ਕੈਨੇਡਾ : 215 ਬੱਚਿਆਂ ਨੂੰ ਸ਼ਰਧਾਂਜਲੀ ਵਜੋਂ ਅੱਧਾ ਝੰਡਾ ਝੁਕਾਇਆ
Published : Jun 1, 2021, 8:36 am IST
Updated : Jun 1, 2021, 8:36 am IST
SHARE ARTICLE
Canada: Half the flag hoisted in tribute to 215 children
Canada: Half the flag hoisted in tribute to 215 children

ਬੀਤੇ ਦਿਨੀ 215 ਬੱਚਿਆਂ ਦੇ ਮਿਲੇ ਸਨ ਪਿੰਜਰ

ਔਟਵਾ : ਕੈਨੇਡਾ ਦੇ ਇਕ ਸਕੂਲ ਵਿਚੋਂ 215 ਬੱਚਿਆਂ ਦੇ ਪਿੰਜਰ ਮਿਲਣ ਦੀ ਘਟਨਾ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ ਹੈ। ਅੱਜ ਉਨ੍ਹਾਂ ਮਾਸੂਮ ਬੱਚਿਆਂ ਦੀ ਯਾਦ ਵਿਚ ਕੈਨੇਡਾ ਦਾ ਕੌਮੀ ਝੰਡਾ ਅੱਧਾ ਝੁਕਾ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਉਨਟਾਰੀਓ, ਮੌਂਟਰੀਅਲ, ਐਡਮੰਟਨ, ਬ੍ਰਿਟਿਸ਼ ਕੋਲੰਬੀਆ ਅਤੇ ਮਨੀਟੋਬਾ ਸਣੇ ਲਗਭਗ ਦੇਸ਼ ਦੇ ਸਾਰੇ ਸੂਬਿਆਂ ਦੀ ਵਿਧਾਨ ਸਭਾ ਵਿੱਚ ਝੰਡਾ ਝੁਕਾਇਆ ਗਿਆ।

DeathDeath

ਕੈਨੇਡਾ ਦੇ ਵਿਰਾਸਤੀ ਵਿਭਾਗ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੇਸ਼ ਭਰ ਵਿਚ ਸਥਿਤ ਸਾਰੀਆਂ ਫ਼ੈਡਰਲ ਇਮਾਰਤਾਂ ਅਤੇ ਸੰਸਥਾਵਾਂ ਵਿਚ ਲੱਗੇ ਝੰਡੇ ਅਗਲੇ ਨੋਟਿਸ ਤਕ ਅੱਧੇ ਝੁਕੇ ਰਹਿਣਗੇ ਤਾਂ ਜੋ ਉਨ੍ਹਾਂ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿਤੀ ਜਾ ਸਕੇ, ਜਿਹੜੇ ਪੜ੍ਹਨ ਲਈ ਸਕੂਲ ਗਏ ਸਨ, ਪਰ ਮੁੜ ਕੇ ਅਪਣੇ ਮਾਪਿਆਂ ਕੋਲ ਨਹੀਂ ਪਰਤੇ। ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਸ਼ਹਿਰ ਨੇੜੇ ਬਰਾਮਦ ਹੋਏ ਇਹ ਪਿੰਜਰ ਉਨ੍ਹ੍ਹਾਂ ਵਿਦਿਆਰਥੀਆਂ ਦੇ ਹਨ, ਜੋ ਕੈਨੇਡਾ ਦੇ ਮੂਲ ਬਾਸ਼ਿੰਦਿਆਂ ਦੇ ਬੱਚਿਆਂ ਲਈ ਬਣਾਏ ਰਿਹਾਇਸ਼ੀ ਸਕੂਲ ਵਿਚ ਪੜ੍ਹ੍ਹਦੇ ਸਨ।

Canada: Half the flag hoisted in tribute to 215 childrenCanada: Half the flag hoisted in tribute to 215 children

ਦੱਸ ਦੇਈਏ ਕਿ ਸਥਾਨਕ ਕਬੀਲੇ ਨੂੰ ਧਰਤੀ ਹੇਠਲੀਆਂ ਚੀਜ਼ਾਂ ਦੀ ਟੋਹ ਲੈਣ ਵਾਲੇ ਰਾਡਾਰ ਦੀ ਮਦਦ ਨਾਲ ਇਨ੍ਹਾਂ 215 ਬੱਚਿਆਂ ਦੇ ਪਿੰਜਰ ਬਾਰੇ ਪਤਾ ਲੱਗਿਆ। ਮੂਲ ਬਾਸ਼ਿੰਦਿਆਂ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਮਾਰੇ ਗਏ ਬੱਚਿਆਂ ’ਚੋਂ ਕੁਝ ਦੀ ਉਮਰ ਤਿੰਨ ਸਾਲ ਤੋਂ ਵੀ ਘੱਟ ਹੈ। ਇਨ੍ਹਾਂ ਮੌਤਾਂ ਦਾ ਰਿਕਾਰਡ ਕਿਸੇ ਵੀ ਸਰਕਾਰੀ ਦਸਤਾਵੇਜ਼ ਵਿਚ ਦਰਜ ਨਹੀਂ।

Death Death

ਉਧਰ ਬਹੁਤ ਸਾਰੇ ਲੋਕਾਂ ਨੇ ਪਾਰਲੀਮੈਂਟ ਹਿੱਲ ਸਾਹਮਣੇ ਬੱਚਿਆਂ ਦੇ ਜੁੱਤੇ ਤੇ ਖਿਡੌਣੇ ਰੱਖ ਕੇ ਮਾਰੇ ਗਏ 215 ਬੱਚਿਆਂ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਮੇਅਰਜ਼ ਨੇ ਵੀ ਮ੍ਰਿਤਕਾਂ ਦੀ ਬੱਚਿਆਂ ਦੀ ਯਾਦ ’ਚ ਟਵੀਟ ਕੀਤੇ। ਇਸੇ ਤਰ੍ਹਾਂ ਔਟਵਾ ਦੇ ਮੇਅਰ ਜਿਮ ਵਾਟਸਨ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਘਟਨਾ ਕਾਰਨ ਸਾਰੇ ਦੇਸ਼ ’ਚ ਮਾਤਮ ਛਾ ਗਿਆ ਹੈ।

ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਿਹਾਇਸ਼ੀ ਸਕੂਲ ਵਿਚੋਂ ਮਾਸੂਮ ਬੱਚਿਆਂ ਦੇ ਪਿੰਜਰ ਮਿਲਣ ਦੀ ਘਟਨਾ ਨੇ ਸਾਰੇ ਕੈਨੇਡਾ ਵਾਸੀਆਂ ਦੇ ਦਿਲ ਨੂੰ ਹਲੂਣ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਮੂਲ ਬਾਸ਼ਿੰਦਿਆਂ ਦੇ ਨੇਤਾਵਾਂ ਅਤੇ ਮਾਹਰਾਂ ਨੇ ਰਿਹਾਇਸ਼ੀ ਸਕੂਲਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਇਹ ਸਿਰਫ਼ ਇਕ ਘਟਨਾ ਹੈ, ਜਿਸ ਦਾ ਖੁਲਾਸਾ ਹੋਇਆ। ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਮਾਸੂਮਾਂ ਨੇ ਜਾਨ ਗਵਾਈ ਹੈ।     
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement