
ਹਮਲਾਵਰ ਦੀ ਪਛਾਣ ਇਤਿਹਾਸ ਦੇ 22 ਸਾਲਾ ਵਿਦਿਆਰਥੀ ਵਜੋਂ ਹੋਈ
ਸ਼ਾਰਲੋਟ : ਅਮਰੀਕਾ ਦੇ ਯੂਨੀਵਰਸਿਟੀ ਆਫ਼ ਨਾਰਥ ਕੈਰੋਲੀਨਾ ਦੇ ਕੈਂਪਸ 'ਚ ਮੰਗਲਵਾਰ ਸ਼ਾਮ ਸਮੇਂ ਗੋਲੀਬਾਰੀ ਹੋਈ ਜਿਸ 'ਚ ਘੱਟ ਤੋਂ ਘੱਟ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਹੋਰ 4 ਜ਼ਖ਼ਮੀ ਹੋ ਗਏ ਹਨ। ਯੂਨੀਵਰਸਿਟੀ ਵਲੋਂ ਟਵੀਟ ਕਰਕੇ ਸਭ ਨੂੰ ਅਲਰਟ ਕਰ ਦਿਤਾ ਹੈ। ਇਸ ਸਿਖਿਅਕ ਸੈਸ਼ਨ ਦੇ ਆਖਰੀ ਦਿਨ ਕਲਾਸਾਂ ਖ਼ਤਮ ਹੋਣ ਤੋਂ ਠੀਕ ਪਹਿਲਾਂ ਸ਼ਾਮ ਛੇ ਵਜੇ ਗੋਲੀਬਾਰੀ ਹੋਈ। ਵਿਭਾਗ ਨੇ ਟਵੀਟ ਕੀਤਾ, ''ਭੱਜੋ, ਲੁਕੋ ਤੇ ਲੜੋ। ਖੁਦ ਨੂੰ ਛੇਤੀ ਸੁਰੱਖਿਅਤ ਕਰੋ।''
Two killed, 4 wounded in US university campus shooting
ਸਥਾਨਕ ਆਪਾਤ ਸੇਵਾਵਾਂ ਦਾ ਕਹਿਣਾ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਦੋ ਦੀ ਹਾਲਤ ਗੰਭੀਰ ਹੈ ਹੋਰ ਦੋ ਲੋਕਾਂ ਦੀ ਹਾਲਤ ਠੀਕ ਹੈ। ਐੱਨ.ਬੀ.ਸੀ ਸ਼ਾਰਲੋਟ ਨੇ ਗੋਲੀ ਚਲਾਉਣ ਵਾਲੇ ਹਮਲਾਵਰ ਦੀ ਪਛਾਣ ਇਤਿਹਾਸ ਦੇ 22 ਸਾਲਾ ਵਿਦਿਆਰਥੀ ਵਜੋਂ ਹੋਈ ਹੈ। ਪੁਲਿਸ ਨੇ ਇਸਦੀ ਪੁਸ਼ਟੀ ਕੀਤੀ ਹੈ। ਵਿਦਿਆਰਥੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਸ਼ਾਰਲੋਟ ਦੀ ਮੇਅਰ ਵੀ. ਲਿਲਿਜ਼ ਨੇ ਕਿਹਾ ਕਿ ਮੈਂ ਪੀੜਤਾਂ ਦੇ ਪਰਿਵਾਰਾਂ ਨਾਲ ਅਪਣੀ ਹਮਦਰਦੀ ਸਾਂਝੀ ਕਰਦੀ ਹਾਂ।
Trystan Andrew Terrell, 22, has been charged in the murder