
26 ਕਤੂਰੇ ਅਤੇ ਇਕ ਬਿੱਲੀ ਦੀ ਕੀਤੀ ਸੀ ਤਸਕਰੀ
ਸਿੰਗਾਪੁਰ: ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੂੰ 26 ਕਤੂਰੇ ਅਤੇ ਇਕ ਬਿੱਲੀ ਦੀ ਤਸਕਰੀ ਕਰਨ ਦੇ ਦੋਸ਼ ਵਿਚ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕਿੰਗ ਚਾਰਲਸ III ਦੇ ਤਾਜਪੋਸ਼ੀ ਸਮਾਰੋਹ ਵਿਚ ਸਿੱਖ ਕੌਮ ਦੀ ਨੁਮਾਇੰਦਗੀ ਕਰਨਗੇ 90 ਸਾਲਾ ਲਾਰਡ ਇੰਦਰਜੀਤ ਸਿੰਘ
ਸਥਾਨਕ ਖ਼ਬਰਾਂ ਅਨੁਸਾਰ ਨੈਸ਼ਨਲ ਪਾਰਕਸ ਬੋਰਡ (ਈਪਾਰਕਸ) ਨੇ ਇਸ ਮਾਮਲੇ ਨੂੰ "ਜਾਨਵਰਾਂ ਦੀ ਤਸਕਰੀ ਦੇ ਹੁਣ ਤੱਕ ਦੇ ਸਭ ਤੋਂ ਗੰਭੀਰ ਮਾਮਲਿਆਂ ਵਿਚੋਂ ਇਕ" ਦੱਸਦੇ ਹੋਏ ਕਿਹਾ ਕਿ ਇਕ ਕਤੂਰੇ ਦੀ ਮੌਤ ਹੋ ਗਈ ਅਤੇ ਕੈਨਾਈਲ ਪਰਵੋਵਾਇਰਸ ਸੰਕਰਮਣ ਦੇ ਚਲਦਿਆਂ ਬਾਅਦ ਵਿਚ ਹੋਰ 18 ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲੇ ’ਚ 2400 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਦਾਖਲ
ਖਬਰਾਂ ਅਨੁਸਾਰ ਗੋਬੀਸੁਵਰਨ ਪਰਮਨ ਸਿਵਨ (36) ਨੂੰ ਬਿਨਾਂ ਲਾਇਸੈਂਸ ਦੇ ਵਿਦੇਸ਼ਾਂ ਤੋਂ ਗੈਰ-ਕਾਨੂੰਨੀ ਤੌਰ 'ਤੇ ਪਾਲਤੂ ਜਾਨਵਰਾਂ ਦੀ ਦਰਾਮਦ ਕਰਨ ਅਤੇ ਇਸ ਪ੍ਰਕਿਰਿਆ ਵਿਚ ਇਨ੍ਹਾਂ ਜਾਨਵਰਾਂ ਨੂੰ ਬੇਲੋੜੀ ਤਕਲੀਫ ਦੇਣ ਦੇ ਦੋਸ਼ ਵਿਚ ਜੇਲ ਦੀ ਸਜ਼ਾ ਸੁਣਾਈ ਗਈ। ਸਿਵਨ 18 ਅਕਤੂਬਰ 2022 ਨੂੰ 26 ਕਤੂਰੇ ਅਤੇ ਇਕ ਬਿੱਲੀ ਦੀ ਤਸਕਰੀ ਕਰਕੇ ਉਹਨਾਂ ਨੂੰ ਇਕ ਟਰੱਕ ਵਿਚ ਮਲੇਸ਼ੀਆ ਤੋਂ ਇੱਥੇ ਲਿਆਇਆ ਸੀ।