
ਕੈਨੇਡਾ ਲਈ ਨਵੇਂ ਪਰਵਾਸੀਆਂ ਵਿਚ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੋਵੇਗੀ
ਟੋਰਾਂਟੋ: ਕੈਨੇਡਾ 3,50,000 ਦੇ ਆਮ ਅੰਕੜੇ ਦੇ ਮੁਕਾਬਲੇ 2021 ਵਿਚ ਰਿਕਾਰਡ 401,000 ਨਵੇਂ ਪਰਵਾਸੀਆਂ ਨੂੰ ਐਂਟਰੀ ਦੇਵੇਗਾ। ਕੋਵਿਡ-19 ਕਾਰਨ ਲਾਗੂ ਪਾਬੰਧੀਆਂ ਦੇ ਚਲਦਿਆਂ 2020 ਵਿਚ ਹੋਣ ਵਾਲੀ ਕਮੀ ਨੂੰ ਪੂਰਾ ਕਰਨ ਲਈ 2022 ਵਿਚ ਇਹ ਅੰਕੜਾ 4,11,000 ਅਤੇ 2023 ਵਿਚ 4,21,000 ਹੋ ਜਾਵੇਗਾ।
Immigration
ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਕੈਨੇਡਾ ਵਿਚ ਵਸਣ ਵਾਲੇ ਬਾਹਰੀ ਦੇਸ਼ਾਂ ਦੇ ਲੋਕਾਂ ਵਿਚ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੋਵੇਗੀ। ਅਸਲ ਵਿਚ ਕੈਨੇਡਾ ਵਿਚ ਇੰਮੀਗ੍ਰੇਸ਼ਨ ਪਿਛਲੇ ਤਿੰਨ ਤੋਂ ਚਾਰ ਸਾਲਾਂ ਵਿਚ ਤੇਜ਼ੀ ਨਾਲ ਵੱਧ ਗਈ ਹੈ।
Canada
ਸਾਲ 2016 ਵਿਚ 39,340 ਭਾਰਤੀ ਪ੍ਰਵਾਸੀ ਕੈਨੇਡਾ ਪਹੁੰਚੇ ਸੀ। 2019 ਵਿਚ ਇਹ ਅੰਕੜਾ ਵਧ ਕੇ 85,000 ਹੋ ਗਿਆ, ਜਿਸ ਵਿਚ 105 ਫੀਸਦੀ ਵਾਧਾ ਦਰਜ ਕੀਤਾ ਗਿਆ। ਕੈਨੇਡਾ ਵਿਚ ਭਾਰਤੀ ਇੰਮੀਗ੍ਰੇਸ਼ਨ ਵਧਣ ਪਿੱਛੇ ਅਮਰੀਕਾ ਵਿਚ ਪ੍ਰਤੀਬੰਧਿਤ ਨੀਤੀਆਂ, ਆਈਟੀ, ਸਿਹਤ ਪੇਸ਼ੇਵਰਾਂ ਦੀ ਘਾਟ ਆਦਿ ਕਾਰਨ ਹਨ।
Students
ਇਸੇ ਤਰ੍ਹਾਂ ਕੈਨੇਡਾ ਵਿਚ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਾਲ 2016 ਵਿਚ 76,075 ਤੋਂ ਵੱਧ ਕੇ 2019 ਵਿਚ 219,855 ਹੋ ਗਈ, ਜੋ ਕਿ ਲਗਭਗ 300 ਫੀਸਦੀ ਵਾਧਾ ਹੈ। ਸਰਕਾਰੀ ਅੰਕੜਿਆਂ ਵਿਚ ਕਿਹਾ ਗਿਆ ਹੈ ਕਿ 33 ਪ੍ਰਤੀਸ਼ਤ ਤੋਂ ਵੱਧ ਕਾਰੋਬਾਰ ਨਵੇਂ ਲੋਕਾਂ ਲਈ ਰੱਖੇ ਗਏ ਹਨ, ਕਿਉਂਕਿ ਕੈਨੇਡੀਅਨ ਵਾਤਾਵਰਣ ਪ੍ਰਣਾਲੀ ਲੋਕਾਂ ਨੂੰ ਉੱਦਮੀ ਬਣਨ ਲਈ ਉਤਸ਼ਾਹਤ ਕਰਦੀ ਹੈ, ਨੌਕਰੀ ਚਾਹੁਣ ਵਾਲਿਆਂ ਨੂੰ ਨਹੀਂ।
Study Abroad
ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸਿਨੋ ਨੇ ਸ਼ੁੱਕਰਵਾਰ ਨੂੰ ਨਵੇਂ ਇਮੀਗ੍ਰੇਸ਼ਨ ਟੀਚਿਆਂ ਦਾ ਐਲਾਨ ਕਰਦਿਆਂ ਨਵੇਂ ਆਏ ਲੋਕਾਂ ਦੀ ਮਹੱਤਵਪੂਰਣ ਭੂਮਿਕਾ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਸਾਡੇ ਕਾਰੋਬਾਰਾਂ ਨੂੰ ਹੁਨਰ ਪ੍ਰਦਾਨ ਕਰਨ ਦੀ ਜ਼ਰੂਰਤ ਹੈ, ਪਰ ਇਹ ਸਿਰਫ ਆਪਣੇ ਕਾਰੋਬਾਰ ਸ਼ੁਰੂ ਕਰਕੇ ਹੀ ਕੀਤਾ ਜਾ ਸਕਦਾ ਹੈ।