
ਪ੍ਰੀਤੀ ਪਟੇਲ ਉਸ ਸਮੇਂ ਬੋਰਿਸ ਜਾਨਸਨ ਦੀ ਸਰਕਾਰ ਵਿਚ ਗ੍ਰਹਿ ਮੰਤਰੀ ਸਨ।
ਲੰਡਨ: ਬ੍ਰਿਟੇਨ ਦੀ ਸਾਬਕਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਧਮਕੀ ਭਰਿਆ ਪੱਤਰ ਭੇਜਣ ਦੇ ਦੋਸ਼ ਵਿਚ ਇਕ 65 ਸਾਲਾ ਵਿਅਕਤੀ ਨੂੰ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਨੇ ਪਿਛਲੇ ਹਫ਼ਤੇ 65 ਸਾਲਾ ਪੁਨੀਰਾਜ ਕਨਕੀਆ ਨੂੰ ਇਹ ਸਜ਼ਾ ਸੁਣਾਈ ਸੀ। ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ.ਪੀ.ਐਸ.) ਨੇ ਕਿਹਾ ਕਿ ਪ੍ਰੀਤੀ ਪਟੇਲ ਦੇ ਨਾਂਅ ’ਤੇ ਲਿਖੇ ਇਸ ਪੱਤਰ ਨੂੰ "ਨਿੱਜੀ ਪੱਤਰ" ਵਜੋਂ ਚਿੰਨ੍ਹਿਤ ਕੀਤਾ ਗਿਆ ਸੀ ਅਤੇ ਪਟੇਲ ਦੇ ਦਫ਼ਤਰ ਦੇ ਇਕ ਕਰਮਚਾਰੀ ਨੇ ਪਿਛਲੇ ਸਾਲ 22 ਜਨਵਰੀ ਨੂੰ ਇਹ ਪੱਤਰ ਖੋਲ੍ਹਿਆ ਸੀ। ਪਟੇਲ ਉਸ ਸਮੇਂ ਬੋਰਿਸ ਜਾਨਸਨ ਦੀ ਸਰਕਾਰ ਵਿਚ ਗ੍ਰਹਿ ਮੰਤਰੀ ਸਨ।
ਇਹ ਵੀ ਪੜ੍ਹੋ: ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫ਼ੈਡਰੇਸ਼ਨ ਕੱਪ ਵਿਚ ਜਿਤਿਆ ਸੋਨ ਤਮਗ਼ਾ
ਪਟੇਲ ਨੇ ਪੱਤਰ ਨੂੰ ਨਿੱਜੀ ਤੌਰ 'ਤੇ ਨਹੀਂ ਦੇਖਿਆ ਅਤੇ ਇਸ ਦੇ ਲੇਖਕ ਦਾ ਪਤਾ ਲਗਾਉਣ ਲਈ ਫੋਰੈਂਸਿਕ ਜਾਂਚ ਕੀਤੀ ਗਈ। ਸੀਨੀਅਰ ਕਰਾਊਨ ਪ੍ਰੌਸੀਕਿਊਟਰ ਲੌਰੇਨ ਦੋਸ਼ੀ ਨੇ ਕਿਹਾ, “ਪੱਤਰ ਦੀ ਭਾਸ਼ਾ ਬੇਹੱਦ ਅਪਮਾਨਜਨਕ ਅਤੇ ਭੱਦੀ ਸੀ। ਕਨਕੀਆ ਨੇ ਸੋਚਿਆ ਸੀ ਕਿ ਉਹ ਫੜਿਆ ਨਹੀਂ ਜਾਵੇਗਾ ਪਰ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਪੱਤਰ ਲਿਖਣ ਵਾਲਾ ਉਹੀ ਸੀ”। ਉਨ੍ਹਾਂ ਕਿਹਾ, “ਦੋਸ਼ ਅਤੇ ਸਜ਼ਾ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਇਸ ਕਿਸਮ ਦੀ ਧੱਕੇਸ਼ਾਹੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ” ਸੀ.ਪੀ.ਐਸ. ਇਸ ਕਿਸਮ ਦੇ ਅਪਰਾਧਾਂ ਨਾਲ ਨਜਿੱਠਣ ਤੋਂ ਸੰਕੋਚ ਨਹੀਂ ਕਰੇਗੀ…।”
ਇਹ ਵੀ ਪੜ੍ਹੋ: ਆਰਥਿਕ ਤੰਗੀ ਕਾਰਨ ਕਿਸਾਨ ਨੇ ਜ਼ਹਿਰੀਲੀ ਸਪਰੇਅ ਪੀ ਕੇ ਕੀਤੀ ਖ਼ੁਦਕੁਸ਼ੀ
ਪੁਲਿਸ ਪੁੱਛਗਿੱਛ ਦੌਰਾਨ ਕਨਕੀਆ ਨੇ ਪਹਿਲਾਂ ਤਾਂ ਅਜਿਹਾ ਕੋਈ ਪੱਤਰ ਲਿਖਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ, ਪਰ ਬਾਅਦ ਵਿਚ ਪਿਛਲੇ ਸਾਲ ਮਾਰਚ ਵਿਚ, ਉਸ ਨੇ ਅਸ਼ਲੀਲ ਜਾਂ ਅਪਮਾਨਜਨਕ ਭਾਸ਼ਾ ਵਾਲਾ ਪੱਤਰ ਭੇਜਣ ਦਾ ਜੁਰਮ ਕਬੂਲ ਲਿਆ। ਮੁਲਜ਼ਮ ਹੈਲਥਕੇਅਰ ਸੈਕਟਰ ਵਿਚ ਕੰਮ ਕਰਦਾ ਹੈ।
ਕਨਕੀਆ ਨੂੰ ਪੰਜ ਮਹੀਨਿਆਂ ਦੀ ਜੇਲ ਸੁਣਾਉਂਦੇ ਹੋਏ, ਜ਼ਿਲ੍ਹਾ ਮੈਜਿਸਟ੍ਰੇਟ ਬ੍ਰਿਯੋਨੀ ਕਲਾਰਕ ਨੇ ਕਿਹਾ ਕਿ ਜਦੋਂ ਵੀ ਉਹ ਇਸ ਪੱਤਰ ਨੂੰ ਪੜ੍ਹਦੇ ਹਨ, ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ, ਇਹ ਲੋਕਤੰਤਰ ’ਤੇ ਹਮਲਾ ਹੈ।
ਇਹ ਵੀ ਪੜ੍ਹੋ: ਪੁਲਿਸ ਲਾਈਨ 'ਚ ਹੋ ਰਹੀ ਪਰੇਡ ਦੌਰਾਨ ASI ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਬਚਾਅ ਪੱਖ ਅਨੁਸਾਰ ਕਨਕਲੀਆ ਨੇ ਪੂਰੇ ਕੋਰੋਨਾ ਕਾਲ ਦੌਰਾਨ ਕੰਮ ਕੀਤਾ ਅਤੇ 2020 ਵਿਚ ਬਹੁਤ ਬਿਮਾਰ ਹੋ ਗਿਆ। ਅਦਾਲਤ ਨੂੰ ਦਸਿਆ ਗਿਆ ਕਿ ਉਸ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਅਤੇ ਜੁਲਾਈ 2022 ਵਿਚ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ। ਕਨਕੀਆ ਨੇ ਕਿਹਾ ਕਿ ਉਸ ਨੇ ਅਪਣੀ ਮਾਨਕਿਸ ਸਥਿਤੀ ਕਾਰਨ ਇਹ ਕਦਮ ਚੁਕਿਆ ਅਤੇ ਕਿਹਾ ਕਿ ਉਹ ਡਿਪਰੈਸ਼ਨ ਤੋਂ ਗੁਜ਼ਰ ਰਿਹਾ ਹੈ। ਹਾਲਾਂਕਿ ਜਸਟਿਸ ਨੇ ਕਿਹਾ ਕਿ ਉਸ ਨੇ ਅਪਣੀ ਮਾਨਸਿਕ ਸਿਹਤ ਦੇ ਦਾਅਵੇ ਨੂੰ ਲੈ ਕੇ ਕੋਈ ਸਬੂਤ ਨਹੀਂ ਦਿਤਾ।