
ਪਾਕਿਸਤਾਨ ਦੇ ਇੱਕ ਸ਼ਹਿਰ ਵਿੱਚ 900 ਬੱਚੇ ਐਚਆਈਵੀ ਨਾਲ ਪੀੜਿਤ ਮਿਲੇ ਹਨ। ਖਬਰ ਹੈ ਕਿ ਇੱਥੇ ਇੱਕ ਝੋਲਾਛਾਪ ...
ਇਸਲਾਮਾਬਾਦ : ਪਾਕਿਸਤਾਨ ਦੇ ਇੱਕ ਸ਼ਹਿਰ ਵਿੱਚ 900 ਬੱਚੇ ਐਚਆਈਵੀ ਨਾਲ ਪੀੜਿਤ ਮਿਲੇ ਹਨ। ਖਬਰ ਹੈ ਕਿ ਇੱਥੇ ਇੱਕ ਝੋਲਾਛਾਪ ਡਾਕਟਰ ਨੇ ਆਪਣੇ ਗਰੀਬ ਮਰੀਜਾਂ ਨੂੰ ਇੱਕ ਹੀ ਸੀਰਿੰਜ ਨਾਲ ਸੂਈ ਲਗਾ ਦਿੱਤੀ, ਜਿਸ ਕਾਰਨ ਸ਼ਹਿਰ 'ਚ ਐਚਆਈਵੀ ਦਾ ਕਹਿਰ ਇਸ ਕਦਰ ਫੈਲ ਗਿਆ। ਇਸ ਮਾਮਲੇ ਵਿਚ ਰਤੋਡੇਰੋ ਦੇ ਡਾਕਟਰ ਸੁਜੱਫਰ ਘੰਘਰੂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਖਿਲਾਫ ਆਪਣੇ ਕੰਮ ਵਿਚ ਲਾਹਪਰਵਾਹੀ ਵਰਤਣ ਅਤੇ ਮਨੁੱਖੀ ਜਿੰਦਗੀਆਂ ਨੂੰ ਖਤਰੇ ਵਿਚ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਡਾਕਟਰ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ। ਗੁੱਸੇ ਵਿਚ ਆਏ ਮਰੀਜ਼ਾਂ ਨੇ ਦੋਸ਼ ਲਾਇਆ ਹੈ ਕਿ ਉਹ ਬੱਚਿਆਂ ਨੂੰ ਵਰਤੋਂ ਕੀਤੀਆਂ ਸੀਰੀਜਾਂ ਲਗਾ ਦਿੰਦਾ ਸੀ।
HIV outbreak in Pakistan
900 ਬੱਚਿਆਂ ਨੂੰ ਹੋਇਆ ਐਚਆਈਵੀ
ਇਮਤਿਆਜ ਜਿਲਾਨੀ ਦੇ ਛੇ ਬੱਚਿਆਂ ਦਾ ਇਸੇ ਡਾਕਟਰ ਨੇ ਇਲਾਜ ਕੀਤਾ ਸੀ। ਨਿਊਯਾਰਕ ਟਾਇਮਜ ਨੇ ਜਿਲਾਨੀ ਦੇ ਹਵਾਲੇ ਨਾਲ ਦੱਸਿਆ ਸੀ ਕਿ ਡਾਕਟਰ ਘੁੰਗਰੂ ਨੇ ਉਸਦੇ ਸਾਹਮਣੇ ਕਚਰੇ ਦੇ ਡੱਜੇ ਵਿਚ ਸੂਈ ਕੱਢ ਕੇ ਉਸ ਦੇ ਛੇ ਸਾਲ ਦੇ ਬੱਚੇ ਨੂੰ ਇੰਜੈਕਸ਼ਨ ਲਗਾਇਆ। ਜਿਲਾਨੀ ਨੇ ਦੱਸਿਆ ਕਿ ਜਦੋਂ ਉਸਨੇ ਡਾਕਟਰ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਡਾਕਟਰ ਬੋਲਿਆ ਉਸ ਕੋਲ ਨਵੀਂ ਸੂਈ ਲਈ ਪੈਸੇ ਹਨ। ਇਸ ਤੋਂ ਬਾਅਦ ਉਹ ਚੁੱਪ ਹੋ ਗਿਆ।
HIV outbreak in Pakistan
ਉਹ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਬੀਮਾਰ ਹੋ ਗਿਆ ਅਤੇ ਬਾਅਦ ਵਿਚ ਉਸ ਦੇ ਐਚਆਈਵੀ ਪੀੜਤ ਹੋਣ ਬਾਰੇ ਪਤਾ ਲੱਗਿਆ। ਜਿਲਾਨੀ ਦੇ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਬਾਕੀ ਦੇ ਚਾਰ ਐਚਆਈਵੀ ਨਾਲ ਪੀੜਤ ਹਨ। ਪਾਕਿਸਤਾਨ ਦੇ ਇਸ ਸ਼ਹਿਰ ਵਿੱਚ ਐਚਆਈਵੀ ਫੈਲਣ ਕਾਰਨ ਡਾ: ਘੱਗਰੂ ਦੀ ਲਾਪ੍ਰਵਾਹੀ ਮੁੱਖ ਕਾਰਨ ਮੰਨਿਆ ਹੈ। ਹਾਲਾਂਕਿ, ਅਧਿਕਾਰੀ ਆਪਣੀ ਰਾਏ ਬਦਲ ਰਹੇ ਹਨ ਇਸ ਦੇ ਪਿੱਛੇ ਕਈ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।