇ ਵੱਡੇ ਭਰਾ ਨੂੰ ਮਿਲੀ ਹੈ, ਜਿਸ ਕਾਰਨ ਉਹ ਬਹੁਤ ਖੁਸ਼ ਹੈ। ਉਸ ਨੇ ਦੱਸਿਆ ਕਿ ਉਹ ਸਿਰਫ 6 ਹਫਤਿਆਂ ਦੀ ਸੀ, ਜਦ ਉਸ ਨੂੰ ਇਕ ਪਰਿਵਾਰ ਨੇ ਗੋਦ ਲੈ ਲਿਆ ਸੀ। ਉਸ ਨੂੰ ਇਹ ਤਾਂ ਦੱਸ ਦਿੱਤਾ ਗਿਆ ਸੀ ਕਿ ਉਸ ਨੂੰ ਗੋਦ ਲਿਆ ਗਿਆ ਹੈ ਪਰ ਇਹ ਨਹੀਂ ਦੱਸਿਆ ਗਿਆ ਸੀ ਕਿ ਉਸ ਦਾ ਕੋਈ ਭਰਾ ਵੀ ਹੈ। ਕੁਰਾਨ ਨੇ ਕਿਹਾ ਕਿ ਬੀਤੇ ਦਿਨ ਉਸ ਦਾ ਵੱਡਾ ਭਰਾ ਸਿਆਨ ਕੈਨੀ ਉਸ ਨੂੰ ਆਇਰਲੈਂਡ ਤੋਂ ਮਿਲਣ ਲਈ ਆਇਆ ਹੈ ਅਤੇ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਹੈ। ਉਸ ਨੇ ਕਿਹਾ ਕਿ ਉਹ ਜਲਦੀ ਹੀ ਆਪਣੇ ਭਰਾ ਦੀ ਪਤਨੀ ਭਾਵ ਭਾਬੀ ਨੂੰ ਅਤੇ 3 ਭਤੀਜਿਆਂ ਨੂੰ ਮਿਲਣਾ ਚਾਹੁੰਦੀ ਹੈ।
ਕੁਰਾਨ ਦਾ ਜਨਮ ਆਇਰਲੈਂਡ 'ਚ ਹੋਇਆ ਸੀ। ਅਡੋਪਸ਼ਨ ਵਾਲਾ ਪਰਿਵਾਰ 10 ਸਾਲਾਂ ਦੀ ਕੁਰਾਨ ਸਣੇ ਕੈਨੇਡਾ ਦੇ ਸੂਬੇ ਅਲਬਰਟਾ 'ਚ ਵਸ ਗਿਆ ਸੀ। ਅਡੋਪਸ਼ਨ ਏਜੰਸੀ ਦੀ ਮਦਦ ਨਾਲ ਦੋਵੇਂ ਭੈਣ-ਭਰਾ ਮਿਲੇ ਹਨ। ਕੁਰਾਨ ਨੇ ਦੱਸਿਆ ਕਿ ਉਨ੍ਹਾਂ ਨੂੰ 14 ਮਾਰਚ 2018 ਨੂੰ ਇਕ-ਦੂਜੇ ਬਾਰੇ ਜਾਣਕਾਰੀ ਮਿਲੀ ਸੀ ਅਤੇ ਇਸ ਤੋਂ ਬਾਅਦ ਕਈ ਵਾਰ ਫੋਨ ਅਤੇ ਈ-ਮੇਲ ਰਾਹੀਂ ਗੱਲ ਕਰ ਚੁੱਕੇ ਹਨ। ਉਹ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਰਲੈਂਡ ਜਾਂਦੀ ਰਹੀ ਪਰ ਉਸ ਨੂੰ ਪਤਾ ਹੀ ਨਹੀਂ ਸੀ ਕਿ ਇਥੇ ਉਸ ਦਾ ਇਕ ਭਰਾ ਵੀ ਹੈ, ਜਿਸ ਨਾਲ ਉਹ ਸਾਰੇ ਦੁੱਖ-ਸੁੱਖ ਸਾਂਝੇ ਕਰ ਸਕਦੀ ਹੈ।