ਕੈਨੇਡਾ ਵਿਚ ਨੌਜਵਾਨ ਨੇ ਡਰਾਈਵਰ 'ਤੇ ਪਿਸਤੌਲ ਤਾਣਨ ਦੇ ਮਾਮਲੇ ਤਹਿਤ ਮੁਕੱਦਮਾ ਦਰਜ
Published : Oct 28, 2020, 10:30 pm IST
Updated : Oct 28, 2020, 10:36 pm IST
SHARE ARTICLE
crime
crime

2019 ਵਿਚ ਆਪਣੇ 3 ਸਾਥੀਆਂ ਨਾਲ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ

ਵੈਨਕੁਵਰ: 21 ਸਾਲਾ ਪੰਜਾਬੀ ਨੌਜਵਾਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫ਼ੋਰਡ ਸ਼ਹਿਰ ਵਿਚ ਡਰਾਈਵਰ 'ਤੇ ਪਿਸਤੌਲ ਤਾਣਨ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਾਮਲਾ 23 ਅਕਤੂਬਰ ਦੇ ਸਵੇਰੇ ਤਕਰੀਬਨ 1.30 ਵਜੇ ਦੀ ਹੈ। ਐਬਟਸਫ਼ੋਰਡ ਪੁਲਿਸ ਤੋਂ ਪ੍ਰਾਪਤ ਜਾਣਕਾਰੀ  ਮੁਤਾਬਕ 21 ਸਾਲਾ ਗੁਰਕੀਰਤ ਸਿੰਘ ਤੂਰ ਕਿਰਾਏ 'ਤੇ ਲਈ ਗੱਡੀ ਵਿਚ ਜਾ ਰਿਹਾ ਸੀ, ਜਦੋਂ ਟਾਊਨ ਲਾਈਨ ਰੋਡ ਅਤੇ ਸਾਊਦਰਨ ਡਰਾਈਵ ਨੇੜੇ ਉਸ ਨੇ ਇਕ ਡਰਾਈਵਰ 'ਤੇ ਪਿਸਤੌਲ ਤਾਣ ਦਿੱਤੀ ।

crimecrime
 

ਪੁਲਿਸ ਨੇ ਦੱਸਿਆ ਕਿ ਪਿਸਤੌਲ ਵੇਖ ਕੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਤੇਜ਼ ਰਫ਼ਤਾਰ ਡਰਾਈਵਿੰਗ ਕਰ ਰਹੇ ਗੁਰਕੀਰਤ ਤੂਰ ਨੇ ਕੰਟਰੋਲ ਗੁਆ ਦਿੱਤਾ ਅਤੇ ਉਸ ਦੀ ਗੱਡੀ ਇਕ ਮਕਾਨ ਦੀ ਕੰਧ ਅਤੇ ਦੋ ਖੜ੍ਹੀਆਂ ਗੱਡੀਆਂ ਵਿਚ ਜਾ ਵੱਜੀ। ਗੁਰਕੀਰਤ ਸਿੰਘ ਤੂਰ ਨੂੰ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ । ਗੱਡੀ ਦੀ ਤਲਾਸ਼ੀ ਦੌਰਾਨ ਸੀਟ ਥੱਲਿਓਂ ਭਰੀ ਹੋਈ ਪਿਸਤੌਲ ਬਰਾਮਦ ਹੋਈ । ਤੂਰ 'ਤੇ ਪਿਸਤੌਲ ਤਾਣਨ, ਬਦਲੇ ਹੋਏ ਸੀਰੀਅਲ ਨੰਬਰ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ ।

Canada policeCanada police
 

ਫਿਲਹਾਲ ਪੁਲਿਸ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਭਾਲ ਕਰ ਰਹੀ ਹੈ ਤਾਂ ਕਿ ਇਸ ਸਬੰਧੀ ਹੋਰ ਜਾਣਕਾਰੀ ਖੁੱਲ੍ਹ ਕੇ ਸਾਹਮਣੇ ਆ ਸਕੇ । ਜ਼ਿਕਰਯੋਗ  ਹੈ ਕਿ ਇਸ ਤੋਂ ਪਹਿਲਾਂ 2019 ਵਿਚ ਵੀ ਉਹ ਆਪਣੇ 3 ਸਾਥੀਆਂ ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ । ਉਸ ਸਮੇਂ ਉਨ੍ਹਾਂ ਕੋਲੋਂ ਪੁਲਿਸ ਨੂੰ ਨਕਦੀ ਦੇ ਨਾਲ-ਨਾਲ ਨਸ਼ੀਲੇ ਪਦਾਰਥ ਵੀ ਮਿਲੇ ਸਨ । ਰਿਪੋਰਟਾਂ ਮੁਤਾਬਕ ਇਹ ਪੰਜਾਬੀ ਨੌਜਵਾਨ ਪਹਿਲਾਂ ਹੀ ਸ਼ਰਤਾਂ ਨਾਲ ਜ਼ਮਾਨਤ 'ਤੇ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement