ਇਹ ਕੁਰਸੀ ਦੇਖ ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ, ਕੁਰਸੀ 'ਚ ਕੈਦ ਹੈ 7 ਕਰੋੜ ਰੁਪਏ ਤੋਂ ਵਧ ਕੈਸ਼!
Published : Dec 1, 2019, 3:59 pm IST
Updated : Dec 1, 2019, 3:59 pm IST
SHARE ARTICLE
Russia alexei sergiyenko
Russia alexei sergiyenko

ਕੁਰਸੀ ਦਾ ਨਾਮ 'ਐਕਸ 10 ਮਨੀ ਥ੍ਰੋਨ' ਰੱਖਿਆ ਗਿਆ ਹੈ।

ਮਾਸਕੋ: ਰੂਸ ਦੀ ਰਾਜਧਾਨੀ ਮਾਸਕੋ ਦੇ ਇਕ ਆਰਟ ਮਿਊਜ਼ੀਅਮ ਵਿਚ 2.5 ਇੰਚ ਦੀ ਬੁਲੇਟ ਪਰੂਫ ਗਲਾਸ ਦੀ ਮਤਲਬ ਕੱਚ ਦੀ ਪਰਤ ਵਾਲੀ ਇਕ ਕੁਰਸੀ ਲਗਾਈ ਗਈ ਹੈ। ਇਸ ਕੁਰਸੀ ਵਿਚ 7 ਕਰੋੜ ਰੁਪਏ (ਇਕ ਲੱਖ ਡਾਲਰ) ਤੋਂ ਵਧੇਰੇ ਦਾ ਕੈਸ਼ ਹੈ। 29 ਨਵੰਬਰ ਨੂੰ ਸੈੱਟ ਕੀਤੀ ਗਈ ਇਸ ਕੁਰਸੀ 'ਤੇ ਆਮ ਲੋਕਾਂ ਨੂੰ ਬੈਠਣ ਲਈ ਸੱਦਾ ਦਿੱਤਾ ਗਿਆ ਹੈ।

PhotoPhotoਕੁਰਸੀ ਦਾ ਨਾਮ 'ਐਕਸ 10 ਮਨੀ ਥ੍ਰੋਨ' ਰੱਖਿਆ ਗਿਆ ਹੈ। ਇਸ ਕੁਰਸੀ ਨੂੰ ਰੂਸੀ ਪੋਪ ਕਲਾਕਾਰ ਐਲੇਕਸੀ ਸਰਗੀਐਨਕੋ ਨੇ ਕਾਰੋਬਾਰੀ ਇਗੋਰ ਰਯਬਾਕੋਵ ਦੇ ਸਹਿਯੋਗ ਨਾਲ ਬਣਾਇਆ ਹੈ। 

PhotoPhotoਕੁਰਸੀ ਨੂੰ ਬਣਾਉਣ ਅਤੇ ਇਸ 'ਤੇ ਲੋਕਾਂ ਨੂੰ ਬੈਠਣ ਲਈ ਸੱਦਾ ਦੇਣ ਦਾ ਉਦੇਸ਼ ਰੁਪਏ ਦੀ ਤਾਕਤ ਨੂੰ ਮਹਿਸੂਸ ਕਰਵਾਉਣਾ ਅਤੇ ਇਸ ਨੂੰ ਕਮਾਉਣ ਲਈ ਪ੍ਰੇਰਿਤ ਕਰਨਾ ਹੈ। ਕਲਾਕਾਰ ਐਲੇਕਸੀ ਨੇ ਕਿਹਾ,''ਇਹ ਕੁਰਸੀ ਉਨ੍ਹਾਂ ਲੋਕਾਂ ਨੂੰ ਪ੍ਰੇਰਨਾ ਦੇਵੇਗੀ ਜੋ ਪੈਸੇ ਦੀ ਤਾਕਤ ਨੂੰ ਮਹਿਸੂਸ ਕਰਦੇ ਹਨ ਅਤੇ ਹਮੇਸ਼ਾ ਪੈਸਾ ਕਮਾਉਣ ਦੇ ਬਾਰੇ ਵਿਚ ਸੋਚਦੇ ਹਨ।

MoneyMoneyਮੈਂ ਪ੍ਰਾਜੈਕਟਾਂ 'ਤੇ ਕੰਮ ਕਰਦਾ ਹਾਂ। ਸੈਂਕੜੇ ਪ੍ਰਾਜੈਕਟ ਪੂਰੇ ਕਰ ਚੁੱਕਾ ਹਾਂ। 8 ਸਾਲ ਦੀ ਉਮਰ ਤੋਂ ਆਰਟ ਪ੍ਰਾਜੈਕਟ ਤਿਆਰ ਕਰ ਰਿਹਾ ਹਾਂ। ਉਨ੍ਹਾਂ ਵਿਚੋਂ ਕਾਫੀ ਪ੍ਰਾਜੈਕਟਾਂ ਦਾ ਲੋਕਾਂ 'ਤੇ ਕੁਝ ਪ੍ਰਭਾਵ ਹੈ ਅਤੇ ਕੁਝ ਲਾਭਕਾਰੀ ਵੀ ਹਨ।

MoneyMoneyਇਹ ਕੁਰਸੀ ਇਸ ਲਈ ਲਾਭਕਾਰੀ ਹੈ ਕਿਉਂਕਿ ਮੈਂ ਚਾਹੁੰਦਾ ਹਾਂ ਲੋਕ ਪੈਸੇ ਦੇ ਬਾਰੇ ਵਿਚ ਗੱਲ ਕਰਨ, ਉਸ ਦੇ ਬਾਰੇ ਵਿਚ ਸੋਚਣ ਅਤੇ ਹੋਰ ਜ਼ਿਆਦਾ ਕਮਾਈ ਕਰਨ ਤਾਂ ਜੋ ਸਾਡਾ ਦੇਸ਼ ਹੋਰ ਅਮੀਰ ਬਣੇ, ਲੋਕ ਜ਼ਿਆਦਾ ਅਮੀਰ ਬਣਨ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

ਏਜੰਸੀ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement