
ਕੀ ਹੋਵੇਗਾ ਜੇਕਰ ਤੁਸੀ ਪੂਰੀ ਤਰ੍ਹਾਂ ਠੀਕ ਹੋਵੋ ਅਤੇ ਇੱਕ ਦਿਨ ਅਚਾਨਕ ਹੀ ਤੁਸੀ ਆਪਣੀ ਆਵਾਜ਼ ਖੋਹ ਦਿਓ। ਤੁਸੀ ਗੱਲ ਕਰਨ ਦੀ ਕੋਸ਼ਿਸ਼ ...
ਆਸਟ੍ਰੇਲੀਆ : ਕੀ ਹੋਵੇਗਾ ਜੇਕਰ ਤੁਸੀ ਪੂਰੀ ਤਰ੍ਹਾਂ ਠੀਕ ਹੋਵੋ ਅਤੇ ਇੱਕ ਦਿਨ ਅਚਾਨਕ ਹੀ ਤੁਸੀ ਆਪਣੀ ਆਵਾਜ਼ ਖੋਹ ਦਿਓ। ਤੁਸੀ ਗੱਲ ਕਰਨ ਦੀ ਕੋਸ਼ਿਸ਼ ਤਾਂ ਕਰੋ ਪਰ ਤੁਹਾਡੇ ਗਲੇ ਚੋਂ ਅਵਾਜ ਹੀ ਨਾ ਨਿਕਲੇ ਅਤੇ ਫਿਰ ਸਾਲਾਂ ਬਾਅਦ ਇੱਕ ਚਮਤਕਾਰ ਦੀ ਤਰ੍ਹਾਂ ਅਚਾਨਕ ਤੁਹਾਨੂੰ ਆਪਣੀ ਆਵਾਜ਼ ਵਾਪਸ ਮਿਲ ਜਾਵੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਆਸਟ੍ਰੇਲੀਆ 'ਚ। ਜਿੱਥੇ ਮੈਰੀ ਮੈਕਕਾਰਡੀ ਨਾਲ ਇਕ ਭਿਆਨਕ ਹਾਦਸਾ ਵਾਪਰਿਆ ਜਿਸ 'ਚ ਉਹ ਬੀਮਾਰ ਹੋਣ ਤੋਂ ਬਾਅਦ ਆਪਣੀ ਆਵਾਜ਼ ਗੁਆ ਬੈਠੀ। ਉਸ ਤੋਂ ਬਾਅਦ ਉਹ 12 ਸਾਲਾਂ ਤੱਕ ਗੂੰਗੀ ਰਹੀ। ਇਕ ਦਿਨ ਉਸਨੂੰ ਅਚਾਨਕ ਪਤਾ ਲੱਗਿਆ ਕਿ ਉਸ ਦੇ ਗਲੇ 'ਚ ਸਿੱਕਾ ਫਸਿਆ ਹੋਇਆ ਹੈ।
Marie Mccreadi
ਇਹ ਘਟਨਾ 1970 ਦੀ ਹੈ, ਜਦੋਂ ਮੈਰੀ 12 ਸਾਲਾਂ ਦੀ ਸੀ। ਬ੍ਰਿਟੇਨ 'ਚ ਜੰਮੀ ਮੈਰੀ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਚਲੀ ਗਈ। ਉਸਨੇ ਹੌਲੀ ਹੌਲੀ ਉਥੇ ਦੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ ਤੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਪਰ ਇੱਕ ਮਹੀਨੇ ਦੇ ਅੰਦਰ ਉਸਦਾ ਸਾਰਾ ਸੰਸਾਰ ਬਦਲ ਗਿਆ।ਮੈਰੀ ਨੇ ਕਿਹਾ, ਇਕ ਦਿਨ ਜਦੋਂ ਮੈਂ ਜਾਗੀ ਤਾਂ ਮੈਨੂੰ ਜ਼ੁਕਾਮ ਸੀ। ਇੱਕ ਜਾਂ ਦੋ ਦਿਨਾਂ ਵਿੱਚ ਜਾਂਚ ਕਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਮੈਨੂੰ ਬ੍ਰੌਨਕਾਈਟਸ ਹੈ। ਇੱਥੇ ਇੱਕ ਹਫਤੇ ਲਈ ਗਲੇ 'ਚ ਖਰਾਸ਼ ਅਤੇ ਤੇਜ਼ ਬੁਖਾਰ ਸੀ। ਇਸ ਤੋਂ ਬਾਅਦ ਬੁਖਾਰ ਠੀਕ ਹੋ ਗਿਆ ਅਤੇ ਫੇਫੜਿਆਂ ਦੀ ਲਾਗ ਵੀ ਖ਼ਤਮ ਹੋ ਗਈ ਤੇ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਪਰ ਲਗਭਗ ਛੇ ਹਫ਼ਤਿਆਂ ਬਾਅਦ ਗਲੇ ਚੋਂ ਕੋਈ ਆਵਾਜ਼ ਨਹੀਂ ਆਈ। ਹੌਲੀ ਹੌਲੀ ਮੈਰੀ ਨੇ ਮੰਨਿਆ ਕਿ ਉਹ ਕਦੇ ਨਹੀਂ ਬੋਲ ਸਕੇਗੀ।
Marie Mccreadi
ਹੌਲੀ ਹੌਲੀ ਮੈਰੀ ਉਦਾਸੀ ਦਾ ਸ਼ਿਕਾਰ ਹੋ ਗਈ। ਉਹ ਨਾ ਤਾਂ ਰੋ ਸਕਦੀ ਸੀ ਤੇ ਨਾ ਹੀ ਕਿਸੇ ਗੱਲ ਉੱਤੇ ਆਪਣਾ ਗੁੱਸਾ ਜ਼ਾਹਰ ਕਰ ਸਕਦੀ ਸੀ। ਉਸਨੇ ਕਿਹਾ ਕਿ ਆਵਾਜ਼ ਗੁੰਮ ਜਾਣ ਕਾਰਨ ਮੈਂ ਪੂਰੀ ਤਰ੍ਹਾਂ ਇਕੱਲੀ ਹੋ ਗਈ ਅਤੇ 14 ਸਾਲ ਦੀ ਉਮਰ 'ਚ ਮੈਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਸਨੂੰ ਮਾਨਸਿਕ ਰੋਗੀਆਂ ਦੇ ਹਸਪਤਾਲ ਭੇਜਿਆ ਗਿਆ।ਜਦੋਂ ਉਹ 25 ਸਾਲਾਂ ਦੀ ਸੀ ਤਾਂ ਇਕ ਦਿਨ ਉਸਦੀ ਸਿਹਤ ਅਚਾਨਕ ਖ਼ਰਾਬ ਹੋ ਗਈ। ਉਸਨੇ ਖੰਘਣਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਮੂੰਹ 'ਚੋਂ ਲਹੂ ਆਉਣਾ ਸ਼ੁਰੂ ਹੋ ਗਿਆ। ਤਦ ਉਸਨੂੰ ਪਤਾ ਲੱਗਿਆ ਕਿ ਉਸਦੇ ਗਲੇ 'ਚ ਕੁਝ ਫਸਿਆ ਹੋਇਆ ਸੀ।
Marie Mccreadi
ਡਾਕਟਰ ਨੇ ਦੇਖਿਆ ਕਿ ਬਲਗਮ ਦੇ ਟੁਕੜੇ ਵਰਗੀ ਕੋਈ ਚੀਜ਼ ਮੈਰੀ ਦੇ ਗਲੇ ਚ ਫਸੀ ਹੋਈ ਹੈ। ਜਦੋਂ ਡਾਕਟਰਾਂ ਨੇ ਉਸ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਨੇ ਵੇਖਿਆ ਕਿ ਉਹ ਬਲਗਮ ਦੀ ਨਹੀਂ, ਤਿੰਨ ਪੈਨ ਦਾ ਸਿੱਕਾ ਸੀ। ਇਹ ਸਿੱਕਾ 1960 ਤੋਂ ਮੈਰੀ ਦੇ ਗਲੇ 'ਚ ਫਸਿਆ ਹੋਇਆ ਸੀ। ਪਰ ਉਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਇਹ ਸਿੱਕਾ ਉਸ ਦੇ ਗਲੇ ਚ ਕਿਵੇਂ ਫਸਿਆ ਸੀ। ਉਸ ਦੇ ਗਲੇ ਚੋਂ ਸਿੱਕਾ ਨਿਕਲਦਿਆਂ ਹੀ ਮੈਰੀ ਦੀ ਆਵਾਜ਼ ਵਾਪਸ ਆ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।