ਭਾਰਤੀ ਕਲਾਕਾਰ ਵਿਸ਼ਵਰੂਪਾ ਮੋਹੰਤੀ ਨੂੰ ਮਿਲਿਆ ਯੂ.ਏ.ਈ. ਦਾ ਵੱਕਾਰੀ ‘ਗੋਲਡਨ ਵੀਜ਼ਾ’
Published : Jul 1, 2021, 9:33 am IST
Updated : Jul 1, 2021, 9:41 am IST
SHARE ARTICLE
Mona Vishwaroopa Mohanty
Mona Vishwaroopa Mohanty

ਜੇ ਇਹ ਹੋਰ ਨੌਜਵਾਨ ਕਲਾਕਾਰਾਂ ਨੂੰ ਪ੍ਰੇਰਿਤ ਕਰ ਸਕੇ ਤਾਂ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਾਂਗੀ।’’ - ਵਿਸ਼ਵਰੂਪਾ ਮੋਹੰਤੀ

ਦੁਬਈ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 2007 ਤੋਂ ਰਹਿ ਰਹੀ ਇਕ ਭਾਰਤੀ ਕਲਾਕਾਰ ਨੂੰ ਬੁੱਧਵਾਰ ਨੂੰ ਖਾੜੀ ਦੇਸ਼ ਦਾ ਵੱਕਾਰੀ ਗੋਲਡਨ ਵੀਜ਼ਾ ਮਿਲਿਆ ਹੈ। ਖਲੀਜ਼ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਓਡੀਸ਼ਾ ਦੀ ਰਹਿਣ ਵਾਲੀ ਮੋਨਾ ਵਿਸ਼ਵਰੂਪਾ ਮੋਹੰਤੀ ਨੇ ਇਕ ਸੀਨੀਅਰ ਕਲਾਕਾਰ ਦੀ ਸਲਾਹ ਦੇ ਆਧਾਰ ’ਤੇ ਗੋਲਡਨ ਵੀਜ਼ਾ ਲਈ ਅਰਜ਼ੀ ਦਿਤੀ ਸੀ। ਮੋਹੰਤੀ ਨੇ ਕਿਹਾ ਕਿ ਇਸ ਨਾਲ ਦੂਜੇ ਕਲਾਕਾਰ ਵੀ ਪ੍ਰੇਰਤ ਹੋਣਗੇ।

 Indian student gets 10-year UAE Golden VisaUAE Golden Visa

ਮੋਹੰਤੀ ਨੇ ਇਕ ਅਖ਼ਬਾਰ ਨੂੰ ਦਸਿਆ ਕਿ ਉਹ ਗੋਲਡਨ ਵੀਜ਼ਾ ਹਾਸਲ ਕਰ ਕੇ ਸਨਮਾਨਤ ਮਹਿਸੂਸ ਕਰ ਰਹੀ ਹੈ। ਜ਼ਿੰਦਗੀ ਵਿਚ ਇਹ ਮੀਲ ਦੇ ਪੱਥਰ ਬਹੁਤ ਮਾਇਨੇ ਰੱਖਦੇ ਹਨ। ਉਹ ਤੁਹਾਨੂੰ ਭਰੋਸਾ ਦਿਵਾਉਂਦੇ ਹਨ ਕਿ ਜੇ ਤੁਸੀਂ ਦਿਲ ਅਤੇ ਆਤਮਾ ਦਾ ਪਾਲਣ ਕਰਦੇ ਹੋ ਤਾਂ ਤੁਸੀਂ ਹੌਲੀ-ਹੌਲੀ ਜਿੰਨਾ ਸੋਚ ਸਕਦੇ ਹੋ ਉਸ ਨਾਲੋਂ ਕਿਤੇ ਜ਼ਿਆਦਾ ਸਨਮਾਨਤ ਹੋਵੋਗੇ। ਗੋਲਡਨ ਵੀਜ਼ਾ ਹਾਸਲ ਕਰ ਕੇ ਮੇਰਾ ਖੁਦ ’ਤੇ ਵਿਸ਼ਵਾਸ ਮਜ਼ਬੂਤ ਹੋਇਆ ਹੈ। ਜੇ ਇਹ ਹੋਰ ਨੌਜਵਾਨ ਕਲਾਕਾਰਾਂ ਨੂੰ ਪ੍ਰੇਰਿਤ ਕਰ ਸਕੇ ਤਾਂ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਾਂਗੀ।’’

ਇਹ ਵੀ ਪੜ੍ਹੋ -  ਵਿਦੇਸ਼ ਜਾਣ ਵਾਲਿਆਂ ਨੂੰ ਕਰਨਾ ਹੋਵੇਗਾ ਇੰਤਜ਼ਾਰ, ਅੰਤਰਰਾਸ਼ਟਰੀ ਉਡਾਣਾਂ 31 ਜੁਲਾਈ ਤੱਕ ਰਹਿਣਗੀਆਂ ਬੰਦ

Mona Vishwaroopa MohantyMona Vishwaroopa Mohanty

ਉਹਨਾਂ ਨੇ ਕਿਹਾ,’’ਮੈਂ ਆਪਣੇ ਦਿਲ ਦੀ ਸੁਣੀ ਅਤੇ ਇਸ ਦਾ ਫਾਇਦਾ ਲਿਆ। ਇਸ ਲਈ ਸਨਮਾਨਿਤ ਹੋਣਾ ਮੈਨੂੰ ਦੱਸਦਾ ਹੈ ਕਿ ਜਦੋਂ ਤੁਸੀਂ ਆਪਣੇ ਜਨੂੰਨ ਦਾ ਪਾਲਣ ਕਰਦੇ ਹੋ ਤਾਂ ਤੁਸੀਂ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋ। ਉਦੋਂ ਤੁਹਾਡੇ ਨਾਲ ਚੰਗੀਆਂ ਚੀਜ਼ਾਂ ਹੋਣ ਲੱਗਦੀਆਂ ਹਨ।’’ ਇਕ ਫੈਸ਼ਨ ਡਿਜ਼ਾਈਨਰ ਮੋਹੰਤੀ 2007 ਵਿਚ ਦੁਬਈ ਵਿਚ ਮਣੀਪਾਲ ਯੂਨੀਵਰਸਿਟੀ ਦੇ ਲੈਕਚਰਾਰ ਵਜੋਂ ਸੰਯੁਕਤ ਅਰਬ ਅਮੀਰਾਤ ਆਈ। 

Golden Visa Golden Visa

ਇਹ ਵੀ ਪੜ੍ਹੋ - ਗਲਤ ਬਿਜਲੀ ਸਮਝੌਤਿਆਂ ਕਾਰਨ ਹੋਈ ਬਿਜਲੀ ਦੀ ਘਾਟ, ਰੱਦ ਕੀਤੇ ਜਾਣ ਇਹ ਸਮਝੌਤੇ: ਹਰਪਾਲ ਸਿੰਘ ਚੀਮਾ

ਇੱਥੇ ਦੱਸ ਦਈਏ ਕਿ ਗੋਲਡਨ ਵੀਜ਼ਾ ਵਿਦੇਸ਼ੀਆਂ ਨੂੰ ਰਾਸ਼ਟਰੀ ਪ੍ਰਾਯੋਜਕ ਦੀ ਲੋੜ ਦੇ ਬਿਨਾਂ ਦੇਸ਼ ਵਿਚ ਰਹਿਣ, ਕੰਮ ਤੇ ਅਧਿਐਨ ਕਰਨ ਅਤੇ ਸੰਯੁਕਤ ਅਰਬ ਅਮੀਰਾਤ ਦੀ ਮੁੱਖ ਭੂਮੀ ’ਤੇ ਉਹਨਾਂ ਦੇ ਕਾਰੋਬਾਰ ਦੀ 100 ਫੀਸਦੀ ਮਲਕੀਅਤ ਨਾਲ ਸਮਰੱਥ ਬਣਾਉਂਦਾ ਹੈ। ਇਹ ਪੰਜ ਜਾਂ 10 ਸਾਲ ਲਈ ਜਾਰੀ ਕੀਤੇ ਜਾਂਦੇ ਹਨ ਅਤੇ ਆਟੋਮੈਟਿਕ ਤੌਰ ’ਤੇ ਨਵੀਨੀਕ੍ਰਿਤ ਹੋ ਜਾਂਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement