New Zealand News: ਨਿਊਜ਼ੀਲੈਂਡ ਵਿਚ ਬੱਚਿਆਂ ਨੂੰ ਵਿਲੱਖਣ ਤਰੀਕੇ ਨਾਲ ਸਿਖਾਇਆ ਜਾ ਰਿਹਾ ਜ਼ਿੰਦਗੀ ਦਾ ਸਬਕ
Published : Jan 2, 2024, 1:26 pm IST
Updated : Jan 2, 2024, 1:26 pm IST
SHARE ARTICLE
New Zealand Students Being Offered Unique Learning
New Zealand Students Being Offered Unique Learning

ਖੇਤਾਂ ਅਤੇ ਪਸ਼ੂਆਂ ਦੇ ਦੇਖਭਾਲ ਵਿਚ ਕਰ ਰਹੇ ਕਿਸਾਨਾਂ ਦੀ ਮਦਦ

New Zealand News: ਯੂਰੋਪੀਅਨ ਦੇਸ਼ਾਂ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਤਰੀਕੇ ਬਦਲ ਰਹੇ ਹਨ। ਹੁਣ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੁਦਰਤ ਨਾਲ ਜੋੜਨ ਦੇ ਗੁਣ ਵੀ ਸਿਖਾਏ ਜਾ ਰਹੇ ਹਨ। ਨਿਊਜ਼ੀਲੈਂਡ ਵਿਚ 8 ਤੋਂ 12 ਸਾਲ ਤਕ ਦੇ ਬੱਚੇ ਖੇਤਾਂ ਅਤੇ ਨਦੀਆਂ ਵਿਚ ਪ੍ਰਾਇਮਰੀ ਸਕੂਲਿੰਗ ਕਰ ਰਹੇ ਹਨ। ਦਰਅਸਲ ਇਥੇ ਬੱਚਿਆਂ ਨੂੰ ਹਫ਼ਤੇ ਵਿਚ ਇਕ ਦਿਨ ਖੇਤਾਂ ਅਤੇ ਨਦੀਆਂ ਵਿਚ ਬਿਤਾਉਣਾ ਹੁੰਦਾ ਹੈ।

ਬੱਚਿਆਂ ਨੂੰ ਬੰਦ ਦਰਵਾਜ਼ੇ ਦੇ ਬਾਹਰ ਜ਼ਿੰਦਗੀ ਦਾ ਤਜਰਬਾ ਸਿਖਾਉਣ ਲਈ ਬ੍ਰਿਟੇਨ ਅਤੇ ਆਸਟ੍ਰੇਲੀਆ ਵਿਚ ‘ਫਾਰੈਸਟ ਸਕੂਲ’ ਜਾਂ ‘ਬੁਸ਼ ਕਾਇੰਡੀਜ਼’ ਖੁੱਲ੍ਹ ਰਹੇ ਹਨ। ਕਈ ਦੇਸ਼ਾਂ ਵਿਚ ‘ਐਨਵੀਰੋ ਸਕੂਲ’ ਨਾਂਅ ਦਾ ਉਪਰਾਲਾ ਵੀ ਸ਼ੁਰੂ ਕੀਤਾ ਗਿਆ ਹੈ। ਇਸ ਦੇ ਚਲਦਿਆਂ ਨਿਊਜ਼ੀਲੈਂਡ ਵਿਚ ਬੱਚਿਆਂ ਲਈ ਮਾਓਰੀ ਜੀਵਨ ਸ਼ੈਲੀ ਵੀ ਪੇਸ਼ ਕੀਤੀ ਜਾ ਰਹੀ ਹੈ। ਸ਼ੁਰੂਆਤ ਵਿਚ ਕਈ ਮਾਪਿਆਂ ਨੇ ਇਸ ਤੋਂ ਇਤਰਾਜ਼ ਵੀ ਜ਼ਾਹਰ ਕੀਤਾ ਪਰ ਹੌਲੀ-ਹੌਲੀ ਉਨ੍ਹਾਂ ਨੂੰ ਸਮਝ ਆਈ ਕਿ ਇਸ ਤਰ੍ਹਾਂ ਹੀ ਬੱਚੇ ਜ਼ਿੰਦਗੀ ਦੀਆਂ ਅਸਲ ਔਕੜਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਸਕਣਗੇ। ਅਜਿਹੇ ਪ੍ਰੋਗਰਾਮਾਂ ਦੌਰਾਨ ਬੱਚੇ ਅਪਣੇ ਦਿਮਾਗ ਨਾਲ ਫ਼ੈਸਲੇ ਲੈਂਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਖ਼ਬਰਾਂ ਮੁਤਾਬਕ ਇਸ ਦੌਰਾਨ ਸਾਹਮਣੇ ਆਇਆ ਕਿ ਕੁੱਝ ਬੱਚਿਆਂ ਨੂੰ ਮੁਰਗੀਆਂ ਫੜਨਾ ਪਸੰਦ ਹੈ ਜਦਕਿ ਕੁੱਝ ਖੇਤਾਂ ਵਿਚ ਕਿਸਾਨਾਂ ਨਾਲ ਕੰਮ ਕਰਨਾ ਪਸੰਦ ਕਰਦੇ ਹਨ। ਕੁੱਝ ਅਜਿਹੇ ਵੀ ਹਨ ਜੋ ਹਰ ਰੋਜ਼ ਰੁੱਖਾਂ ਨੂੰ ਪਾਣੀ ਦਿੰਦੇ ਹਨ ਅਤੇ ਨਵੇਂ ਰੁੱਖ ਲਗਾਉਣ ਦਾ ਪ੍ਰਣ ਲੈਂਦੇ ਹਨ। ਕੁੱਝ ਖੇਤਾਂ ਵਿਚ ਬੰਨ੍ਹ ਬਣਾਉਣ ਲਈ ਕਿਸਾਨਾਂ ਨਾਲ ਕੰਮ ਕਰਦੇ ਹਨ, ਜਦਕਿ ਕਈ ਲੱਕੜ ਇਕੱਠੀ ਕਰਦੇ ਹਨ।

ਨਿਊਜ਼ੀਲੈਂਡ ਵਿਚ ਅਜਿਹੇ ਸਕੂਲਾਂ ਵਿਚ ਵਾਧਾ ਹੋ ਰਿਹਾ ਹੈ ਅਤੇ 100 ਦੇ ਕਰੀਬ ਸਕੂਲਾਂ ਵਿਚ 2000 ਅਧਿਆਪਕ ਜੁਆਇਨ ਕਰ ਚੁੱਕੇ ਹਨ, ਜੋ ਬੱਚਿਆਂ ਨੂੰ ਕੁਦਰਤ ਨਾਲ ਜਾਣੂ ਕਰਵਾਉਣਗੇ। ਦਰਅਸਲ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਦੇ ਸਿੱਖਿਆ ਪ੍ਰੋਫੈਸਰ ਜੈਨੀ ਰਿਚੀ ਨੇ 2018 ਵਿਚ ਖੋਜ ਕੀਤੀ ਸੀ। ਇਸ ਵਿਚ ਪਾਇਆ ਗਿਆ ਕਿ ਮਾਓਰੀ ਗਿਆਨ ਦੀ ਮਦਦ ਨਾਲ ਬੱਚੇ ਕੁਦਰਤ ਨਾਲ ਬਿਹਤਰ ਢੰਗ ਨਾਲ ਜੁੜ ਸਕਦੇ ਹਨ।

(For more Punjabi news apart from New Zealand Students Being Offered Unique Learning, stay tuned to Rozana Spokesman)

Tags: new zealand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement